ਅੰਤਰਰਾਸ਼ਟਰੀ ਹੈਰੋਇਨ ਸਮੱਗਲਰ ਸੋਨੂੰ ਬਾਬਾ 280 ਹੈਰੋਇਨ ਸਮੇਤ ਕਾਬੂ ।
May 16th, 2020 | Post by :- | 168 Views

ਅੰਤਰਰਾਸ਼ਟਰੀ ਹੈਰੋਇਨਸਮਗਲਰ ਸੋਨੂੰ ਬਾਬਾ 280 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ।
ਅੰਮ੍ਰਿਤਸਰ ਕੁਲਜੀਤ ਸਿੰਘ

ਸੀ.ਆਈ.ਏ ਸਟਾਫ ਵਲੋ ਅੰਤਰਾਸ਼ਟਰੀ ਹੈਰੋਇਨ ਸਮਗਲਰ ਸੋਨੂੰ ਬਾਬਾ ਗ੍ਰਿਫਤਾਰ,,,,,ਸੀ.ਆਈ .ਏ ਸਟਾਫ ਅੰਮ੍ਰਿਤਸਰ ਨੂੰ ਉਸ ਸਮੇ ਭਾਰੀ ਸਫਲਤਾ ਹੱਥ ਲੱਗੀ ਜਦ ਅੰਤਰਰਾਸ਼ਟਰੀ ਪੱਧਰ ਦੇ ਹੈਰੋਇਨ ਸਮਗਲਰ ਹਰਪ੍ਰੀਤ ਸਿੰਘ ਉਰਫ ਸੋਨੂੰ ਬਾਬਾ ਨੂੰ 280 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈਜਿਸ ਸਬੰਧੀ ਜਾਣਕਾਰੀ ਦੇਦਿਆ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਅਤੇ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲ਼ਰ ਵਲੋ ਮਿਲੇ ਨਿਰਦੇਸ਼ਾ ‘ਤੇ ਨਸ਼ਾ ਸਮਗਲਰਾ, ਮਾੜੇ ਅਨਸਰਾਂ ਅਤੇ ਭਗੌੜਿਆ ਵਿਰੁੱਧ ਵਿੱਢੀ ਮੁਹਿੰਮ ਤਾਹਿਤ ਏ.ਸੀ.ਪੀ ਜਾਂਚ ਸ: ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦਿਆ ਝਬਾਲ ਰੋਡ ‘ਤੇ ਲਗਾਏ ਇਕ ਨਾਕੇ ‘ਤੇ ਹਰਪ੍ਰੀਤ ਸਿੰਘ ਸੋਨੂੰ ਬਾਬਾ ਪੁੱਤਰ ਕੁਲਵੰਤ ਸਿੰਘ ਵਾਸੀ ਅਟਾਰੀ ਹਾਲ ਵਾਸੀ ਕੋਟ ਖਾਲਸਾ ਜਿਸ ਵਿਰੁੱਧ ਥਾਣਾਂ ਇਸਮਾਲਾਬਾਦ ਅਤੇ ਗੇਟ ਹਕੀਮਾ ਵਿੱਚ ਹੈਰੋਇਨ ਬ੍ਰਾਮਦਗੀ ਦੇ ਕੇਸ ਦਰਜ ਸਨ , ਉਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 280 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਸ: ਰੰਧਾਵਾ ਨੇ ਦੱਸਿਆ ਕਿ ਪੁਛਗਿਛ ਦੌਰਾਨ ਸੋਨੂੰ ਬਾਬਾ ਨੇ ਮੰਨਿਆ ਕਿ ਉਸ ਵਿਰੁੱਧ ਜਿਲਾ ਤਰਨ ਤਾਰਨ ਵਿੱਚ ਵੀ ਕੇਸ ਦਰਜ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।