ਮੋਗਾ ਜਿਲ੍ਹਾ ਮਜਿਸਟਰੇਟ ਵੱਲੋਂ ਜਿਲ੍ਹੇ ਵਿੱਚ 11 ਠੇਕਿਆਂ ਨੂੰ 7 ਵੱਜੇ ਤੋਂ 3 ਵੱਜੇ ਤੱਕ ਖੋਲਣ ਦੀ ਦਿੱਤੀ ਮਨਜ਼ੂਰੀ ।
May 7th, 2020 | Post by :- | 123 Views

–ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਜਿਲ੍ਹੇ ਵਿੱਚ 11 ਠੇਕਿਆਂ ਨੂੰ 7 ਵਜੇ ਤੋ 3 ਵਜੇ ਤੱਕ ਖੋਲ੍ਹਣ ਦੀ ਦਿੱਤੀ ਮੰਨਜੂਰੀ
—ਕਨਟੇਨਮੈਟ ਜੋਨ ਵਿੱਚ ਨਹੀ ਖੋਲ੍ਹਿਆ ਜਾਵੇਗਾ ਕੋਈ ਠੇਕਾ

ਮੋਗਾ 7 ਮਈ:ਕੁਲਜੀਤ ਸਿੰਘ
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਮੋਗਾ ਦੀ ਹਦੂਦ ਅੰਦਰ ਸਰਾਬ ਦੇ ਠੇਕੇ 7 ਵਜੇ ਤੋ ਦੁਪਹਿਰ 3 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਜ਼ਿਲ੍ਹੇ ਅਧੀਨ 11 ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਇਸੰਸ ਧਾਰਕ ਬਲਵਿੰਦਰ ਸਿੰਘ ਦਾ ਠੇਕਾ ਮੋਗਾ ਕਾਰਪੋਰੇਸ਼ਨ ਜੋਨ 6 ਵਿੱਚ, ਦਰਸ਼ਨ ਸਿੰਘ ਐਡ ਕੰਪਨੀ ਦਾ ਠੇਕਾ ਮੋਗਾ ਕਾਰਪੋਰੇਸ਼ਨ ਜੋਨ 7 ਵਿੱਚ, ਸਕਾਈ ਲੀਕਰ ਦਾ ਠੇਕਾ ਧਰਮਕੋਟ ਗਰੁੱਪ ਨੰਬਰ 1 ਵਿੱਚ, ਅਮਨਦੀਪ ਕੌਰ ਗਿੱਲ ਦਾ ਠੇਕਾ ਕੋਟ ਈਸੇ ਖਾਂ ਗਰੁੱਪ ਨੰਬਰ 4 ਵਿਖੇ, ਕੰਵਰ ਅਮਿਤੋਜ ਟ੍ਰੇਡਿੰਗ ਕੰਪਨੀ ਦਾ ਠੇਕਾ ਅਜੀਤਵਾਲ ਗਰੁੱਪ ਨੰਬਰ 1 ਵਿਖੇ, ਅਰਵਿੰਦ ਪਾਲ ਢੋਸੀ ਦਾ ਠੇਕਾ ਅਜੀਤਵਾਲ ਗਰੁੱਪ ਨੰ. 2 ਵਿੱਚ, ਸਕਾਈ ਲੀਕਰ ਦਾ ਠੇਕਾ ਬੱਧਨੀ ਕਲਾਂ ਗਰੁੱਪ ਨੰਬਰ 4 ਵਿੱਚ, ਸਕਾਈ ਲੀਕਰ ਦਾ ਠੇਕਾ ਮੋਗਾ ਰੋਡ ਬਾਘਾਪੁਰਾਣਾ ਗਰੁੱਪ ਨੰਬਰ 1 ਵਿੱਚ, ਸਕਾਈ ਲੀਕਰ ਦਾ ਠੇਕਾ ਸਾਹਾਮਣੇ ਬੱਸ ਸਟੈਡ ਗਰੁੱਪ ਨੰਬਰ 4 ਵਿਖੇ, ਗੁਰਦੀਪ ਸਿੰਘ ਬਰਾੜ ਦਾ ਠੇਕਾ ਸਾਹਮਣੇ ਬੱਸ ਸਟੈਡ ਗਰੁੱਪ ਨੰਬਰ 4 ਬਾਘਾਪੁਰਾਣਾ ਵਿਖੇ, ਸੰਕੇਤ ਟ੍ਰ਼ੇਡਰਜ਼ ਐਡ ਏਜੰਸੀਜ ਦਾ ਠੇਕਾ ਸਮਾਲਸਰ ਗਰੁੱਪ ਵਿਖੇ ਸਥਿਤ ਹੈ।
ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਸਾਲ 2019-20 ਦੇ ਬਚੇ ਹੋਏ ਸਟਾਕ ਦੀ ਫਿਜੀਕਲ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ। ਲਾਇਸੰਸੀ ਆਪਣੀ ਦੁਕਾਨ ਵਿੱਚ ਆਪਣੇ ਮੁਲਾਜ਼ਮ ਦਰਮਿਆਨ ਸਮਾਜਿਕ ਦੂਰੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 2 ਗਜ ਦੀ ਸੁਨਿਸਚਿਤ ਕਰਨਗੇ। ਠੇਕੇ ਦੇ ਬਾਹਰ ਪੰਜ ਤੋ ਜਿਆਦਾ ਵਿਅਕਤੀ ਇਕ ਸਮੇ ਤੇ ਇਕੱਠੇ ਨਹੀ ਹੋਣਗੇ। ਗ੍ਰਾਹਕਾਂ ਦਰਮਿਆਨ ਸਮਾਜਿਕ ਦੂਰੀ ਲਈ ਸੜਕ ਉੱਤੇ ਨਿਸ਼ਾਨ ਲਗਾਏ ਜਾਣਗੇ।
ਆਪਣੇ ਠੇਕੇ ਉੱਤੇ ਸੈਨੀਟਾਈਜਰ ਅਤੇ ਹੋਰ ਸੈਨੀਟਾਈਜਿੰਗ ਦੇ ਪ੍ਰਬੰਧ, ਜੋ ਸਰਕਾਰ ਦੀਆਂ ਹਦਾਇਤਾਂ ਅਨੁਸਰ ਲੋੜੀਦੇ ਹੋਣ ਨੂੰ ਰੱਖਣਾ ਯਕੀਨੀ ਬਣਾਉਣਗੇ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਹੁਕਮ ਕਨਟੇਨਮੈਟ ਜੋਨ ਵਿੱਚ ਲਾਗੂ ਨਹੀ ਹੋਣਗੇ। ਜੇਕਰ ਕਨਟੇਨਮੈਟ ਵਿੱਚ ਕੋਈ ਠੇਕਾ ਖੁੱਲ੍ਹਿਆ ਪਾਇਆ ਜਾਂਦਾ ਹੇ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।‍

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।