ਸਤਿਕਾਰ ਕਮੇਟੀ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀਆਂ ਨੂੰ 40 ਮਾਸਕ ਵੰਡੇ
May 7th, 2020 | Post by :- | 92 Views
ਸਤਿਕਾਰ ਕਮੇਟੀ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀਆਂ ਨੂੰ 400 ਮਾਸਕ ਵੰਡੇ ।

ਜੰਡਿਆਲਾ ਗੁਰੂ 7 ਮਈ (ਕੁਲਜੀਤ ਸਿੰਘ) ਕਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਅਤੇ ਪੂਰੇ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਘਰੋਂ ਬਾਹਰ ਨਿਕਲਣ ਲੱਗਿਆਂ ਆਪਣੇ ਮੂੰਹੋਂ ਦੇ ਉੱਪਰ ਮਾਸਕ ਜਾਂ ਘਰ ਵਿੱਚੋਂ ਕੋਈ ਸਾਦਾ ਕੱਪੜਾ ਲੈ ਕੇ ਮੂੰਹ ਉੱਪਰ ਬੰਨ੍ਹ ਕੇ ਘਰੋਂ ਨਿਕਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ I ਇਹ ਮਾਸਕ ਮੈਡੀਕਲ ਸਟੋਰਾਂ ਉੱਪਰ ਵੀ ਉਪਲਬਧ ਹਨ I ਜੋ ਮੁੱਲ ਮਿਲਦੇ ਹਨ I ਅਤੇ ਪੰਜਾਬ ਵਿੱਚ ਕੁਝ ਜਥੇਬੰਦੀਆਂ ਵੱਲੋਂ ਇਹ ਮਾਸਕ ਤਿਆਰ ਕਰ ਕੇ ਫ਼ਰੀ ਦਿੱਤੇ ਜਾ ਰਹੇ ਹਨ I ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪੰਜਾਬ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਸੇਵਾ ਕਰਮਚਾਰੀਆਂ ਨੂੰ 400 ਮਾਸਕ ਦਿੱਤੇ ਗਏ I ਅੱਗੇ ਮੁੱਛਲ ਨੇ ਕਿਹਾ ਕਿ ਜੋ ਇਹ ਪੂਰਾ ਪ੍ਰਸ਼ਾਸਨ ਹੈ ਰਾਤ ਦਿਨ ਡਿਊਟੀ ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ ਸਾਨੂੰ ਪ੍ਰਸ਼ਾਸਨ ਦੇ ਆਖੇ ਲੱਗ ਕੇ ਕਰਫ਼ਿਊ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ I ਅੱਗੇ ਭਾਈ ਬਲਬੀਰ ਸਿੰਘ ਮੁੱਛਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਗ੍ਰੰਥੀ ਸਿੰਘ ਕੲੀ ਗੁਰੂ ਘਰਾਂ ਵਿੱਚ ਨਿਸ਼ਕਾਮ ਸੇਵਾ ਕਰਦੇ ਹਨ ਉਹਨਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਜਾਵੇਗਾ I ਉਹ ਗ੍ਰੰਥੀ ਸਿੰਘ ਸਾਡੇ ਨਾਲ ਸੰਪਰਕ ਕਰ ਲੈਣ ਗੁਰੂ ਘਰਾਂ ਦੀ ਸੇਵਾ ਕਰਦੇ ਰਹਿਣ I ਇਸ ਮੌਕੇ ਭਾਈ ਬਲਬੀਰ ਸਿੰਘ ਮੁੱਛਲ ਤੋਂ ਇਲਾਵਾ ਭਾਈ ਰਣਜੀਤ ਸਿੰਘ ਸ਼ੇਰੋਂ ਬਾਗ਼ੇ,ਭਾਈ ਨਿੰਦਰਪਾਲ ਸਿੰਘ ਹਾਜਰ ਹੋਏ I

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।