ਪਤਰਕਾਰਾਂ ਦਾ ਹੋਵੇ 50 ਲੱਖ ਦਾ ਬੀਮਾ :ਕਾਹਲੋਂ ,ਕਲਿਆਣ ,ਵਿਰਦੀ ,ਵਡਾਲਾ ।
May 4th, 2020 | Post by :- | 110 Views

ਪੱਤਰਕਾਰਾਂ ਦਾ ਹੋਵੇ 50 ਲੱਖ ਦਾ ਬੀਮਾਂ-ਕਾਹਲੋ, ਕਲਿਆਣ,ਵਿਰਦੀ, ਵਡਾਲਾ
ਕਿਹਾ ਪਿੰਟ ਮੀਡੀਆ ਦੇ ਹੋ ਰਹੇ ਨੁਕਸਾਨ ਦੀ ਪੁਰਤੀ ਲਈ ਸਰਕਾਰ ਦੇਵੇ ਵਿਸ਼ੇਸ਼ ਪੇਕਜ
ਪ੍ਰੈੱਸ ਦੀ ਅਜਾਦੀ ਦਿਵਸ ਤੇ ਕਾਹਲੋ,ਕਲਿਆਣ,ਵਿਰਦੀ, ਵਡਾਲਾ ਨੇ ਦਿੱਤੀ ਵਧਾਈ
ਜੰਡਿਆਲਾ ਗੁਰੂ 4 ਮਈ (ਕੁਲਜੀਤ ਸਿੰਘ)-ਅੰਤਰਰਾਸ਼ਟਰੀ ਮਹਾਂਮਾਰੀ ਬਣ ਚੁੱਕੇ ਕੋਵਿਡ-19 ਨਾਲ ਜਿਥੇ ਸਾਰੇ ਦੇਸ ਲਗਭਗ ਇਸ ਦੀ ਲਪੇਟ ਵਿਚ ਆ ਚੁੱਕੇ ਹਨ, ਉਥੇ ਹੀ ਭਾਰਤ ਅੰਦਰ ਵੀ ਇਸ ਦਾ ਅਦਾਰਾ ਆਏ ਦਿਨ ਵੱਧ ਰਿਹਾ ਹੈ, ਜਿਸ ਨਾਲ ਆਮ ਜਨਤਾ ਤੇ ਸਰਕਾਰ ਦੀਆਂ ਚਿੰਤਾਵਾਂ ਵਿਚ ਵਾਧਾ ਹੋਣਾ ਸੁਭਾਵਿਕ ਹੈ। ਇਸ ਸਭ ਨੂੰ ਦੇਖਦੇ ਹੋਏ ਖਤਰਨਾਕ ਵਾਇਰਸ ਤੋਂ ਜਨਤਾ ਨੂੰ ਬਚਾਉਣ ਦੇ ਲਈ ਜਿਥੇ ਸਿਹਤ ਵਿਭਾਗ, ਪੁਲਿਸ ਵਿਭਾਗ ਜਾਨ ਦੀ ਬਾਜੀ ਲਗਾ ਰਿਹਾ ਹੈ ਉਥੇ ਹੀ ਲੋਕਤੰਤਰ ਦੇ ਚੌਥੇ ਥੰਮ ਪ੍ਰੈੱਸ ਵਲੋਂ ਵੀ ਇਸ ਲੜਾਈ ਵਿਚ ਆਪਣੀ ਤੇ ਆਪਣੇ ਪਰਿਵਾਰ ਦੀ ਜਾਣ ਜੌਖਮ ਵਿਚ ਪਾ ਕੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆਂ ਦੇ ਨੈਸ਼ਨਲ ਪ੍ਰਧਾਨ ਸੁਖਨਾਮ ਸਿੰਘ ਕਾਹਲੋ, ਮੀਤ ਪ੍ਰਧਾਨ ਅਵੀਨਾਸ਼ ਕਲਿਆਣ, ਮਾਝਾ ਜੋਨ ਪ੍ਰਧਾਨ ਨਵਤੇਜ ਸਿੰਘ ਵਿਰਦੀ, ਜਿਲਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ ਵਲੋਂ ਅੱਜ ਅੰਤਰਰਾਸ਼ਟਰੀ ਪ੍ਰੈੱਸ ਅਜਾਦੀ ਦਿਵਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕੀਤਾ। ਉਕਤ ਵਲੋਂ ਕਿਹਾ ਗਿਆ ਕਿ ਜਿਸ ਤਰਾਂ ਨਾਲ ਇਸ ਦੇਸ ਵਿਆਪੀ ਲੜਾਈ ਵਿਚ ਪੱਤਰਕਾਰਾਂ ਵਲੋਂ ਅਹਿਮ ਰੋਲ ਅਦਾ ਕਰਦੇ ਹੋਏ ਸਰਕਾਰ ਦੀਆਂ ਹਦਾਇਤਾ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਲੋਕ ਜਾਗਰੂਕ ਹੋ ਸਕਣ ਉਸੇ ਤਰਾਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸਰਕਾਰ ਤੇ ਪ੍ਰਸ਼ਾਸ਼ਨ ਤੱਕ ਪਹੁੰਚਤਾ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾ ਦਾ ਸਮਾਂ ਰਹਿੰਦੇ ਹੱਲ ਕੀਤਾ ਜਾ ਸਕੇ। ਉਨ•ਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਥੇ ਪੱਤਰਕਾਰਾਂ ਦਾ 50 ਲੱਖ ਦਾ ਬੀਮਾਂ ਕੀਤਾ ਜਾਵੇ ਉਥੇ ਹੀ ਇਸ ਸਮੇਂ ਵਿਚ ਪਿੰ੍ਰਟ ਮੀਡੀਆਂ ਦੇ ਹੋ ਰਹੇ ਨੁਕਸਾਨ ਨੂੰ ਮੁੱਖ ਰੱਖਦਿਆਂ ਇਸ ਲਈ ਵਿਸ਼ੇਸ਼ ਪੈਕਜ ਦਾ ਏਲਾਨ ਕੀਤਾ ਜਾਵੇ। ਕਾਹਲੋ, ਕਲਿਆਣ, ਵਿਰਦੀ ਤੇ ਵਡਾਲਾ ਨੇ ਅਖੀਰ ਵਿਚ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੀ ਕਵਰੇਜ ਕਰਨ ਸਮੇਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਅਜਿਹੀ ਥਾਵਾਂ ਤੇ ਸਾਵਧਾਨੀ ਵਰਤਨ ਜਿਥੇ ਕੋਰੋਨਾ ਦੇ ਮਰੀਜ ਪਾਏ ਜਾਂਦੇ ਹਨ।

ਕੈਪਸ਼ਨ ਆਲ ਇੰਡੀਆ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆਂ ਦੇ ਪ੍ਰਧਾਨ ਸੁਖਨਾਮ ਸਿੰਘ ਕਾਹਲੋ, ਕਲਿਆਣ, ਵਿਰਦੀ ਤੇ ਸਰਬਜੀਤ ਸਿੰਘ ਵਡਾਲਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।