ਸਰਬੱਤ ਦਾ ਭਲਾ ਐਜੂਕੇਸ਼ਨ ਅਤੇ ਵੈਲਫ਼ੇਅਰ ਟਰੱਸਟ ਵੱਲੋ ਕਰਵਾਇਆ ਸਾਦਾ ਵਿਆਹ ।
May 11th, 2020 | Post by :- | 91 Views
ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਵਲੋ ਕਰਵਾਇਆ  ਸਾਦਾ ਵਿਆਹ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਰੋਨਾ ਕਾਰਨ ਲੱਗੇ ਕਰਫਿਊ ਕਾਰਨ ਸਰਕਾਰ ਵਲੋ ਲੋਕਾ ਨੂੰ ਸਮਾਜਿਕ ਦੂਰੀ ਬਣਾਏ ਜਾਣ ਦੇ ਨਾਲ ਨਾਲ ਵਿਆਹ ਸਮਾਗਮਾਂ ਚ ਪੰਜ ਪੰਜ ਵਿਅਕਤੀਆਂ ਦੀ ਹਾਜਰੀ ਚ ਵਿਆਹ ਕਰਵਾਉਣ ਦੇ ਨਿਰਦੇਸ਼ ਕੀਤੇ ਗਏ ਸਨ ਪ੍ਰਸ਼ਾਸ਼ਨ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਚੇਅਰਮੈਨ ਵਲੋ ਵੇਰਕਾ ਅਮ੍ਰਿਤਸਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਦਾ ਸੁਮਨ ਨਾਮ ਦੀ ਲੜਕੀ ਨਾਲ ਸਾਦਾ ਵਿਆਹ ਕਰਵਾਇਆ ਗਿਆ ਅਤੇ  ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ ਦੋਹਾਂ  ਪਰਿਵਾਰਾਂ ਦੇ ਪੰਜ ਪੰਜ ਵਿਅਕਤੀਆਂ ਨੇ ਹਾਜਰੀ ਭਰੀ ਇਸ ਮੋਕੇ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਆਖਿਆ ਕਿ ਸਾਨੂੰ ਸਾਦੇ ਢੰਗ ਨਾਲ ਵਿਆਹ ਕਰਨੇ ਚਾਹੀਦੇ ਹਨ ਤਾ ਜੋ ਉਹੀ ਖਰਚਾ ਬੱਚਿਆ ਦੇ ਵਧੀਆ ਭਵਿਖ ਵਾਸਤੇ ਖਰਚਿਆਂ ਜਾਵੇ ਇਸ ਮੋਕੇ ਜਦੋਂ ਵਿਆਹ ਵਾਲੀ ਜੋੜੀ ਵਲੋ ਐਕਟਿਵਾ ਤੇ ਸਵਾਰ ਹੋ ਕੇ ਘਰ ਵਲ ਜਾ ਰਹੀ ਸੀ ਤਾ ਰਸਤੇ ਚ ਵੇਰਕਾ ਥਾਣਾ ਦੇ ਐਚ ਐਚ ਉ ਸਰਦਾਰ ਨਿਸ਼ਾਨ ਸਿੰਘ ਸੰਧੂ ਵਲੋ ਵਿਆਹ ਵਾਲੀ ਜੋੜੀ ਨੂੰ ਰੋਕ ਵਿਆਹ ਦੀ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ ਇਸ ਮੋਕੇ ਐਸ ਐਚ ਉ ਸਰਦਾਰ ਨਿਸ਼ਾਨ ਸਿੰਘ ਸੰਧੂ ਨੇ ਆਖਿਆ ਕਿ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵਲੋ ਪਿਛਲੇ ਦਸ ਸਾਲ ਤੋ  ਭਲਾਈ ਦੇ ਕੰਮਾ ਵਿਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਕਰਫਿਊ ਦੋਰਾਨ ਵੀ ਲੋੜਵੰਦਾਂ ਨੂ ਰਾਸ਼ਨ ਦਿਤਾ ਜਾ ਰਿਹਾ ਹੈ ਸੋ ਅੱਜ ਵੀ ਸਾਦਾ ਵਿਆਹ ਕਰਵਾ ਕੇ ਸਮਾਜ ਨੂੰ ਚੰਗਾ ਸੁਨੇਹਾ ਦਿਤਾ ਗਿਆ ਇਸ ਮੋਕੇ ਏ ਐਸ ਆਈ ਮਨਦੀਪ ਕੋਰ ਵਲੋ ਕਿਹਾ ਗਿਆ ਕਿ ਸਾਨੂੰ ਇਹਨਾ  ਉਪਰਾਲਿਆਂ ਨੂੰ ਸਮਾਜ ਵਲੋ ਜਿੰਦਾ ਰੱਖ ਕੇ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਚ ਹਿਸਾ ਪਾਉਣਾ ਚਾਹੀਦਾ ਹੈ ਇਸ ਮੋਕੇ ਰਮਨ ਕੁਮਾਰ, ਭੋਲਾ ਮੁਸਤਫਾਬਾਦ, ਏ ਐਸ ਆਈ ਕੁਲਦੀਪ ਸਿੰਘ ਅਤੇ ਹੋਰ ਦਰਜਾ ਬ ਦਰਜਾ ਹਾਜਰ ਸਨ
ਫੋਟੋ ਕੈਪਸ਼ਨ : ਵਿਆਹ ਵਾਲੀ ਜੋੜੀ ਨੂੰ ਨੂੰ ਸਨਮਾਨਿਤ ਕਰਦੇ ਹੋਏ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ , ਵੇਰਕਾ ਥਾਣਾ ਦੇ ਐਚ ਐਚ ਉ ਸਰਦਾਰ ਨਿਸ਼ਾਨ ਸਿੰਘ ਸੰਧੂ ਐਸ ਆਈ ਮਨਦੀਪ ਕੋਰ ਤੇ ਹੋਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।