ਜਿਲ੍ਹਾ ਮਜਿਸਟਰੇਟ ਵੱਲੋਂ ਪਾਨ ਮਸਾਲੇ ਅਤੇ ਤੰਬਾਕੂ ਪਦਾਰਥਾਂ ਦੀ ਵਰਤੋਂ ਅਤੇ ਵੇਚਣ ਉੱਤੇ ਰੋਕ ਜਾਰੀ ।
April 29th, 2020 | Post by :- | 120 Views

ਜਿਲਾ ਮੈਜਿਸਟਰੇਟ ਵੱਲੋਂ ਪਾਨ ਮਸਾਲੇ ਅਤੇ ਤੰਬਾਕੂ ਪਦਾਰਥਾਂ ਦੀ ਵਰਤੋਂ ਅਤੇ ਵੇਚਣ ਉਤੇ ਰੋਕ

ਅੰਮ੍ਰਿਤਸਰ, 29 ਅਪ੍ਰੈਲ ( ਕੁਲਜੀਤ ਸਿੰਘ )-

ਕੋਵਿਡ 19, ਜੋ ਕਿ ਕਿਸੇ ਆਦਮੀ ਦੇ ਛਿੱਕਣ ਜਾਂ ਖੰਘਣ ਤੋਂ ਫੈਲਦਾ ਹੋਣ ਕਾਰਨ ਅਜਿਹੇ ਤੰਬਾਕੂ ਪਦਾਰਥ, ਜਿੰਨਾ ਦੀ ਵਰਤੋਂ ਥੁੱਕਣ ਨੂੰ ਵਧਾਉਂਦੀ ਹੈ, ਦੀ ਵਰਤੋਂ, ਵੇਚਣ, ਭੰਡਾਰ ਅਤੇ ਉਸ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਇਸ਼ਤਹਾਰਬਾਜ਼ੀ ਉਤੇ ਜਿਲਾ ਮੈਜਿਸਟਰੇਰਟ ਕਮ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਮੁਕੰਮਲ ਰੂਪ ਵਿਚ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਹੁਕਮਾਂ ਵਿਚ ਜਿਲਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਲੋਕਾਂ ਦੀ ਜਾਨ ਦੀ ਰਾਖੀ ਲਈ ਰਾਜ ਵਿਚ ਕਰਫਿਊ ਲਗਾਇਆ ਹੋਇਆ ਹੈ ਕਿ ਕਿਧਰੇ ਕੋਈ ਵਿਅਕਤੀ ਕਿਸੇ ਦੀ ਖੰਘ ਜਾਂ ਛਿੱਕ ਵਿਚੋਂ ਆਉਂਦੇ ਥੁੱਕ ਦੇ ਸੂਖਮ ਕਣਾਂ ਨਾਲ ਕੋਈ ਦੂਸਰਾ ਵਿਅਕਤੀ ਵਾਇਰਸ ਦਾ ਸ਼ਿਕਾਰ ਨਾ ਹੋਵੇ ਤਾਂ ਅਜਿਹੇ ਵਿਚ ਤੰਬਾਕੂ ਪਦਾਰਥ ਜਿੰਨਾ ਕਰਕੇ ਵਾਰ-ਵਾਰ ਥੁੱਕਣਾ ਪੈਂਦਾ ਹੈ, ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸੈਕਸ਼ਨ 144 ਸੀ.ਆਰ.ਪੀ.ਸੀ. ਐਕਟ 1973 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਜਾਰੀ ਕੀਤੇ ਹੁਕਮਾਂ ਵਿਚ ਉਨਾਂ ਸਪੱਸ਼ਟ ਕੀਤਾ ਹੈ ਕਿ ਹੁਣ ਕੋਈ ਵੀ ਵਿਅਕਤੀ ਜਿਲੇ ਵਿਚ ਤੰਬਾਕੂ ਪਦਾਰਥ ਜਿਸ ਵਿਚ ਪਾਨ ਮਸਾਲਾ ਵਰਗੇ ਉਤਪਾਦ ਵੀ ਸ਼ਾਮਿਲ ਹਨ, ਦੇ ਉਤਪਾਦਨ, ਅਯਾਤ, ਨਿਰਯਾਤ, ਢੋਆ-ਢੁਆਈ, ਵੇਚ, ਵੰਡ, ਭੰਡਾਰ, ਵਰਤੋਂ ਕਰਨ ਅਤੇ ਅਜਿਹੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਾਲੀ ਇਸ਼ਤਿਹਾਰਬਾਜ਼ੀ ਉਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਜੋ ਵੀ ਵਿਅਕਤੀ ਇੰਨਾਂ ਹੁਕਮਾਂ ਦੀ ਉਲੰਘਣਾ ਕਰਦਾ ਕਾਬੂ ਆਇਆ ਉਸ ਵਿਰੁੱਧ ਸੈਕਸ਼ਨ 188, 268, 269 ਅਤੇ 207 ਅਧੀਨ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਹੁਕਮਾਂ ਦੀ ਕਾਪੀ ਪੁਲਿਸ ਵਿਭਾਗ ਨੂੰ ਭੇਜਦੇ ਹੋਏ ਇਸ ਮੁੱਦੇ ਉਤੇ ਤਰੁੰਤ ਕਾਰਵਾਈ ਅਮਲ ਵਿਚ ਲਿਆਉਣ ਦੀ ਹਦਾਇਤ ਕੀਤੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।