ਪੱਤਰਕਾਰਾਂ ਨੂੰ ਕਰੋਨਾ ਕਿੱਟ ਤੇ ਉਚਿੱਤ ਮੁਆਵਜ਼ਾ ਦੇਵੇ ਸਰਕਾਰ :ਕਾਦਰਬਾਦ ।
May 3rd, 2020 | Post by :- | 263 Views
ਪਤਰਕਾਰਾਂ ਨੂੰ ਕਰੋਨਾ ਕਿੱਟ ਤੇ ਉਚਿੱਤ ਮੁਆਵਜ਼ਾ ਮਿਲੇ :ਕਾਦਰਬਾਦ ।

ਅੰਮਿ੍ਤਸਰ :-  ( ਕੁਲਜੀਤ ਸਿੰਘ)

ਅੱਜ ਅੰਤਰਰਾਸ਼ਟਰੀ ਪ੍ਰੈਸ ਅਜਾਦੀ ਦਿਵਸ ਦੀ ਸਮੂਹ ਪੱਤਰਕਾਰਾਂ ਨੂੰ ਮੁਬਾਰਕ ਵਜੋਂ ਕੋਰੋਨਾ ਦੌਰਾਨ ਡਿਊਟੀ ਦੇ ਜਜ਼ਬੇ ਨੂੰ ਸਲਾਮ। ਵਿਸ਼ਵਪੱਧਰੀ ਕੋਰੋਨਾ ਸੰਕਟ ਦੌਰਾਨ ਸਮਾਜ ਲਈ ਇਕ ਚੰਗੇ ਯੋਗਦਾਨ ਵਜੋਂ ਆਪਣੀ ਭੂਮਿਕਾ ਬਰਕਰਾਰ ਰੱਖ ਦੇ ਹੋੲੇ ।  ਕਰੋਨਾ  ਵਾਇਰਸ ਦੇ ਮੱਦੇ ਨਜ਼ਰ ਕਰਫਿਊ ਦੇ ਚਲਦਿਆਂ ਔਖੀ ਘੜੀ ਵਿੱਚ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਸੜਕਾ ਤੇ ਦਿਨ ਰਾਤ ਇੱਕ ਕਰਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਨਤਾ ਦੀ ਸੁਰੱਖਿਆ ਕਰ ਰਿਹਾ ਹੈ | ਉੱਥੇ ਹੀ ਪੂਰੇ ਭਾਰਤ ਵਿੱਚ ਪੱਤਰਕਾਰ ਭਾਈਚਾਰਾ ਚਾਹੇ ਉਹ ਇਲੈਕਟ੍ਰੀਸ਼ਨ ਮੀਡੀਆ ਹੈ ਪ੍ਰਿੰਟ ਮੀਡੀਆ ਹੈ ,ਜਾਂ ਫਿਰ ਵੈੱਬ ਮੀਡੀਆ ਜਾਂ [ਸੋਸ਼ਲ ਮੀਡੀਆ ] ਵੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਰਕਾਰੀ ਨੁਮਾਇੰਦਿਆਂ ਦੀਆਂ ਖ਼ਬਰਾਂ ਲੋਕਾਂ ਤੱਕ ਪਹੁੰਚਾ ਰਿਹਾ ਹੈ ੲਿਨਾ ਸਬਦਾਂ ਦਾ ਪ੍ਗਟਾਵਾ  ਹਲਕਾ ਮਜੀਠਾ ਦੇ ਸੀਨੀਅਰ ਕਾਗਰਸ਼ੀ ਅਾਗੂ ਤੇ ਪਿੰਡ ਕਾਦਰਾਬਾਦ ਦੇ ਸਰਪੰਚ ਗੁਰਮੁਖ ਸਿੰਘ ਕਾਦਰਾਬਾਦ ਨੇ  ਦੱਸਿਆ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਕਾਰਨ ਪੂਰੀ ਦੁਨੀਆਂ ਡਰੀ ਤੇ ਸਹਿਮੀ ਪੲੀ ਹੈ | ਉਥੇ ਸੰਵਿਧਾਨ ਦੇ ਚੌਥੇ ਸਤੰਭ ਪੱਤਰਕਾਰ ਜੋ ਕਿ ਫੀਲਡ ਵਿੱਚ ਦਿਨ ਰਾਤ ਕੰਮ ਕਰ ਰਹੇ ਹਨ| ਗਰੀਬ ਮਜ਼ਦੂਰ ਅੰਨਦਾਤਾ ਦਿਹਾੜੀਦਾਰ ਲੋਕਾਂ ਦੀ ਆਵਾਜ਼ ਸਾਹਮਣੇ ਲੈ ਕੇ ਆ ਰਹੇ ਹਨ ਅਤੇ ਘਰ ਘਰ ਜਾ ਕੇ ਲੋਕਾਂ ਦੀ ਸਮੱਸਿਆ ਆਪਣੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰ ਦੇਸ਼ ਅਤੇ ਸਰਕਾਰ ਦੇ  ਸਾਹਮਣੇ ਲੈ ਕੇ ਆ ਰਹੇ ਹਨ ਜੋ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦਿਨ ਰਾਤ ਆਪਣੀ ਕੜੀ ਮਿਹਨਤ ਨਾਲ ਕੰਮ ਕਰ ਰਹੇ ਹਨ | ਜਿਸ ਦੇ ਕਾਰਨ ਕਈ ਪੱਤਰਕਾਰ ਵੀ ਇਸ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਭਿਆਨਕ ਬਿਮਾਰੀ ਤੋਂ ਬੱਚਣ ਲਈ ਹਰ ਇੱਕ ਪੱਤਰਕਾਰ ਨੂੰ ਕਰੋਨਾ ਸੁਰੱਖਿਆ ਕਿੱਟ ਦਿੱਤੀ ਜਾਵੇ ਅਤੇ ਪੀੜਤ ਪੱਤਰਕਾਰਾਂ ਨੂੰ ਉੱਚਿਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਬੇਖੌਫ ਹੋ ਕੇ ਦੇਸ਼ ਦੀ ਸੇਵਾ ਲਈ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇ ਸਕਣਗੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।