ਦੁਕਾਨਦਾਰ ਦੁਕਾਨਾਂ ਉੱਤੇ ਹੱਥ ਸਾਫ਼ ਕਰਨ ਲਈ।ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਲਈ ਦੁਕਾਨਾਂ ਦੇ ਬਾਹਰ ਨਿਸ਼ਾਨਦੇਹੀ ਯਕੀਨੀ ਬਣਾਉਣ ,:ਡੀ ਸੀ ।
May 8th, 2020 | Post by :- | 190 Views
 ਦੁਕਾਨਦਾਰ ਦੁਕਾਨਾਂ ਉਤੇ ਹੱਥ ਸਾਫ ਕਰਨ ਲਈ ਸੈਨੇਟਾਇਜ਼ਰ ਅਤੇ ਸਮਾਜਿਕ ਦੂਰੀ ਲਈ ਦੁਕਾਨਾਂ ਦੇ ਬਾਹਰ ਨਿਸ਼ਾਨਦੇਹੀ ਯਕੀਨੀ ਬਨਾਉਣ-ਡਿਪਟੀ ਕਮਿਸ਼ਨਰ
 ਅੰਮ੍ਰਿਤਸਰ, 8 ਮਈ (       ਕੁਲਜੀਤ ਸਿੰਘ    )-ਜ਼ਿਲ•ਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰਾਂ ਵਿਚ ਕੇਵਲ ਉਹ ਦੁਕਾਨਾਂ, ਜੋ ਬਾਜ਼ਾਰ ਤੋਂ ਦੂਰ ਹਨ, ਗਲੀਆਂ-ਮੁਹੱਲਿਆਂ, ਕਾਲੋਨੀਆਂ ਵਿਚ ਹਨ ਉਹ ਖੋਲ•ੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਜੋ ਦੁਕਾਨਾਂ ਬਾਜ਼ਾਰ ਵਿਚ ਹਨ ਉਥੇ ਕੇਵਲ ਜ਼ਰੂਰੀ ਵਸਤਾਂ ਕਰਿਆਨਾ ਆਦਿ ਨਾਲ ਸਬੰਧਤ ਹੀ ਖੁੱਲਣਗੀਆਂ। ਇਸ ਤੋਂ ਛੁੱਟ ਜੋ ਵੀ ਦੁਕਾਨ ਖੋਲਣਗੀ ਹੋਵੇਗੀ, ਉਹ ਸਬੰਧਤ ਇਲਾਕੇ ਦੇ ਐਸ ਡੀ ਐਮ ਅਤੇ ਡੀ. ਸੀ. ਪੀ.  ਤੋਂ ਪ੍ਰਵਾਨਗੀ ਲੈ ਕੇ ਖੋਲ•ੀ ਜਾ ਸਕੇਗੀ, ਜਿਸ ਵਿਚ ਉਹ ਇਹ ਯਕੀਨੀ ਬਨਾਉਣਗੇ ਕਿ ਦੁਕਾਨ ਇਹ ਦੁਕਾਨ ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੇ। ਜੇਕਰ ਉਹ ਮਹਿਸੂਸ ਕਰਨਗੇ ਕਿ ਇਸ ਦੁਕਾਨ ਦੀ ਮੌਜੂਦਾ ਹਾਲਤ ਵਿਚ ਖੋਲਣ ਦੀ ਲੋੜ ਹੈ ਤਾਂ ਉਹ ਇਸ ਦੀ ਪ੍ਰਵਾਨਗੀ ਦੇ ਸਕਣਗੇ।
  ਇਸੇ ਦੌਰਾਨ ਸਿਹਤ ਵਿਭਾਗ ਨੇ ਆਪਣੀ ਅਡਵਾਇਜ਼ਰੀ ਵਿਚ ਕਿਹਾ ਹੈ ਕਿ ਦੁਕਾਨਦਾਰਾਂ / ਉਨ•ਾਂ ਦੇ ਕਰਿੰਦਆਂ ਅਤੇ ਆਉਣ ਵਾਲੇ ਗਾਹਕਾਂ ਦੇ ਫਾਇਦੇ ਲਈ ਪੈਰਾਂ ਨਾਲ ਚੱਲਣ ਵਾਲੀਆਂ ਹੱਥ ਧੋਣ ਵਾਲੀਆਂ ਮਸ਼ੀਨਾਂ ਸਥਾਪਤ ਕਰੋ। ਦੁਕਾਨਾਂ ਅੱਗੇ ਗੋਲ ਚੱਕਰ ਲਗਾਏ ਜਾਣ ਤਾਂ ਜੋ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਘੱਟੋ ਘੱਟ 1 ਮੀਟਰ ਦੀ ਦੂਰੀ  ਬਰਕਰਾਰ ਰੱਖੀ ਜਾਵੇ। ਸਾਰੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਦੁਕਾਨ ਤੋਂ ਘਰ ਵਾਪਸੀ ਵੇਲੇ ਵੀ ਆਪਣੇ ਹੱਥ ਚੰਗੀ ਤਰਾਂ ਘੱਟੋ-ਘੱਟ 40 ਸੈਕਿੰਡ ਲਈ ਸਾਬੁਣ ਜਾਂ ਸੈਨੇਟਾਇਜ਼ਰ ਨਾਲ ਮਲ ਕੇ ਧੋਣ।
 ਸਿਹਤ ਵਿਭਾਗ ਨੇ ਵੀ ਸਲਾਹ ਦਿੱਤੀ ਹੈ ਕਿ ਦੁਕਾਨਦਾਰਾਂ/ਵਰਕਰਾਂ ਅਤੇ ਗ੍ਰਾਹਕਾਂ ਲਈ ਦੁਕਾਨ ਵਿੱਚ ਪ੍ਰਵੇਸ਼ ਸਥਾਨ ਤੇ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ ਵਾਲਾ) ਦਾ ਪ੍ਰਬੰਧ ਕਰਨ ਅਤੇ ਸਮੇਂ-ਸਮੇਂ ਤੇ ਸੈਨੀਟਾਈਜ਼ਰਾਂ ਨੂੰ ਰੀ-ਫਿਲ ਕੀਤਾ ਜਾਵੇ ਜਾਂ ਬਦਲਿਆ ਜਾਵੇ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲ ਕੇ ਹੱਥ ਧੋਤੇ ਜਾਣ।
 ਦੁਕਾਨਦਾਰ, ਕਰਮਚਾਰੀ ਅਤੇ ਗਾਹਕ ਹਰ ਵੇਲੇ ਕੱਪੜੇ ਦਾ ਮਾਸਕ ਪਹਿਨਣਾ ਯਕੀਨੀ ਬਨਾਉਣ।  ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਨੂੰ ਪੂਰੀ ਤਰ•ਾਂ ਢਕਿਆ ਹੋਵੇ ।ਵਰਤੋਂ ਤੋਂ ਬਾਅਦ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
 ਦੁਕਾਨਦਾਰ ਅਤੇ ਉਸਦੇ ਵਰਕਰ ਚਾਹ ਤੇ ਲੰਚ ਦੌਰਾਨ ਕਿਸੇ ਵੀ ਖਾਣ-ਪੀਣ ਦੀ ਵਸਤੂ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਵੋ/ਸੈਨੀਟਾਈਜ਼ ਕਰੋ। ਇੱਕ-ਦੂਜੇ ਨਾਲ ਖਾਣਾ ਅਤੇ ਭਾਂਡਿਆਂ ਨੂੰ ਸਾਂਝਾ ਨਾ ਕੀਤਾ ਜਾਵੇ। ਦੁਕਾਨਦਾਰ ਅਤੇ ਉਸਦੇ ਵਰਕਰਾਂ ਵੱਲੋਂ ਦੁਕਾਨ/ਮਾਰਕਿਟ ਵਿੱਚ ਵਿੱਚ ਧੂਮਰਪਾਨ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਜੇਕਰ ਕਿਸੇ ਵੀ ਦੁਕਾਨਦਾਰ / ਵਰਕਰ ਨੂੰ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਤੇ ਨੱਕ ਨੂੰ ਢੱਕਿਆ ਜਾਵੇ।
 ਐਡਵਾਇਜ਼ਰੀ ਵਿੱਚ ਦਿੱਤੇ ਗਏ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਦੁਕਾਨਦਾਰ ਵੱਲੋਂ ਗ੍ਰਾਹਕਾਂ ਨੂੰ ਖ਼ਾਸ ਤੌਰ ਤੇ ਪੁਰਾਣੇ ਗ੍ਰਾਹਕਾਂ ਨੂੰ ਹੋਮ ਡਿਲੀਵਰੀ ਕਰਨ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਗ੍ਰਾਹਕ ਨੂੰ ਸਲਾਹ ਦਿੱਤੀ ਜਾਵੇ ਕਿ ਉਨਾਂ ਨੇ ਡਿਸਪਲੇ ਕੀਤੀ ਜਾਂ ਉਥੇ ਰੱਖੀ ਜਿਸ ਚੀਜ਼ ਨੂੰ ਨਹੀਂ ਖਰੀਦਣਾ ਉਸਨੂੰ ਹੱਥ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ। ਦੁਕਾਨਦਾਰ ਵੱਲੋਂ ਗ੍ਰਾਹਕਾਂ ਨੂੰ ਸਮਾਨ ਦੀ ਪਰਚੀ ਲਿਖ ਕੇ ਦੇਣ ਲਈ ਪ੍ਰੇਰਿਤ ਕੀਤਾ ਜਾਵੇ, ਜਿਸਨੂੰ ਕਾਉਟਰ ਤੇ ਰੱਖ ਕੇ ਦੁਕਾਨਦਾਰ ਜਾਂ ਉਸਦੇ ਵਰਕਰਾਂ ਵੱਲੋਂ ਉਥੇ ਹੀ ਸਮਾਨ ਦੀ ਸਪਲਾਈ ਦਿੱਤੀ ਜਾਵੇ। ਦੁਕਾਨਦਾਰਾਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਡਿਜੀਟਲ ਟ੍ਰਾਂਸੈਕਸ਼ਨ ਲਈ ਪ੍ਰੇਰਿਤ ਕੀਤਾ ਜਾਵੇ। ਦੁਕਾਨਦਾਰ ਅਤੇ ਉਸਦੇ ਵਰਕਰਾਂ ਅਤੇ ਗ੍ਰਾਹਕਾਂ ਵੱਲੋਂ ਕਰੰਸੀ ਨੋਟਾਂ ਦੇ ਲੈਣ-ਦੇਣ ਤਾਂ ਤੁਰੰਤ ਬਾਅਦ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਦੁਕਾਨਦਾਰ ਵੱਲੋਂ ਗ੍ਰਾਹਕਾਂ ਨੂੰ ਸਮਾਨ ਲਿਜਾਉਣ ਲਈ ਆਪਣੇ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਕੱਪੜੇ ਦੇ ਥੈਲੇ ਨੂੰ ਬਾਅਦ ਵਿੱਚ ਕੋਸੇ ਪਾਣੀ ਅਤੇ ਸਾਬਣ/ਡਿਟਰਜੈਂਟ ਨਾਲ ਧੋਤਾ ਜਾਵੇ।
 ਦੁਕਾਨਾਂ ਵਿੱਚ ਏਅਰ ਕੰਡੀਸ਼ਨਿੰਗ/ ਕੂਲਰ ਦੀ ਵਰਤੋਂ ਸਬੰਧੀ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੇ ਕਿ ਕੰਮ ਵਾਲੀਆਂ ਥਾਵਾਂ ਤੇ ਕੁਦਰਤੀ ਹਵਾ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਦੁਕਾਨਦਾਰ / ਵਰਕਰ ਕੋਵਿਡ-19 ਦਾ ਇਲਾਜ ਕਰਵਾ ਰਿਹਾ ਹੈ ਜਾਂ ਪੁਸ਼ਟੀ ਹੋਇਆ ਹੈ ਅਤੇ ਤੁਸੀਂ ਉਸਦੇ ਸੰਪਰਕ ਵਿੱਚ ਆਏ ਹੋ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸੰਬੰਧ ਵਿੱਚ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 ਉਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।
 == = ==

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।