ਕੋਵਿਡ 19 ਯੋਧਿਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ
May 8th, 2020 | Post by :- | 103 Views
ਕੋਵਿਡ-19 ਦੇ ਯੋਧਿਆਂ ਦੀ ਕੀਤੀ ਹੌਸਲਾ ਅਫਜਾਈ
 ਰੈਡ ਕਰਾਸ ਦੀ ਸਥਾਪਨਾ ਦਿਵਸ ਮੌਕੇ ਕੀਤਾ ਗਿਆ ਯਾਦ
 ਅੰਮ੍ਰਿਤਸਰ, 8 ਮਈ:ਕੁਲਜੀਤ ਸਿੰਘ
  ਅੱਜ ਵਿਸ਼ਵ ਰੈਡ ਕਰਾਸ ਦੀ ਸਥਾਪਨਾ ਦਿਵਸ ਮੌਕੇ ਰੈਡ ਕਰਾਸ ਭਵਨ ਵਿਖੇ ਰੈਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਦੁਨੰਤ ਅਤੇ ਭਾਈ ਘਨਈਆ ਜੀ ਦੇ ਚਿਤਰਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਕੋਵਿਡ 19 ਨੂੰ ਰੋਕਣ ਅਤੇ ਫਰੰਟ ਲਾਈਨ ਤੇ ਕੰਮ ਕਰ ਰਹੇ ਵਲੰਟੀਅਰ ਕਰੋਨਾ ਦੇ ਯੋਧੇ ਹਨ।
  ਸ੍ਰ ਢਿਲੋਂ ਨੇ ਕਿਹਾ ਕਿ ਇਨ•ਾਂ ਯੋਧਿਆਂ ਦੀ ਬਦੌਲਤ ਮਾਨਵਤਾ ਦੀ ਰੱਖਿਆ ਕੀਤੀ ਜਾ ਰਹੀ ਹੈ ਅਤੇ ਸਾਡਾ ਸਭ ਦਾ ਫ਼ਰਜ ਬਣਦਾ ਹੈ ਕਿ ਇਨ•ਾਂ ਯੋਧਿਆਂ ਦਾ ਸਨਮਾਨ ਕਰੀਏ। ਉਨ•ਾਂ ਦੱਸਿਆ ਕਿ 8 ਮਈ 1828 ਨੂੰ ਸਵਿਟਜਰਲੈਂਡ ਵਿਖੇ ਰੈਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਦੁਨੰਤ ਦਾ ਜਨਮ ਹੋਇਆ ਸੀ ਅਤੇ ਹਰ ਸਾਲ ਪੂਰੇ ਵਿਸ਼ਵ ਵਿੱਚ 8 ਮਈ ਨੂੰ ਰੈਡ ਕਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ।  ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਾੜੀਆਂ ਮਰ ਕੇ ਕਰੋਨਾ ਦੇ ਯੋਧਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਮੈਡਮ ਪਲਵੀ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਮੈਡਮ ਅਨਮਜੋਤ ਕੌਰ ਸਹਾਇਕ ਕਮਿਸ਼ਨਰ, ਸ੍ਰੀ ਰਣਧੀਰ ਠਾਕਰ ਸਕੱਤਰ ਰੈਡ ਕਰਾਸ ਹਾਜ਼ਰ ਸਨ।
 – – – – –
 ਕੈਪਸ਼ਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।