ਬਟਾਲਾ ਵਿੱਚ ਪਟਾਕਾ ਫੈਕਟਰੀ ਵਿਚ ਜ਼ਬਰਦਸਤ ਹੋਇਆ ਧਮਾਕਾ ,19 ਮੌਤਾਂ ,
September 4th, 2019 | Post by :- | 193 Views
ਬਟਾਲਾ ਵਿੱਚ ਪਟਾਕੇ ਬਨਾਉਣ ਵਾਲੀ ਫੈਕਟਰੀ ਵਿੱਚ ਹੋਇਆ ਜ਼ਬਰਦਸਤ ਧਮਾਕਾ ,19 ਦੀ ਮੌਤ ਮੁੱਖ ਮੰਤਰੀ ਪੰਜਾਬ ਨੇ 2 -2 ਲੱਖ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ ।
ਬਟਾਲਾ (ਕੁਲਜੀਤ ਸਿੰਘ ) : ਅੱਜ ਦੁਪਹਿਰ ਸਮੇਂ ਬਟਾਲਾ ਦੇ ਜਲੰਧਰ ਰੋਡ ‘ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਲਗਭਗ 50 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਸੰਬੰਧੀ ਹੋਰ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਸ ਬਲਾਸਟ ਨਾਲ ਜਿੱਥੇ ਆਸਪਾਸ ਦੀਆਂ ਅੱਧੀ ਦਰਜਨ ਦੇ ਕਰੀਬ ਇਮਾਰਤਾਂ ਮਲਬੇ ‘ਚ ਤਬਦੀਲ ਹੋ ਗਈਆਂ ਅਤੇ ਨੇੜੇ ਖੜੀਆਂ ਕਈ ਕਾਰਾਂ ਵੀ ਨੁਕਸਾਨੀਆਂ ਗਈਆਂ। ਇਸ ਧਮਾਕੇ ਕਾਰਨ ਫੈਕਟਰੀ ਦਾ ਮਲਬਾ ਕਾਫੀ ਦੂਰ ਜਾ ਕੇ ਡਿੱਗਿਆ।
ਖਬਰ ਲਿਖੇ ਜਾਣ ਤਕ ਪਟਾਕਾ ਫੈਕਟਰੀ ਵਿਚ ਹੋਰ ਵੀ ਛੋਟੇ-ਮੋਟੇ ਧਮਾਕੇ ਹੋ ਰਹੇ ਸਨ। ਪੁਲਸ ਅਤੇ ਡਿਜ਼ਾਜ਼ਟਰ ਮੈਨੇਜਮੈਂਟ ਦੀਆਂ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਸਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ ਪਰ ਪ੍ਰਸ਼ਾਸਨ ਨੇ ਇਸ ਫੈਕਟਰੀ ਨੂੰ ਰਿਆਇਸ਼ੀ ਇਲਾਕੇ ਤੋਂ ਬਾਹਰ ਕੱਢਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ, ਜਿਸ ਦਾ ਖਮਿਆਜ਼ਾ ਅੱਜ ਬਟਾਲਾ ਦੀ ਜਨਤਾ ਆਪਣੀ ਜਾਨ ਗੁਆ ਕੇ ਦੇ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਕਿ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 2 -2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇਗੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।