ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਕਰਫਿਊ ਵਿੱਚ ਢਿੱਲ ਦੇਣ ਲਈ ਵਿਚਾਰ ਕਰਾਂਗੇ :ਸੋਨੀ ।
May 10th, 2020 | Post by :- | 100 Views
ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਕਰਫਿਊ ਵਿਚ ਢਿੱਲ ਦੇਣ ਲਈ ਵਿਚਾਰ ਕਰਾਂਗੇ-ਸੋਨੀ
= ਕਾਰੋਬਾਰੀ ਆਪਣੀਆਂ ਮੰਗਾਂ ਲਈ ਕੈਬਨਿਟ ਮੰਤਰੀ ਤੇ ਜਿਲਾ ਪ੍ਰਸ਼ਾਸ਼ਨ ਨੂੰ ਮਿਲੇ
ਅੰਮ੍ਰਿਤਸਰ, 10 ਮਈ ( ਕੁਲਜੀਤ ਸਿੰਘ )-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੰਮ੍ਰਿਤਸਰ ਦੇ ਹੋਲ ਸੇਲ ਤੇ ਹੋਰ ਕਾਰੋਬਾਰੀ, ਜਿੰਨਾ ਨੂੰ ਅਜੇ ਤੱਕ ਕਰਫਿਊ ਵਿਚ ਛੋਟ ਨਹੀਂ ਦਿੱਤੀ ਜਾ ਸਕੀ, ਨੂੰ ਭਰੋਸਾ ਦਿੰਦੇ ਕਿਹਾ ਕਿ ਸਰਕਾਰ ਸਨਅਤਕਾਰਾਂ ਅਤੇ ਵਪਾਰੀਆਂ ਦੀਆਂ ਲੋੜਾਂ ਨੂੰ ਸਮਝਦੀ ਹੈ, ਪਰ ਮੌਜੂਦਾ ਕੋਵਿਡ 19 ਤੋਂ ਮਨੁੱਖੀ ਜਾਨ ਨੂੰ ਬਣੇ ਖ਼ਤਰੇ ਕਾਰਨ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਬਹੁਤ ਬਾਰੀਕੀ ਨਾਲ ਵਿਚਾਰ ਕਰਨਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਿਆਰੇ ਲਾਲ ਸੇਠ ਦੀ ਅਗਵਾਈ ਹੇਠ ਸ਼ਹਿਰ ਦੇ ਹੋਲਸੇਲ ਤੇ ਹੋਰ ਕਾਰੋਬਾਰੀਆਂ ਤੇ ਵਪਾਰੀਆਂ ਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿਚ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸ੍ਰੀ ਸੋਨੀ ਨੇ ਕਿਹਾ ਕਿ ਫਿਲਹਾਲ ਅੰਮ੍ਰਿਤਸਰ ਰੈਡ ਜੋਨ ਵਿਚ ਹੈ ਅਤੇ ਇਸ ਕਾਰਨ ਸਾਰਿਆਂ ਨੂੰ ਕੰਮਕਾਰ ਲਈ ਖੁੱਲ ਨਹੀਂ ਦਿੱਤੀ ਜਾ ਸਕਦੀ। ਉਨਾਂ ਭਰੋਸਾ ਦਿੱਤਾ ਕਿ ਅਸੀਂ ਤੁਹਾਡੀਆਂ ਸਮੱਸਿਆਵਾਂ ਉਤੇ ਵਿਚਾਰ ਕਰਾਂਗੇ, ਤਾਂ ਜੋ ਸੰਭਵ ਹੱਲ ਨਿਕਲ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਖੇਤੀ, ਸਨਅਤ ਅਤੇ ਵਪਾਰ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਮੌਜੂਦਾ ਸੰਕਟ ਨੇ ਸਾਰਾ ਧਿਆਨ ਮਨੁੱਖੀ ਜਾਨਾਂ ਬਚਾਉਣ ਵੱਲ ਖਿਚ ਲਿਆ ਹੈ, ਜੋ ਕਿ ਜਰੂਰੀ ਵੀ ਹੈ। ਉਨਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਤੁਹਾਡੇ ਮਸਲੇ ਹੱਲ ਕਰਵਾ ਲਏ ਜਾਣਗੇ। ਉਨਾਂ ਦੱਸਿਆ ਕਿ ਬੀਤੇ ਦੋ ਦਿਨ ਤੋਂ ਅੰਮ੍ਰਿਤਸਰ ਵਿਚ ਕੋਈ ਪਾਜ਼ੀਟਵ ਕੇਸ ਨਹੀਂ ਆਇਆ, ਇਸ ਲਈ ਚੰਗੇ ਦੀ ਆਸ ਕੀਤੀ ਜਾ ਸਕਦੀ ਹੈ।
ਇਸ ਮੌਕੇ ਵਫਦ ਵਿਚ ਆਏ ਸ੍ਰੀ ਸਮੀਰ ਜੈਨ, ਸ੍ਰੀ ਸਮੀਰ ਜੈਨ, ਸ੍ਰੀ ਅਸ਼ੋਕ ਕੰਧਾਰੀ, ਸ੍ਰੀ ਮੋਤੀ ਭਾਟੀਆ, ਸ੍ਰੀ ਰਾਕੇਸ਼ ਠੁਕਰਾਲ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦਿਵਾਉਂਦੇ ਸਨਅਤਾਂ ਅਤੇ ਹੋਲਸੇਲ ਦੁਕਾਨਾਂ ਖੋਲਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਬਹੁਤੇ ਕਾਰੋਬਾਰ ਸੀਜਨ ਨਾਲ ਜੁੜੇ ਹੁੰਦੇ ਹਨ ਅਤੇ ਸਮੇਂ ਸਿਰ ਕਾਰੋਬਾਰ ਦੀ ਖੁੱਲ ਨਾ ਮਿਲਣ ਕਾਰਨ ਸੀਜ਼ਨ ਲੰਘ ਜਾਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਇਸ ਲਈ ਸਰਕਾਰ ਕੰਮ-ਕਾਰ ਵਿਚ ਛੋਟ ਦੇਣ ਦੀ ਵਿਚਾਰ ਜਲਦੀ ਕਰੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।