ਜੰਡਿਆਲਾ ਗੁਰੂ ਦੇ ਡੇਰਾ ਬਿਆਸ ਵਿੱਚ ਇਕਾਂਤਵਾਸ ਕੀਤੇ ਗਏ ਸ਼ਰਧਾਲੂਆਂ ਲਈ ਫ਼ਲ ਅਤੇ ਖਾਣ ਪੀਣ ਲਈ ਸਮਾਨ ਭੇਜਿਆ ।
May 4th, 2020 | Post by :- | 303 Views

ਜੰਡਿਆਲਾ ਗੁਰੂ ਦੇ ਡੇਰਾ ਬਿਆਸ ਵਿੱਚ ਇਕਾਂਤ ਵਾਸ ਕੀਤੇ ਗਏ ਸ਼ਰਧਾਲੂਆਂ ਲਈ ਹਲਕਾ ਵਿਧਾਇਕ ਡੈਨੀ ਨੇ ਫਲ ਅਤੇ ਖਾਣ ਪੀਣ ਦਾ ਸਮਾਨ ਭੇਜਿਆ
ਜੰਡਿਆਲਾ ਗੁਰੂ, ਕੁਲਜੀਤ ਸਿੰਘ
ਸਥਾਨਕ ਡੇਰਾ ਬਿਆਸ ਸਤਸੰਗ ਘਰ ਵਿੱਚ ਇਕਾਂਤਵਾਸ ਕੀਤੇ ਗਏ ਸ਼ਰਧਾਲੂਆਂ ਲਈ ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਨੇ ਫਲ ਫਰੂਟ ਅਤੇ ਹੋਰ ਖਾਣ ਪੀਣ ਦਾ ਸਮਾਨ ਭੇਜਿਆ।ਇਸ ਮੌਕੇ ਵਿਧਾਇਕ ਦੇ ਪੀਏ ਜਸਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਸਥਾਨਕ ਸਤਸੰਗ ਘਰ ਵਿੱਚ ਇਕਾਂਤਵਾਸ ਕੀਤੇ ਗਏ ਸ਼ਰਧਾਲੂਆਂ ਲਈ ਹਲਕਾ ਵਿਧਾਇਕ ਨੇ ਅੱਜ ਫਲ ਫਰੂਟ, ਜੂਸ, ਮਿਨਰਲ ਵਾਟਰ ਅਤੇ ਹੋਰ ਖਾਣ ਪੀਣ ਦਾ ਸਾਮਾਨ ਭੇਜਿਆ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋ ਕੇ ਆਪਣੇ ਘਰ ਨੂੰ ਜਾ ਸਕਣ।ਉਨ੍ਹਾਂ ਕਿਹਾ ਇਸ ਕਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਹਲਕਾ ਵਿਧਾਇਕ ਵੱਲੋਂ ਪੂਰੇ ਹਲਕੇ ਵਿੱਚ ਹਰ ਸੰਭਵ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਲਾਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਆਰਥਿਕ ਰੂਪ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹਲਕਾ ਵਿਧਾਇਕ ਇਹੋ ਜਿਹੇ ਸਮੇਂ ਵਿੱਚ ਹਰ ਜ਼ਰੂਰਤਮੰਦ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੁਖਦੇਵ ਸਿੰਘ ਚਰਨਜੀਤ ਸਿੰਘ ਟੀਟੋ ਕ੍ਰਿਸ਼ਨਾ ਅਤੇ ਹੋਰ ਕਾਂਗਰਸੀ ਵਰਕਰ ਮੌਜ਼ੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।