ਉੱਦਮੀ ਨੌਜਵਾਨਾਂ ਨੇ ਸੈਨੇਟਾਈਜਿੰਗ ਮਸ਼ੀਨ ਬਣਾ ਕੇ ਜੰਡਿਆਲਾ ਗੁਰੂ ਵਿੱਚ ਸਥਾਪਿਤ ਕੀਤੀ ।
May 15th, 2020 | Post by :- | 171 Views

ਉੱਦਮੀ ਨੌਜਵਾਨਾਂ ਨੇ ਸੈਨੇਟਾਜ਼ਿੰਗ ਮਸ਼ੀਨ ਬਣਾ ਕੇ ਜੰਡਿਆਲਾ ਗੁਰੂ ‘ਚ ਸਥਾਪਤ ਕੀਤੀ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, ੧੫ ਮਈ ਕੁਲਜੀਤ ਸਿੰਘ
ਸਥਾਨਕ ਉੱਦਮੀ ਨੌਜਵਾਨਾਂ ਨੇ ਹਰੇ ਕ੍ਰਿਸ਼ਨਾ ਸ਼ਕਤੀ ਇੰਟਰਪ੍ਰਾਈਜ਼ਿਜ਼ ਵੱਲੋਂ ਸੈਨੇਟਾਜ਼ਿੰਗ ਮਸ਼ੀਨ ਬਣਾ ਕੇ ਜੰਡਿਆਲਾ ਗੁਰੂ ਸ਼ਹਿਰ ਦੇ ਵਾਲਮੀਕਿ ਚੌਕ ਵਿੱਚ ਸਥਾਪਤ ਕੀਤੀ।ਸੈਨੇਟਾਜ਼ਿੰਗ ਮਸ਼ੀਨ ਦੀ ਜੰਡਿਆਲਾ ਗੁਰੂ ਦੇ ਐਸਐਚਓ ਇੰਸਪੈਕਟਰ ਉਪਕਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਨੇ ਰਸਮੀ ਸ਼ੁਰੂਆਤ ਕੀਤੀ।ਹਰੇ ਕ੍ਰਿਸ਼ਨਾ ਸ਼ਕਤੀ ਇੰਟਰਪ੍ਰਾਈਜ਼ਿਜ਼ ਦੇ ਰਾਜੇਸ਼ ਛਾਬੜਾ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਜਦੋਂ ਤੋਂ ਕਰੋਨਾ ਵਾਇਰਸ ਦਾ ਪ੍ਰਕੋਪ ਭਾਰਤ ਵਿੱਚ ਸ਼ੁਰੂ ਹੋਇਆ ਸੀ, ਉਨ੍ਹਾਂ ਦੀ ਸੰਸਥਾ ਉਦੋਂ ਤੋਂ ਹੀ ਇਸ ਮਸ਼ੀਨ ਨੂੰ ਬਣਾ ਕੇ ਇੱਥੇ ਸਥਾਪਤ ਕਰਨਾ ਚਾਹੁੰਦੀ ਸੀ।ਪਰ ਲੌਕਡਾਊਨ ਹੋਣ ਕਾਰਨ ਉਨ੍ਹਾਂ ਨੂੰ ਇਸ ਦਾ ਸਾਮਾਨ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕਿਆ।ਪਰ ਹੁਣ ਉਨ੍ਹਾਂ ਨੇ ਆਪਣਾ ਜੁਗਾੜ ਲਗਾ ਕੇ ਇਹ ਮਸ਼ੀਨ ਸ਼ਹਿਰ ਵਾਸੀਆਂ ਵਾਸਤੇ ਤਿਆਰ ਕੀਤੀ ਹੈ, ਸ਼ਹਿਰ ਵਾਸੀਆਂ ਦੀ ਸਹੂਲਤ ਵਾਸਤੇ ਇਸ ਨੂੰ ਜੰਡਿਆਲਾ ਗੁਰੂ ਦੇ ਵਾਲਮੀਕਿ ਚੌਕ ਵਿੱਚ ਸਥਾਪਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਇਸ ਮਸ਼ੀਨ ਨੂੰ ਉਨ੍ਹਾਂ ਨੇ ਪੋਰਟੇਬਲ ਬਣਾਇਆ ਹੈ ਤਾਂ ਜੋ ਆਪਣੀ ਜ਼ਰੂਰਤ ਮੁਤਾਬਕ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕੇ ਅਤੇ ਇਸ ਦੀ ਵਰਤੋਂ ਕੀਤੀ ਜਾ ਸਕੇ।ਇਸ ਮੌਕੇ ਰਾਜੇਸ਼ ਛਾਬੜਾ, ਆਮ ਆਦਮੀ ਪਾਰਟੀ ਤੋਂ ਹਰਭਜਨ ਸਿੰਘ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਘੋੜੇ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਪਾਲਾ ਜੀ ਅਤੇ ਹੋਰ ਸ਼ਹਿਰ ਵਾਸੀ ਮੌਜੂਦ ਸਨ।
ਕੈਪਸ਼ਨ:- ਸੈਨੇਟਾਜ਼ਿੰਗ ਮਸ਼ੀਨ ਲਗਾਉਣ ਵਾਲੇ ਰਾਜੇਸ਼ ਛਾਬੜਾ ਨੂੰ ਸਨਮਾਨਤ ਕਰਦੇ ਹੋਏ ਇੰਸਪੈਕਟਰ ਉਪਕਾਰ ਸਿੰਘ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।