ਸਰਬੱਤ ਦੇ ਭਲੇ ਦੀ ਦੁਆ ਕਰਨ ਸਹਿਕਾਰਤਾ ਮੰਤਰੀ ਸ਼੍ਰੀ ਦਰਬਾਰ ਸਾਹਿਬ ਪੁੱਜੇ ।
May 1st, 2020 | Post by :- | 131 Views
ਸਰਬਤ ਦੇ ਭਲੇ ਦੀ ਦੁਆ ਕਰਨ ਸ੍ਰੀ ਦਰਬਾਰ ਸਾਹਿਬ ਪੁੱਜੇ ਸਹਿਕਾਰਤਾ ਮੰਤਰੀ
ਵਾਹਿਗੁਰੂ ਮਹਾਂਮਾਰੀ ਤੋਂ ਲੋਕਾਈ ਨੂੰ ਬਚਾਏ-ਸੁਖਜਿੰਦਰ ਸਿੰਘ ਰੰਧਾਵਾ
ਅੰਮ੍ਰਿਤਸਰ, 1 ਮਈ ( ਕੁਲਜੀਤ ਸਿੰਘ        )-
‘ਕੋਰੋਨਾ ਰੂਪੀ ਮਹਾਂਮਾਰੀ ਜਿਸਦਾ ਅਜੇ ਤੱਕ ਡਾਕਟਰੀ ਵਿਗਿਆਨ ਕੋਲ ਕੋਈ ਇਲਾਜ ਨਹੀਂ ਹੈ, ਤੋਂ ਕੇਵਲ ਵਾਹਿਗੁਰੂ ਹੀ ਲੋਕਾਈ ਨੂੰ ਬਚਾਅ ਸਕਦਾ ਹੈ, ਸੋ ਅੱਜ ਮੈਂ ਸਰਬਤ ਦੇ ਭਲੇ ਦੀ ਅਰਦਾਸ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਹਾਂ।’ ਉਕਤ ਸਬਦਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਨਾਲ ਇਸ ਮੌਕੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ ਵੀ ਹਾਜ਼ਰ ਸਨ।
     ਸ ਰੰਧਾਵਾ ਨੇ ਕਿਹਾ ਕਿ ਜਦੋਂ ਦਵਾ ਕੰਮ ਨਾ ਕਰੇ ਤਾਂ ਦੁਆ ਕੰਮ ਕਰਦੀ ਹੈ, ਸੋ ਮੈਂ ਇੱਥੇ ਗੁਰੂ ਰਾਮਦਾਸ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਲਈ ਹੀ ਆਇਆ ਹਾਂ। ਕਰੀਬ 2 ਘੰਟੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਬਤੀਤ ਕਰਦੇ ਵਕਤ ਸ. ਰੰਧਾਵਾ ਨੇ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕੀਤਾ, ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਈ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਥੇ ਬੈਠ ਕੇ ਕਰੀਬ ਇਕ ਘੰਟਾ ਕੀਰਤਨ ਸਰਵਣ ਕੀਤਾ। ਸਬੱਬ ਨਾਲ ਉਸ ਵਕਤ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਲੋਕਾਈ ਨੂੰ ਔਖੀ ਘੜੀ ਤੋਂ ਕੱਢਣ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਸ਼ਬਦ ਹੀ ਗਾ ਰਹੇ ਸਨ। ਇਸ ਮਗਰੋਂ ਸ. ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ। ਉਨਾਂ ਕਿਹਾ ਕਿ ਮੈਨੂੰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਬੇਹੱਦ ਅਨੰਦ ਆਇਆ, ਪਰ ਕਰਫਿਊ ਕਾਰਨ ਸੰਗਤ ਦੀ ਘਾਟ ਵੀ ਮਨ ਨੂੰ ਮਹਿਸੂਸ ਹੋਈ। ਉਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਕਰੇ ਕਿ ਛੇਤੀ ਹੀ ਮੁੜ ਪਹਿਲਾਂ ਦੀ ਤਰਾਂ ਰੌਣਕ ਲੱਗੇ ਤੇ ਸੰਗਤ ਬੇਰੋਕ-ਟੋਕ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ।
ਕੈਪਸ਼ਨ
ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮੌਕੇ। ਨਾਲ ਹਨ ਸ. ਭਗਵੰਤਪਾਲ ਸਿੰਘ ਸੱਚਰ।
===========

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।