ਅੰਮ੍ਰਿਤਸਰ ਤੋਂ ਬਸਤੀ ਅਤੇ ਮੁਜਫ਼ਰਪੁਰ ਲਈ ਦੋ ਗੱਡੀਆਂ ਰਵਾਨਾ ।
May 16th, 2020 | Post by :- | 115 Views
ਅੰਮ੍ਰਿਤਸਰ ਤੋਂ ਬਸਤੀ ਅਤੇ ਮੁਜ਼ਫਰਪੁਰ ਲਈ ਦੋ ਰੇਲ ਗੱਡੀਆਂ ਰਵਾਨਾ
ਅੰਮ੍ਰਿਤਸਰ, 16 ਮਈ (   ਕੁਲਜੀਤ ਸਿੰਘ      )-ਇਕ ਪਾਸੇ ਕਈ ਰਾਜਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਣ ਮੌਕੇ ਨੰਗੇ ਪੈਰ ਅਤੇ ਭੁੱਖੇ ਢਿੱਡ ਤੁਰਦਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿੰਨਾ ਵਿਚੋਂ ਕਈ ਰਸਤੇ ਵਿਚ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਉਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਭੇਜਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਰੇਲਵੇ ਦੀਆਂ ਗੱਡੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਬੀਤੇ 10 ਕੁ ਦਿਨਾਂ ਤੋਂ ਰੋਜ਼ਾਨਾ ਪੰਜਾਬ ਦੇ ਹਰੇਕ ਸ਼ਹਿਰ ਵਿਚੋਂ ਰੇਲ ਗੱਡੀਆਂ ਪ੍ਰਵਾਸੀਆਂ ਦੇ ਘਰਾਂ ਨੂੰ ਜਾ ਰਹੀਆਂ ਹਨ।
  ਅੱਜ ਅੰਮ੍ਰਿਤਸਰ ਵਿਚੋਂ ਦੋ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਲੈ ਕੇ ਉਤਰ ਪ੍ਰਦੇਸ਼ ਲਈ ਗਈਆਂ, ਜਿੰਨਾ ਵਿਚੋਂ ਇਕ ਗੱਡੀ ਬਸਤੀ ਅਤੇ ਦੂਸਰੀ ਮੁਜ਼ਰਫਪੁਰ ਲਈ ਰਵਾਨਾ ਹੋਈ। ਦੋਵਾਂ ਗੱਡੀਆਂ ਵਿਚ ਹੀ 1200-1200 ਯਾਤਰੀ ਸਵਾਰ ਸਨ, ਜੋ ਕਿ ਸੁਰੱਖਿਆ ਸਫਰ ਲਈ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ। ਪ੍ਰਵਾਸੀਆਂ ਦਾ ਵੱਖ-ਵੱਖ ਥਾਵਾਂ ਉਤੇ ਮੈਡੀਕਲ ਨਿਰੀਖਣ ਕਰਵਾ ਕੇ ਉਨਾਂ ਨੂੰ ਬੱਸਾਂ ਵਿਚ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿਥੋਂ ਉਹ ਗੱਡੀਆਂ ਵਿਚ ਸਵਾਰ ਹੋਏ। ਇਸ ਮੌਕੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਤਹਿਸੀਲਦਾਰ ਵੀਰ ਕਰਨ ਸਿੰਘ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਕਾਨੂੰਗੋ ਸ੍ਰੀ ਅਸ਼ੋਕ ਕੁਮਾਰ ਤੇ ਹੋਰ ਅਧਿਕਾਰੀ ਪ੍ਰਵਾਸੀਆਂ ਨੂੰ ਗੱਡੀਆਂ ਵਿਚ ਬਿਠਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਨਜ਼ਰਸਾਨੀ ਕਰਦੇ ਨਜ਼ਰ ਆਏ। ਸਾਰੇ ਪ੍ਰਵਾਸੀਆਂ ਨੂੰ ਪਾਣੀ, ਖਾਣਾ ਤੇ ਮੂੰਹ ਉਤੇ ਪਾਉਣ ਲਈ ਮਾਸਕ ਵੀ ਜਿਲ•ਾ ਪ੍ਰਸ਼ਾਸਨ ਵੱਲੋਂ ਮੁਹੱਇਆ ਕਰਵਾਏ ਗਏ, ਤਾਂ ਕਿ ਉਹ ਬਿਨਾਂ ਕਿਸੇ ਸੰਕਟ ਦੇ ਆਪਣੇ ਘਰ ਪਹੁੰਚ ਸਕਣ। ਪ੍ਰਵਾਸੀਆਂ ਦੇ ਚਿਹਰਿਆਂ ਉਤੇ ਘਰ ਜਾਣ ਦੀ ਖੁਸ਼ੀ ਸਪੱਸ਼ਟ ਵਿਖਾਈ ਦੇ ਰਹੀ ਸੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।