ਵੇਰਕਾ ਵੱਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਘਰ-ਘਰ ਕਰਵਾਈ ਜਾ ਰਹੀ ਨਿਰਵਿਘਨ ਸਪਲਾਈ
May 17th, 2020 | Post by :- | 80 Views

ਬਠਿੰਡਾ 17 ਮਈ (  ਬਾਲ ਕ੍ਰਿਸ਼ਨ ਸ਼ਰਮਾ)  ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸ਼ਨ ਦੇ ਦਿਸ਼ਾ- ਨਿਰਦੇਸ਼ਾਂ ਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੇਰਕਾ ਮਿਲਕ ਪਲਾਂਟ, ਬਠਿੰਡਾ ਵੱਲੋਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਸੇਵਾਵਾਂ ਜ਼ਿਲਾ ਵਾਸੀਆਂ ਨੂੰ ਨਿਰਵਿਘਨ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਵੇਰਕਾ ਵੱਲੋਂ ਜਿੱਥੇ ਪਿੰਡ ਪੱਧਰ ’ਤੇ ਉਤਮ ਗੁਣਵੱਤਾ ਦਾ ਦੁੱਧ ਸਹਿਕਾਰੀ ਸਭਾਵਾਂ ਤੋਂ ਰੋਜ਼ਾਨਾਂ ਖਰੀਦਿਆ ਜਾ ਰਿਹਾ ਹੈ ਅਤੇ ਉਥੇ ਹੀ ਆਮ ਲੋਕਾਂ ਦੇ ਘਰੋਂ-ਘਰੀ ਦੁੱਧ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ।
ਂਿੲਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਜਨਰਲ ਮੈਨੇਜਰ ਸ੍ਰੀ ਰਾਕੇਸ ਕੁਮਾਰ ਗੁਪਤਾ ਨੇ ਦੱਸਿਆ ਕਿ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਇਸ ਤਾਲਾਬੰਦੀ ਦੇ ਸਮੇਂ ਦੌਰਾਨ 21 ਮਾਰਚ ਤੋਂ 11 ਮਈ 2020 ਤੱਕ ਕੁੱਲ 65,95,269 ਕਿਲੋਂ ਦੁੱਧ ਕਿਸਾਨਾਂ ਤੋ ਖਰੀਦਿਆ ਗਿਆ, ਜੋ ਕਿ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ 68 ਫ਼ੀਸਦੀ ਵੱਧ ਹੈ। ਇਸੇ ਤਰਾਂ ਵੇਰਕਾ ਵੱਲੋਂ ਤਿਆਰ ਕੀਤੀ ਜਾਂਦੀ ਪਸ਼ੂ ਖੁਰਾਕ ਵੀ ਇਸ ਤਾਲਾਬੰਦੀ ਦੇ ਸਮੇਂ ਦੌਰਾਨ 1462 ਮੀਟਿ੍ਰਕ ਟਨ ਦੀ ਵਿਕਰੀ ਕਿਸਾਨਾਂ ਨੂੰ ਕੀਤੀ ਗਈ, ਜੋ ਕਿ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਦੁੱਗਣੀ ਹੈ। ਵੇਰਕਾ ਦੁੱਧ ਅਤੇ ਤੋਂ ਦੁੱਧ ਬਣੇ ਪਦਾਰਥਾਂ ਦੀ ਮਾਰਕੀਟਿੰਗ ਕਰਨ ਲਈ ਗ੍ਰਾਹਕਾਂ ਨੁੂੰ ਘਰ੍-ਘਰ ਜ਼ਰੂਰੀ ਵਸਤਾਂ ਮੁਹੱਈਆਂ ਕਰਵਾ ਰਹੀ ਹੈ।
ਇਸੇ ਤਰਾਂ ਵੇਰਕਾ ਵਲੋਂ ਤਾਲਾਬੰਦੀ ਦੇ ਸਮੇਂ ਦੌਰਾਨ 23,74,417 ਲੀਟਰ ਦੁੱਧ ਗਾਹਕਾਂ ਨੂੰ ਮੁਹੱਈਆ ਕਰਵਾਇਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 66 ਫ਼ੀਸਦੀ ਵੱਧ ਹੈ। ਇਸ ਤੋਂ ਇਲਾਵਾ ਗ੍ਰਾਹਕਾਂ ਦੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਮੌਜੂਦਾ ਸਮੇ ਵਿੱਚ ਵੇਰਕਾ ਸੁੱਕਾ ਦੁੱਧ, ਘਿਓ, ਦਹੀ, ਲੱਸੀ, ਪਨੀਰ, ਖੀਰ, ਆਇਸ ਕਰੀਮ, ਪੰਜੀਰੀ ਆਦਿ ਦਾ ਉਤਪਾਦਨ ਵੀ ਨਾਲੋਂ-ਨਾਲ ਕਰਵਾ ਰਹੀ ਹੈ ਤੇ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੀ ਮੰਗ ਅਨੁਸਾਰ ਲੋੜੀਂਦੀਆਂ ਵਸਤਾਂ ਵੀ ਘਰ-ਘਰ ਮੁਹੱਈਆ ਕਰਵਾ ਰਹੀ ਹੈ।
ਇਸ ਤੋਂ ਇਲਾਵਾ ਵੇਰਕਾ ਵੱਲੋਂ ਸੀ.ਡੀ.ਪੀ.ਓ. ਨੂੰ 115 ਮੀਟਰਕ ਟਨ ਪੰਜੀਰੀ ਅਤੇ 25 ਮੀਟਰਕ ਟਨ ਅਤੇ ਸੁੱਕਾ ਦੁੱਧ ਵੀ ਮੁਹੱਈਆ ਕਰਵਾਇਆ ਗਿਆ। ਲੋਕਾਂ ਦੀਆਂ ਦੁੱਧ ਦੀਆਂ ਪੂਰਤੀਆਂ ਦੇ ਨਾਲ-੍ਨਾਲ ਵੇਰਕਾ ਵੱਲੋਂ ਤਕਰੀਬਨ 8400 ਦਸਤਾਨੇ, 14000 ਮੂੰਹ ’ਤੇ ਲਗਾਉਣ ਵਾਲੇ ਮਾਸਕ, 8000 ਸਿਰ ਲਈ ਟੋਪੀਆ, 250 ਲੀਟਰ ਸੈਨਾਟਾਈਜ਼ਰ, 40 ਲੀਟਰ ਹੈਂਡ ਵਾਸ਼, 20 ਪੀ.ਪੀ.ਈ. ਕਿੱਟਜ਼ ਵੀ ਮੁਹੱਈਆ ਕਰਵਾ ਕੇ ਮੁਲਾਜਮਾਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਲਾਂਟ ਦੇ ਕਰਮਚਾਰੀਆਂ ਲਈ ਸਵੇਰ, ਦੁਪਹਿਰ ਤੇ ਰਾਤ ਦੇ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।