ਸਾਰਿਆਂ ਨੂੰ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਹਿਨਣਾ ਚਾਹੀਦਾ ਹੈ ।
May 4th, 2020 | Post by :- | 144 Views

ਸਾਰਿਆਂ ਨੂੰ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਾ ਕੇ ਜਾਣਾ ਚਾਹੀਦਾ ਹੈ: ਪਲਵਿੰਦਰ ਸਿੰਘ

ਜੰਡਿਆਲਾ ਗੁਰੂ 4 ਮਈ (ਕੁਲਜੀਤ ਸਿੰਘ) ਅੱਜ ਉੱਘੇ ਸਮਾਜ ਸੇਵਕ ਪਲਵਿੰਦਰ ਸਿੰਘ ਐਡਵੋਕੇਟ ਨੇ ਪੈ੍ਸ ਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰਾ ਸੰਸਾਰ ਇਸ ਸਮੇਂ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਪੀੜਤ ਹੈ, ਲਾਕਡਾਊਨ ਦਾ ਮਤਲਬ ਹੈ ਕਿ ਲੋਕ ਆਪਣੇ-ਆਪਣੇ ਘਰਾਂ ਵਿਚ ਰਹਿਣ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਤੋੜੀ ਜਾਵੇ, ਅਤੇ ਬਿਮਾਰੀ ਖ਼ਤਮ ਹੋ ਜਾਵੇਗੀ। ਪਲਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਡਰਨ ਦੀ ਲੋੜ੍ਹ ਨਹੀਂ ਹੈ ਸਿਰਫ਼ ਸਾਨੂੰ ਇਸ ਪ੍ਰਤੀ ਦਰਸਾਈਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਾ ਕੇ ਜਾਣਾ ਚਾਹੀਦਾ ਹੈ ਤੇ ਕਿਸੇ ਵੀ ਵਿਅਕਤੀ ਤੋਂ 3 ਮੀਟਰ ਦੀ ਸਰੀਰਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਜੇਕਰ ਕਿਸੇ ਵੀ ਵਿਅਕਤੀ ਦੇ ਰਿਸ਼ਤੇਦਾਰ ਜਾ ਜਾਣਕਾਰ ਬਾਹਰੋਂ ਵਿਦੇਸ਼ ਜਾਂ ਕੋਰੋਨਾ ਬਿਮਾਰੀ ਦੇ ਇਲਾਕੇ ਵਿੱਚੋਂ ਆਏ ਹੋਣ ਤਾਂ ਉਸ ਸਬੰਧੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਾਵਧਾਨੀਆਂ ਵਰਤੀਏ ਤੇ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਖ਼ਤਮ ਕਰੀਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।