ਬਾਬਾ ਬੁੱਢਾ ਇੰਟਰਨੈਸ਼ਨਲ ਗ੍ਰੰਥੀ ਭਾਰਤ ਨੇ ਸੰਸਥਾ ਨੂੰ ਦਿੱਤਾ ਪੱਤਰ ।
May 1st, 2020 | Post by :- | 170 Views

 

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਕੇਸ ਦੀ ਪੈਰਵਾਈ ਕੀਤੀ ਸ਼ੁਰੂ

ਬਾਬਾ ਬੁੱਢਾ ਇੰਟਰਨੈਸ਼ਲ ਗ੍ਰੰਥੀ ਭਾਰਤ ਨੇ ‘ਸੰਸਥਾ’ ਨੂੰ ਦਿੱਤਾ ਸਮਰਥਨ

ਜੰਡਿਆਲਾ ਗੁਰੂ , 1, ਮਈ (ਕੁਲਜੀਤ ਸਿੰਘ ) ‘ਗੁਰੂ ਘਰ’ ਦੇ ਵਜ਼ੀਰਾਂ ਦੀਆਂ ਰਵਾਇਤੀ ਸੇਵਾਵਾਂ ਨੂੰ ਨਿਯਮਤ ਕਰਾਉਂਣ ਲਈ ਚਾਰਾਜੋਈ ਸ਼ੁਰੂ ਹੋ ਚੁੱਕੀ ਹੈ।
ਗੁਰੂ ਘਰ ਦੇ ਵਜ਼ੀਰਾਂ ਨੂੰ ਬਣਦਾ ਮਾਣ ਸਤਿਕਾਰ ਦਵਾਉਂਣ ਲਈ ਸੰਭਾਵਿਤ ਪੈਰਵਾਈ ਕਰਨ ਵਾਲੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ)  ਦੇ ਸੁਪਰੀਮੋ ਸ੍ਰ:ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਦੀ ‘ਤਾਲਮੇਲ ਕਮੇਟੀ’ ਨੇ ਮਾਮਲੇ ਦੀ ਪੈਰਵਾਈ ਕਰਨ ਲਈ ਲੋੜੀਂਦੇ ਵੇਰਵੇ ਇਕੱਤਰ ਕਰ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਸਮੁੱਚੇ ਭਾਰਤ ‘ਚ 50,000  ਦੇ ਕਰੀਬ ਪਾਠੀ, ਗ੍ਰੰਥੀ ਢਾਡੀ, ਕਵੀਸ਼ਰੀ, ਕੀਰਤਨੀ ਜਥਿਆਂ ਦੀ ਪਿਛਲੇ ਦੋ  ਦਹਾਕਿਆਂ ਤੋਂ ਅਗਵਾਈ ਕਰਦੀ ਆ ਰਹੀ ਬਾਬਾ ਬੁੱਢਾ ਇੰਟਰਨੈਸ਼ਲ ਗ੍ਰੰਥੀ ਭਾਰਤ ਦੇ ਕੌਂਮੀ ਪ੍ਰਧਾਨ ਗਿਆਨੀ ਜੋਗਿੰਦਰ ਸਿੰਘ ਛੰਨਾ ਅਤੇ ਚੇਅਰਮੈਨ ਪੰਜਾਬ ਗਿਆਨੀ ਸਵਿੰਦਰ ਸਿੰਘ ਰਾਜਾਸਾਂਸੀ ਨੇ ਰਵਾਇਤੀ ਸੇਵਾਵਾਂ ਨੂੰ ਸੰਵਿਧਾਨ ਅਨੁਸਾਰ ਸਰਕਾਰੀ ਹਲਕਿਆਂ ‘ਚ ਨਿਯਮਤ ਕਰਨ ਲਈ ਸ਼ੁਰੂ ਕੀਤੇ ਯਤਨਾ ਦਾ ਸਮਰਥਨ ਕਰ ਦਿੱਤਾ ਹੈ।  ਉਨ੍ਹਾਂ ਨੇ ਦੱਸਿਆ ਕਿ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੀ ਧਾਰਮਿਕ ਮਾਮਲਿਆਂ ਬਾਰੇ ਟੀਮ ਦੇ ਚੇਅਰਮੈਨ ਗਿਆਨੀ ਬੂਟਾ ਸਿੰਘ ‘ਅਨਮੋਲ’ ਦੀ  ਅਗਵਾਈ ਹੇਠ ਕਿ ਗੁਰੂ ਘਰ ਦੇ ਵਜ਼ੀਰਾਂ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਸੰਸਥਾ ਦੇ ਮੁੱਖੀ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਧਾਰਮਿਕ ਮਾਮਲਿਆਂ ਬਾਰੇ ਕਮੇਟੀ ਦੀ 100  ਮੈਂਬਰੀ ‘ਟੀਮ’ ਨੇ ਮੁੱਦੇ ਦੀ ਪੈਰਵਾਈ ਪਾਰਲੀਮੈਂਟ ਅਤੇ ਅਸੈਂਬਲੀ ਵਿੱਚ ਕਰਨ ਲਈ ‘ਤਜ਼ਵੀਜ’ ਦਾ ਖਰੜਾ ਤਿਆਰ ਕਰ ਦਿੱਤਾ ਹੈ, ਜਲਦੀ ਹੀ ਗੁਰੂ ਦੇ ਵਜ਼ੀਰਾਂ ਦੇ ਮੁੱਦੇ ਦੀ ਗੂੰਜ ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਗੂੰਜੇਗੀ।

ਇਸ ਮੌਕੇ ਸ੍ਰ.ਵਿਰਸਾ ਸਿੰਘ ਹੰਸ,ਬਾਬਾ ਭਰਥ ਸਿੰਘ,ਬਾਬਾ ਤਿਲਕ ਸਿੰਘ, ਸਰਵਣ ਸਿੰਘ ਤਰਸਿੱਕਾ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।