ਘਰੋਂ ਬਾਹਰ ਪੈਰ ਧਰਦੇ ਵਕਤ ਸਾਵਧਾਨੀ ਤੋਂ ਕੰਮ ਲਵੋ :ਸੋਨੀ ।
May 7th, 2020 | Post by :- | 93 Views

ਘਰੋਂ ਬਾਹਰ ਪੈਰ ਧਰਦੇ ਵਕਤ ਸਾਵਧਾਨੀ ਤੋਂ ਕੰਮ ਲਵੋ-ਸੋਨੀ

ਕੇਂਦਰੀ ਹਲਕੇ ਲਈ ਭੇਜਿਆ 600 ਪਰਿਵਾਰਾਂ ਵਾਸਤੇ ਸੁੱਕਾ ਰਾਸ਼ਨ

ਅੰਮ੍ਰਿਤਸਰ, 7 ਮਈ ( ਕੁਲਜੀਤ ਸਿੰਘ)-ਕੋਵਿਡ 19 ਦੇ ਪਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਵਿਚ ਅਗਲੇ ਦਿਨਾਂ ਦੌਰਾਨ ਥੋੜੀ ਢਿੱਲ ਆਪਣੇ ਜਿਲੇ ਵਿਚ ਵੀ ਮਿਲਣ ਦੀ ਸੰਭਾਵਨਾ ਹੈ, ਪਰ ਇਸ ਦਾ ਇਹ ਮਤਲਬ ਨਾ ਲਿਆ ਜਾਵੇ ਕਿ ਕੋਰੋਨਾ ਦਾ ਸੰਕਟ ਮੁੱਕ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਨੇ ਜਨਤਕ ਥਾਵਾਂ ਉਤੇ ਹਰੇਕ ਨਾਗਰਿਕ ਲਈ ਮਾਸਕ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਹੈ ਅਤੇ ਇਸ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਮੀਡੀਆ ਜ਼ਰੀਏ ਇਹ ਅਪੀਲ ਕਰਦੇ ਕਿਹਾ ਕਿ ਕੱਲ ਤੋਂ ਪੰਜਾਬ ਵਿਚ ਸਬ ਰਜਿਸਟਰਾਰ ਦਫਤਰ ਖੁੱਲ ਰਹੇ ਹਨ, ਇਸੇ ਤਰਾਂ ਹੋਰ ਵੀ ਛੋਟਾਂ ਮਿਲੀਆਂ ਹਨ, ਪਰ ਇਨਾਂ ਸਥਾਨਾਂ ਉਤੇ ਜਾਂਦੇ ਵਕਤ ਸਿਹਤ ਵਿਭਾਗ ਵੱਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ, ਜਿੰਨਾ ਵਿਚੋਂ ਮਾਸਕ ਪਹਿਲੀ ਤਰਜੀਹ ਹੈ।

ਉਨਾਂ ਸਾਰੇ ਨਿਵਾਸੀਆਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ ਤੇ ਜਨਤਕ ਥਾਵਾਂ ਉਤੇ ਵਸਤਾਂ ਨੂੰ ਨਾ ਛੂਹਣ, ਨੱਕ, ਮੂੰਹ ਤੇ ਅੱਖਾਂ ਨੂੰ ਛੂਹਣ ਤੋਂ ਪਹਿਲਾਂ ਹਰ ਹਾਲਤ ਵਿਚ ਹੱਥ ਧੋਣ ਦੀ ਲੋੜ ਉਤੇ ਜ਼ੋਰ ਦਿੰਦੇ ਕਿਹਾ ਕਿ ਇੰਨਾਂ ਗੱਲਾਂ ਨੂੰ ਆਪਣੀ ਜਿੰਦਗੀ ਵਿਚ ਲਾਗੂ ਕਰਕੇ ਹੀ ਵਾਇਰਸ ਵਿਰੁੱਧ ਜੰਗ ਜਿੱਤੀ ਜਾ ਸਕਦੀ ਹੈ। ਅੱਜ ਸ੍ਰੀ ਸੋਨੀ ਨੇ ਸੋਨੀ ਪਰਿਵਾਰ ਤੇ ਹੋਰ ਸਨੇਹੀਆਂ ਵੱਲੋਂ 600 ਪਰਿਵਾਰਾਂ ਲਈ ਭੇਜੇ ਸੁੱਕੇ ਰਾਸ਼ਨ ਦੇ ਚਾਰ ਟਰੱਕ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋੜਵੰਦ ਪਰਿਵਾਰਾਂ ਲਈ ਤੋਰੇ। ਉਨਾਂ ਕਿਹਾ ਕਿ ਅਸੀਂ ਹਰੇਕ ਲੋੜਵੰਦ ਦੇ ਘਰ ਤੱਕ ਪਹੁੰਚ ਕਰ ਰਹੇ ਹਾਂ ਅਤੇ ਦਾਨੀ ਸੱਜਣਾਂ ਸਦਕਾ ਹੀ ਸਾਡੇ ਸ਼ਹਿਰ ਦਾ ਹਰੇਕ ਘਰ ਰੋਟੀ ਖਾ ਕੇ ਸੌਂ ਰਿਹਾ ਹੈ। ਇਸ ਮੌਕੇ ਉਨਾਂ ਨਾਲ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਸ਼ਾਮ ਸੋਨੀ, ਗੋਰਾ ਸਰਪੰਚ, ਸ੍ਰੀ ਵਿਸ਼ਾਲ ਮਿਸ਼ਰਾ ਤੇ ਹੋਰ ਵਿਅਕਤੀ ਹਾਜ਼ਰ ਸਨ।

ਕੈਪਸ਼ਨ

ਸ੍ਰੀ ਓ ਪੀ ਸੋਨੀ ਆਪਣੇ ਹਲਕੇ ਲਈ ਰਾਸ਼ਨ ਦੇ ਚਾਰ ਟਰੱਕ ਰਵਾਨਾ ਕਰਦੇ ਹੋਏ।

=======

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।