ਕਰੋਨਾ ਵਾਰੀਅਰਸ ਪੁਲਿਸ ਵਲੰਟੀਅਰ ਪੁਲਿਸ ਵਿਭਾਗ ਵੱਲੋਂ ਦਿੱਤੀਆਂ ਗਈਆਂ ਟੀ ਸ਼ਰਟ ।
May 7th, 2020 | Post by :- | 97 Views

ਕਰੋਨਾ ਵਾਰੀਅਰਸ ਪੁਲਿਸ ਵਲੰਟੀਅਰਜ਼ ਨੂੰ ਪੁਲਿਸ ਵਿਭਾਗ ਵੱਲੋ ਦਿੱਤੀਆ ਗਈਆ ਟੀ-ਸ਼ਰਟਸ

ਅੰਮ੍ਰਿਤਸਰ, 7 ਮਈ: ਕੁਲਜੀਤ ਸਿੰਘ

ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਵਿੱਚ ਪੁਲਿਸ ਵਿਭਾਗ, ਡਾਕਟਰਸ, ਹੈਲਥ ਵਰਕਰ, ਸਫਾਈ ਕਰਮਚਾਰੀ ਫਰੰਟ ਲਾਈਨ ਤੇ ਦਿਨ ਰਾਤ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਲੜ ਰਹੇ ਹਨ ਇਸ ਲੜਾਈ ਵਿੱਚ ਕੁਝ ਵਿਅਕਤੀਆਂ ਨੇ ਵਲੰਟੀਅਰਲੀ (ਸਵੇ ਇਛੁਕ) ਸੇਵਾਵਾਂ ਦੇਣ ਦੀ ਪੇਸ਼ਕਸ ਕੀਤੀ ਅਤੇ ਪੰਜਾਬ ਪੁਲਿਸ ਦੇ ਦਿੱਤੇ ਲਿੰਕ ਤੇ ਅਪਲਾਈ ਕੀਤਾ ਜਿਨਾਂ ਦੇ ਨਾਮ ਸਾਂਝ ਸਰਵਰ ਰਾਹੀ ਰਜਿਸਟਰ ਹੋ ਕੇ ਵੱਖ-ਵੱਖ ਜਿਲਿਆ ਨੂੰ ਭੇਜ ਦਿੱਤੇ ਗਏ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਕੁੱਲ 1188 ਵਲੰਟੀਅਰਸ ਆਏ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਸ. ਸਰਤਾਜ ਸਿੰਘ ਚਾਹਿਲ ਦੇ ਦਿਸ਼ਾ ਨਿਰਦੇਸ਼ਾ ਹੇਠ ਇਨਾਂ ਵਲੰਟੀਅਰਜ਼ ਨੂੰ ਕਮਿਸ਼ਨਰੇਟ ਦੇ 20 ਥਾਣਿਆ ਵਿੱਚ ਵੰਡਿਆ ਗਿਆ। ਥਾਣਿਆ ਵਿੱਚ ਵੰਡਣ ਤੋ ਬਾਦ ਵੱਖ-ਵੱਖ ਥਾਣਿਆ ਦੇ ਮੁੱਖ ਅਫਸਰ, ਮੁੱਖ ਮੁਨਸ਼ੀ, ਸਾਂਝ ਕੇਂਦਰ ਕਰਮਚਾਰੀ ਅਤੇ ਵਲੰਟੀਅਰਸ ਦਾ ਸੇਵਾਵਾਂ ਸਬੰਧੀ ਬਿਹਤਰ ਤਾਲ-ਮੇਲ ਲਈ ਇੱਕ ਵਟੱਸ ਐਪ ਗਰੁੱਪ ਤਿਆਰ ਕੀਤਾ ਗਿਆ ਅਤੇ ਮੁੱਖ ਅਫਸਰ ਥਾਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਵਲੰਟੀਅਰਸ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਜਿਸ ਵਿੱਚ ਪੰਜਾਬ ਪੁਲਿਸ ਨਾਲ ਨਾਕਾ ਪਰ, ਅਨਾਜ ਮੰਡੀ ਵਿਖੇ, ਲੰਗਰ ਅਤੇ ਸੁੱਕਾ ਰਾਸ਼ਨ ਵੰਡਣ ਅਤੇ ਹੋਰ ਡਿਊਟੀਆ ਨਿਭਾਅ ਰਹੇ ਹਨ ਜੋ ਇਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਕਮਿਸ਼ਨਰ ਸਾਹਿਬ ਅਤੇ ਏ.ਡੀ.ਸੀ.ਪੀ. ਹੈਡਕੁਆਟਰ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਵਲੰਟੀਅਰ ਸੈਲ ਦੇ ਇੰਚਾਰਜ ਇੰਸ: ਪਰਮਜੀਤ ਸਿੰਘ, ਏ.ਐਸ.ਆਈ ਸੁਸ਼ੀਲ ਕੁਮਾਰ, ਏ.ਐਸ.ਆਈ ਨਰੇਸ਼ ਕੁਮਾਰ ਵੱਲੋ ਉਕਤ ਵਲੰਟੀਅਰਸ ਨੂੰ ਪੰਜਾਬ ਪੁਲਿਸ ਦੇ ਲੋਗੋ ਵਾਲੀ ਇੱਕ-ਇੱਕ ਟੀ-ਸ਼ਰਟਸ ਮੁਫਤ ਦਿੱਤੀ ਗਈ ਤਾਂ ਜੋ ਇਹ ਟੀ-ਸ਼ਰਟ ਪਹਿਣ ਕੇ ਡਿਊਟੀ ਕਰਨ। ਸ. ਸਰਤਾਜ ਸਿੰਘ ਨੇ ਇਸ ਸਬੰਧੀ ਗੱਲ ਕਰਦਿਆ ਦੱਸਿਆ ਕਿ ਇਹ ਵਲੰਟੀਅਰਸ ਇਸ ਸੰਕਟਮਈ ਸਮੇਂ ਵਿੱਚ ਜਦੋਕਿ ਸਾਰੇ ਲੋਕ ਆਪਣੇ ਘਰਾਂ ਅੰਦਰ ਬੰਦ ਹਨ। ਸਵੇ ਇਛੁੱਕ ਬਿਨਾ ਕਿਸੇ ਇਵਜ਼ਾਨੇ ਤੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀਆ ਸੇਵਾਵਾ ਪੇਸ਼ ਕਰ ਕੇ ਦੇਸ਼ ਭਗਤੀ ਦਾ ਸਬੂਤ ਦੇ ਰਹੇ ਹਨ ਇਨਾਂ ਦਾ ਮਾਣ ਸਤਿਕਾਰ ਕਰਨਾ ਸਾਡਾ ਫਰਜ ਬਣਦਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।