ਕੱਲ੍ਹ ਤੋਂ ਕੋਈ ਦੁਕਾਨ ਨਹੀਂ ਖੁੱਲੇਗੀ :ਡਿਪਟੀ ਕਮਿਸ਼ਨਰ ।
April 29th, 2020 | Post by :- | 667 Views

ਕੱਲ ਤੋਂ ਕੋਈ ਦੁਕਾਨ ਨਹੀਂ ਖੁੱਲੇਗੀ :ਡਿਪਟੀ ਕਮਿਸ਼ਨਰ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਕਾਨਾਂ ਅਤੇ ਹੋਰ ਅਦਾਰੇ ਖੋਲਣ ਦੇ ਕੀਤੇ ਗਏ ਐਲਾਨ ਦੇ ਸੰਬਧ ਵਿਚ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਫਿਲਹਾਲ ਕੱਲ ਤੋਂ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਕੱਲ ਤੋਂ ਕੋਈ ਦੁਕਾਨ ਅੰਮ੍ਰਿਤਸਰ ਜਿਲੇ ਵਿਚ ਖੁੱਲੇਗੀ। ਉਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਕਿਹੜੀਆਂ ਦੁਕਾਨਾਂ ਨੂੰ ਖੁੱਲ ਦੇਣੀ ਹੈ ਬਾਬਤ ਵਿਸਥਾਰਤ ਯੋਜਨਾ ਬਣਾ ਕੇ ਰੋਟੇਸ਼ਨ ਵਾਇਜ਼ ਖੁੱਲ ਦਿੱਤੀ ਜਾਵੇਗੀ, ਜੋ ਕਿ ਸੰਭਵ ਤੌਰ ਉਤੇ 3 ਮਈ ਤੋਂ ਬਾਅਦ ਹੀ ਲਾਗੂ ਹੋਵੇਗੀ। ਉਨਾਂ ਜ਼ਿਲੇ ਵਿਚ ਕੱਲ ਭਾਵ 30 ਅਪ੍ਰੈਲ ਤੋਂ ਸਵੇਰੇ 7 ਤੋਂ 11 ਵਜੇ ਤੱਕ ਦੁਕਾਨਾਂ ਖੁੱਲਣ ਦੀ ਚੱਲ ਰਹੀ ਚਰਚਾ ਨੂੰ ਠੱਲ ਪਾਉਂਦੇ ਕਿਹਾ ਕਿ ਫਿਲਹਾਲ ਜਿਲੇ ਵਿਚ ਕਰਫਿਊ ਅਤੇ ਪਾਬੰਦੀਆਂ ਆਮ ਦੀ ਤਰਾਂ ਹੀ ਜਾਰੀ ਰਹਿਣਗੀਆਂ। ਉਨਾਂ ਕਿਹਾ ਕਿ ਸਾਨੂੰ ਆਪਣੇ ਨਾਗਰਿਕ ਦੀ ਜਾਨ ਦੀ ਪਰਵਾਹ ਦੁਕਾਨਾਂ ਨਾਲੋਂ ਵਧੇਰੇ ਹੈ, ਸੋ ਅਸੀਂ ਤੁਹਾਡੀ ਜਾਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਯੋਜਨਾਬੰਦੀ ਨਾਲ ਦੁਕਾਨਾਂ ਖੋਲਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਦੁਕਾਨਾਂ ਉਤੇ ਭੀੜ ਇਕੱਠੀ ਨਾ ਹੋਵੇ ਅਤੇ ਹਰੇਕ ਦੁਕਾਨਦਾਰ ਨੂੰ ਕਾਰੋਬਾਰ ਦਾ ਮੌਕਾ ਵੀ ਮਿਲੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।