ਵੇਅਰ ਹਾਊਸ ਦੇ ਗੁਦਾਮਾਂ ਦੇ ਬਾਹਰ ਕਣਕ ਦੇ ਭਰੇ ਟਰੱਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ।
May 11th, 2020 | Post by :- | 46 Views
ਵੇਅਰ ਹਾਊਸ ਦੇ ਗੁਦਾਮਾਂ ਬਾਹਰ ਕਣਕ ਦੇ ਭਰੇ ਟਰੱਕਾਂ ਦੀਆਂ ਲੱਗੀਆਂ ਲਾਈਨਾਂ
ਚਾਰ-ਚਾਰ ਦਿਨ ਤੋਂ ਅਧਿਕਾਰੀ ਨਹੀਂ ਕਰਾ ਰਹੇ ਟਰੱਕ ਖਾਲੀ:ਟਰੱਕ ਡਰਾਈਵਰ
ਜੰਡਿਆਲਾ ਗੁਰੂ, 11 ਮਈ ਕੁਲਜੀਤ ਸਿੰਘ
ਵੇਅਰ ਹਾਊਸ ਗਹਿਰੀ ਮੰਡੀ ਦੇ ਬਾਹਰ ਪਿਛਲੇ ਚਾਰ ਪੰਜ ਦਿਨ ਤੋਂ ਕਣਕ ਦੇ ਭਰੇ ਟਰੱਕਾਂ ਦੀਆਂ ਸੜਕ ਉੱਪਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਸੜਕ ਵਨ-ਵੇ ਹੋਣ ਕਾਰਨ ਸੜਕ ਉੱਪਰ ਭਾਰੀ ਜਾਮ ਲੱਗਾ ਰਹਿੰਦਾ ਹੈ ਅਤੇ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਟਰੱਕ ਓਪਰੇਟਰ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਉਹ ਬੀਤੇ ਪੰਜ ਛੇ ਦਿਨਾਂ ਤੋਂ ਵੇਅਰ ਹਾਊਸ ਦੇ ਗੁਦਾਮ ਦੇ ਬਾਹਰ ਆਪਣੇ ਕਣਕ ਦੇ ਭਰੇ ਟਰੱਕ ਖਾਲੀ ਕਰਨ ਲਈ ਖੜ੍ਹੇ ਹਨ, ਪਰ ਵੇਅਰ ਹਾਊਸ ਦੇ ਅਧਿਕਾਰੀ ਉਨ੍ਹਾਂ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਚਹੇਤਿਆਂ ਦੀਆਂ ਗੱਡੀਆਂ ਪਹਿਲਾਂ ਅੰਦਰ ਲਿਜਾ ਕੇ ਖਾਲੀ ਕਰਵਾ ਰਹੇ ਹਨ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਵੇਅਰ ਹਾਊਸ ਦੇ ਡੀਐਮ ਗੁਰਬਿੰਦਰ ਕੌਰ ਬੋਪਾਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਗੁਦਾਮ ਵਿੱਚ ਗੱਡੀਆਂ ਦੋ ਤਰ੍ਹਾਂ ਦੇ ਬਾਰਦਾਨੇ ਨਾਲ ਲੋਡ ਹੋ ਕੇ ਆ ਰਹੀਆਂ ਹਨ, ਇੱਕ ਖਾਖੀ ਰੰਗ ਦਾ ਬਾਰਦਾਨਾ ਹੈ ਅਤੇ ਇੱਕ ਪਲਾਸਟਿਕ ਦਾ ਚਿੱਟੇ ਰੰਗ ਦਾ ਬਾਰਦਾਨਾ ਹੈ।ਜੋ ਚਿੱਟੇ ਰੰਗ ਦਾ ਬਾਰਦਾਨਾ ਹੈ ਉਹ ਗੋਦਾਮਾਂ ਵਿੱਚ ਟਰੱਕ ਖਾਲੀ ਹੁੰਦੇ ਹਨ ‘ਤੇ ਖਾਖੀ ਰੰਗ ਦਾ ਜੋ ਬਾਰਦਾਨਾ ਹੈ ਉਹ ਵੱਲਾ ਦੇ ਖੁੱਲ੍ਹੇ ਗੁਦਾਮ ਵਿੱਚ ਗੱਡੀਆਂ ਖਾਲੀ ਹੋਣੀਆਂ ਹਨ।ਪਰ ਟਰੱਕ ਓਪਰੇਟਰ ਨੇੜੇ ਹੋਣ ਕਾਰਨ ਵੇਅਰ ਹਾਊਸ ਦੇ ਗਹਿਰੀ ਮੰਡੀ ਗੁਦਾਮ ਵਿੱਚ ਹੀ ਗੱਡੀਆਂ ਲਿਆ ਰਹੇ ਹਨ।ਜਿਸ ਨਾਲ ਇਹ ਮੁਸ਼ਕਲ ਉਨ੍ਹਾਂ ਨੂੰ ਆ ਰਹੀ ਹੈ।ਉਨ੍ਹਾਂ ਕਿਹਾ ਕਿਸੇ ਵੀ ਕੀਮਤ ਉੱਪਰ ਖਾਖੀ  ਰੰਗ ਵਾਲੇ ਬਾਰਦਾਨੇ ਵਾਲੀਆਂ ਗੱਡੀਆਂ ਇੱਥੇ ਖਾਲੀ ਨਹੀਂ ਹੋ ਸਕਦੀਆਂ।ਨਾਲ ਹੀ ਉਨ੍ਹਾਂ ਨੂੰ ਇਸ ਵੇਲੇ ਲੇਬਰ ਦੀ ਵੀ ਭਾਰੀ ਸਮੱਸਿਆ ਆ ਰਹੀ ਹੈ।ਲੇਬਰ ਦੇ ਹਿਸਾਬ ਨਾਲ ਗੱਡੀਆਂ ਨੂੰ ਖਾਲੀ ਹੋਣ ਵਿੱਚ ਥੋੜ੍ਹਾ ਸਮਾਂ ਲੱਗ ਰਿਹਾ ਹੈ, ਪਰ ਜਲਦ ਹੀ ਇਹ ਸਮੱਸਿਆ ਵੀ ਹੱਲ ਹੋ ਜਾਵੇਗੀ।
ਕੈਪਸ਼ਨ:- ਗੋਦਾਮਾਂ ਦੇ ਬਾਹਰ ਟਰੱਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਅਤੇ ਟਰੱਕ ਅਪਰੇਟਰ ਪਰਚੀਆਂ ਵਿਖਾ ਕੇ ਰੋਸ ਪ੍ਰਗਟ ਕਰਦੇ ਹੋਏ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।