ਅੰਮ੍ਰਿਤਸਰ ਤੋਂ ਅੱਠਵੀਂ ਰੇਲ ਗੱਡੀ ਗੋਰਖਪੁਰ ਲਈ1200 ਯਾਤਰੀ ਰਵਾਨਾ ।
May 14th, 2020 | Post by :- | 83 Views
ਅੰਮ੍ਰਿਤਸਰ ਤੋਂ ਅੱਠਵੀਂ ਰੇਲ ਗੱਡੀ ਗੋਰਖਪੁਰ ਲਈ 1200 ਯਾਤਰੀ ਲੈ ਕੇ ਰਵਾਨਾ
ਅੰਮ੍ਰਿਤਸਰ, 14 ਮਈ (    ਕੁਲਜੀਤ ਸਿੰਘ     )-ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਭੇਜਣ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਤਹਿਤ ਅੱਜ ਅੰਮ੍ਰਿਤਸਰ ਤੋਂ ਅੱਠਵੀਂ ਵਿਸ਼ੇਸ਼ ਰੇਲ ਗੱਡੀ ਗੋਰਖਪੁਰ ਲਈ ਰਾਵਾਨਾ ਹੋਈ, ਇਸ ਰੇਲ ਗੱਡੀ ਵਿਚ ਗਏ 1200 ਮੁਸਾਫਿਰਾਂ ਨੂੰ ਜਿਲਾ ਪ੍ਰਸ਼ਾਸ਼ਨ ਵੱਲੋਂ ਬੱਸਾਂ ਉਤੇ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿੱਥੇ ਖਾਣ-ਪੀਣ ਦਾ ਸਮਾਨ ਦੇ ਕੇ ਉਨਾਂ ਨੂੰ ਆਪਣੇ ਘਰਾਂ ਲਈ ਰੇਲ ਗੱਡੀ ਰਸਤੇ ਰਵਾਨਾ ਕੀਤਾ ਗਿਆ।
 ਇਸ ਮੌਕੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਤਹਿਸੀਲਦਾਰ ਜੇ ਪੀ ਸਲਵਾਨ ਤੇ ਤਹਿਸੀਲਦਾਰ ਰਵੀ ਕਿਰਨ ਸਿੰਘ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ। ਸ੍ਰੀ ਹੀਰਾ ਨੇ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਧਿਆਨ ਰੱਖਿਆ ਗਿਆ, ਤਾਂ ਜੋ ਵਾਇਰਸ ਨਾ ਫੈਲੇ। ਉਨਾਂ ਕਿਹਾ ਕਿ ਅੱਗੇ ਤੋਂ ਵੀ ਇਹ ਗੱਡੀਆਂ ਇਸੇ ਤਰਾਂ ਜਾਰੀ ਰਹਿਣਗੀਆਂ ਅਤੇ ਜਿੰਨਾ ਲੋਕਾਂ ਨੂੰ ਮੋਬਾਈਲ ਉਤੇ ਸੰਦੇਸ਼ ਪਹੁੰਚਦਾ ਹੈ ਉਹ ਉਸਦੀ ਪਾਲਣਾ ਕਰਦੇ ਹੋਏ ਮੈਡੀਕਲ ਕਰਵਾਉਣ ਲਈ ਪੁੱਜਣ, ਜਿਥੋਂ ਉਨਾਂ ਨੂੰ ਰੇਲਵੇ ਸਟੇਸ਼ਨ ਬੱਸਾਂ ਰਾਹੀਂ ਭੇਜਿਆ ਜਾਂਦਾ ਹੈ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।