ਭਾਰਤੀ ਖੱਬੇ ਪੱਖੀ ਕਮਿਊਨਿਸਟ ਪਾਰਟੀ ਨੇ ਅੰਮ੍ਰਿਤਸਰ ਦਿਹਾਤੀ ਵਿੱਚ ਮਜ਼ਦੂਰ ਦਿਵਸ ਮਨਾਇਆ ।
May 1st, 2020 | Post by :- | 84 Views
ਭਾਰਤੀ ਖੱਬੇ ਪਾਰਟੀ ਕਮਿਊਨਿਸਟ  ਪਾਰਟੀ ਨੇ ਅੰਮ੍ਰਿਤਸਰ ਦਿਹਾਤੀ ਵਿੱਚ ਮਈ ਦਿਵਸ ਮਨਾਇਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਅੰਦਰ  ਖੱਬੇ ਪੱਖੀ ਕਮਿਊਨਿਸਟ ਪਾਰਟੀਆਂ ਦੇ ਸਾਝੇ ਮੋਰਚੇ ” ਫਾਸ਼ੀਵਾਦ ਵਿਰੋਧੀ ਫਰੰਟ” ਦੇ ਸੱਦੇ ਉੱਪਰ ਭਾਰਤੀ ਕਮਿਊਨਿਸਟ ਪਾਰਟੀ ਅੰਮਿਰਤਸਰ (ਦਿਹਾਤੀ) ਵੱਲੋਂ ਵੱਖ ਵੱਖ ਪਿੰਡਾਂ ਅੰਦਰ ਇੱਕ ਮਈ ਦਾ ਦਿਹਾੜਾ   ਪੂਰੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਪੂਰੇ ਜਿਲੇ ਦੇ ਪਿੰਡਾਂ ਅੰਦਰ  ਕਰੌਨਾ ਬੀਮਾਰੀ ਕਾਰਨ ਸ਼ੋਸ਼ਿਲ ਡਿਸਟੈਂਸ ਨੂੰ ਸਾਹਮਣੇ ਰੱਖਦੇ ਹੋਏ ਕਮਿਊਨਿਸਟ ਵਰਕਰਾਂ ਨੇ ਆਪਣੇ ਕੋਠਿਆਂ ਉੱਪਰ ਲਾਲ ਝੰਡੇ ਲਹਿਰਾ ਕਿ ਮਜਦੂਰ ਲਹਿਰ ਦੇ ਸ਼ਹੀਦਾਂ ਨੂੰ ਸਰਧਾਜਲੀ ਭੇਂਟ ਕੀਤੀ। ਅੱਜ ਦੇ ਦਿਨ 134 ਸਾਲ ਪਹਿਲਾਂ ਮਜਦੂਰਾਂ ਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਕੰਮ ਦਿਹਾੜੀ 8 ਘੰਟੇ ਕਰਨ ਨੂੰ ਲੈ ਕਿ ਆਪਣੀ ਜਾਨ ਦੀ ਅਹੂਤੀ ਦੇ ਕੇ ਮਜਦੂਰ ਲਹਿਰ ਨੂੰ ਇੱਕ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਦਿੱਤੀ। ਜਿਸ ਤੇ ਪੂਰੀ ਦੁਨੀਆਂ ਅੰਦਰ ਅੱਜ ਦਿਨ ਉਹਨਾਂ ਵਿਛੜੇ ਸਾਥੀਆਂ ਦੀ ਯਾਦ ਅੰਦਰ ਮਜਦੂਰ ਜਮਾਤ ਦੀ ਬੰਦ ਖਲਾਸੀ ਲਈ ਉਹਨਾਂ ਵੱਲੋਂ ਪਾਏ ਯੋਗਦਾਨ ਅਤੇ ਅਧੂਰੇ ਕਾਜ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ ਗਿਆ। ਇਸ ਵਾਰ ਜਦੋਂ ਸਮੁੱਚਾ ਵਿਸ਼ਵ ਕਰੌਨਾ ਵਰਗੀ ਭਿਆਨਕ ਬੀਮਾਰੀ ਨਾਲ ਜੱਦੋ ਜਹਿਦ ਕਰ ਰਿਹਾ ਹੈ। ਉਸ ਵੇਲੇ ਜਿਥੇ ਪੂਰੀ ਦੁਨੀਆ ਅੰਦਰ ਅਤੇ ਖਾਸ ਕਰਕੇ ਸਾਡੇ ਦੇਸ਼ ਭਾਰਤ ਅੰਦਰ ਮਜਦੂਰ ਜਮਾਤ ਨੂੰ ਭਿਆਨਿਕ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਪਿਛਲੇ ਲੰਮੇ ਸਮੇਂ ਤੋਂ ਲਾਏ ਗਏ ਜਨਤਕ ਕਰਫਿਊ (ਲੌਕ ਡਾਊਨ) ਨੇ ਮਜਦੂਰਾਂ ਨੂੰ ਰੋਜਗਾਰ ਤੋਂ ਵਿਹਲਿਆਂ ਕਰਕੇ ਘਰਾਂ ਅੰਦਰ ਬੰਦ ਕਰ ਦਿੱਤਾ ਹੈ। ਜਿਸ ਨਾਲ ਵੱਡੀ ਗਿਣਤੀ ਵਿੱਚ ਮਜਦੂਰਾਂ ਨੂੰ ਕੰਮ ਤੋਂ ਜਵਾਬ ਮਿਲਣ ਕਾਰਣ ਅਤੇ ਸਰਕਾਰਾਂ ਵੱਲੋਂ ਠੀਕ ਪ੍ਰਬੰਧ ਨਾ ਕਰਨ ਕਰਕੇ ਆਪਣੇ ਘਰਾਂ ਤੋਂ ਹਜਾਰਾਂ ਕਿਲੋਮੀਟਰ ਦੂਰ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਦਿਨ ਸਰਕਾਰਾਂ ਕੋਲੋੱ ਮੰਗ ਕੀਤੀ ਗਈ ਕਿ ਪ੍ਰਵਾਸੀ ਮਜਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ ਉਥੇ ਹਰ ਮਜਦੂਰ ਨੂੰ ਜੀਵਨ ਨਿਰਬਾਹ ਵਾਸਤੇ ਘੱਟੋ ਘੱਟ 10,000/ ਰੁਪੈ ਆਰਥਿਕ ਸਹਾਇਤਾ ਦੇਵੇ। ਜਿਲੇ ਅੰਦਰ ਜੰਡਿਆਲਾ ਗੁਰੂ ਬਲਾਕ ਦੇ ਪਿੰਡਾਂ ਨਿਜਾਮ ਪੁਰ, ਫਤਿਹ ਪੁਰ ਰਾਜਪੂਤਾਂ, ਜੰਡਿਆਲਾ ਗੁਰੂ ,ਬੰਡਾਲਾ, ਧਾਰੜ ਅਤੇ ਤਰਸਿੱਕਾ ਬਲਾਕ  ਅੰਦਰ ਸੈਦੋਲ੍ਹੇਲ  ਖਜਾਲਾ
ਚੋਗਾਵਾਂ ਸਾਧਪੁਰ,ਰੂਪੋਵਾਲੀ ਬ੍ਰਾਹਮਣਾਂ,ਬੱਗਾ ਮਜੀਠਾ ਬਲਾਕ ਦੇ ਪਿੰਡ ਗੁਪਾਲ ਪੁਰਾ, ਮੱਜਵਿੰਡ, ਦੁਧਾਲਾ, ਖੁਸ਼ੀਪੁਰ, ਰੂਪੋਵਾਲੀ, ਪਾਖਰਪੁਰਾ, ਲਹਿਰਕਾ ,ਕੈਰੋਨੰਗਲ,ਪਤਾਲ ਪੁਰੀ, ਅਟਾਰੀ ਬਲਾਕ ਦੇ ਪਿੰਡਾਂ  ਅਟਾਰੀ, ਵਰਪਾਲ,ਗੁਮਾਨਪੁਰਾ, ਚਾਟੀਵਿੰਡ,ਗੁਰੂਵਾਲੀ,ਖਾਲਸਾ ਨਗਰ,ਆਦਿ ਪਿੰਡਾਂ ਅੰਦਰ ਮਨਾਇਆ ਗਿਆ। ਇਹਨਾਂ ਥਾਵਾਂ ਉੱਪਰ ਪਾਰਟੀ ਦੇ ਆਗੂਆਂ ਕਾ,ਲੱਖਬੀਰ ਸਿੰਘ ਨਿਜਾਮ ਪੁਰ,ਗੁਰਦੀਪ ਸਿੰਘ ਗੁਰੂਵਾਲੀ,ਬਲਵਿੰਦਰ ਸਿੰਘ ਦੁਧਾਲਾ,ਗੁਰਭੇਜ ਸਿੰਘ ਸੈਦੋਲੇਲ, ਤੋਂ ਇਲਾਵਾ ਕਾ ਬਲਕਾਰ ਸਿੰਘ ਦੁਧਾਲਾ, ਕਾ ਗੁਰਮੁੱਖ ਸਿੰਘ ਸ਼ੇਰਗਿੱਲ,ਜੋਗਿੰਦਰ ਸਿੰਘ ਗੋਪਾਲ ਪੁਰਾ,ਪ੍ਰਕਾਸ਼ ਸਿੰਘ ਕੈਰੋਨੰਗਲ, ਮੱਖਣ ਸਿੰਘ ਲਹਿਰਕਾ, ਰਣਜੀਤ ਸਿੰਘ ਰੂਪੋਵਾਲੀ,ਪਿਆਰਾ ਸਿੰਘ ਧਾਰੜ, ਦਿਲਦਾਰ ਮਸੀਹ,  ਭੈਣਜੀ ਕੁਲਵੰਤ ਕੌਰ ,ਮੰਗਲ ਸਿੰਘ ਖਜਾਲਾ,ਮੁਖਤਾਰ ਸਿੰਘ ਖਾਲਸਾ ਨਗਰ,ਬਲਬੀਰ ਸਿੰਘ ਗੁਮਾਨ ਪੁਰਾ ਅਜਮਤ ਮਸੀਹ ਅਟਾਰੀ, ਮਦਨ ਲਾਲ ਕਾਦਰਾਬਾਦ ,ਬਲਦੇਵ ਸਿੰਘ ਨਿਜਾਮ ਪੁਰ ਨੇ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।