ਜੀ ਟੀ ਰੋਡ ਅਤੇ ਗਹਿਰੀ ਮੰਡੀ ਰੋਡ ਤੇ ਕਣਕ ਨਾਲ ਭਰੇ ਟਰੱਕਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ।ਡਰਾਈਵਰ ਪ੍ਰੇਸ਼ਾਨ ।
April 29th, 2020 | Post by :- | 79 Views

ਜੀਟੀ ਰੋਡ ਤੇ ਲੱਗੀਆਂ ਕਣਕ ਨਾਲ ਭਰੇ ਟਰੱਕਾਂ ਦੀਆਂ ਲੰਬੀਆਂ ਲਾਈਨਾਂ, ਡਰਾਈਵਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 30 ਅਪਰੈਲ
ਜੀਟੀ ਰੋਡ ਜੰਡਿਆਲਾ ਗੁਰੂ ਅਤੇ ਗਹਿਰੀ ਮੰਡੀ ਨੂੰ ਜਾਂਦੀ ਸੜਕ ਉੱਪਰ ਕਣਕ ਨਾਲ ਭਰੇ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਟਰੱਕ ਡਰਾਈਵਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦਿਨਾਂ ਵਿਚ ਕਣਕ ਦੀ ਫ਼ਸਲ ਦਾ ਸੀਜ਼ਨ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਕੇ ਗੋਦਾਮਾਂ ਵਿੱਚ ਇਸ ਨੂੰ ਸਟੋਰ ਕੀਤਾ ਜਾ ਰਿਹਾ ਹੈ।ਪਤਾ ਲੱਗਿਆ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਨ੍ਹਾਂ ਦਿਨਾਂ ਵਿੱਚ ਗੋਦਾਮਾਂ ‘ਚ ਲੇਬਰ ਦੀ ਕਮੀ ਹੋਣ ਕਾਰਨ ਕਣਕ ਦੀ ਅਨਲੋਡਿੰਗ ਹੋਣ ਵਿੱਚ ਭਾਰੀ ਪ੍ਰੇਸ਼ਾਨੀ ਆ ਰਹੀ ਹੈ, ਜਿਸਦੇ ਕਾਰਨ ਜੀਟੀ ਰੋਡ ਉੱਪਰ ਅਤੇ ਗੁਦਾਮਾਂ ਨੂੰ ਜਾਣ ਵਾਲੀ ਗਹਿਰੀ ਮੰਡੀ ਸੜਕ ਉੱਪਰ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਇਸਦਾ ਖਮਿਆਜਾ ਟਰੱਕ ਡਰਾਈਵਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ।ਜਿਸ ਸਬੰਧੀ ਗੱਲ ਕਰਦਿਆਂ ਟਰੱਕ ਡਰਾਈਵਰਾਂ ਨੇ ਕਿਹਾ ਕਿ ਉਹ ਪਿਛਲੇ ਦੋ ਦਿਨ ਤੋਂ ਆਪਣੀ ਗੱਡੀ ਨੂੰ ਅਨਲੋਡ ਕਰਾਉਣ ਦੀ ਵਾਰੀ ਉਡੀਕ ਰਹੇ ਹਨ ਪਰ ਲੇਬਰ ਦੀ ਕਮੀ ਕਾਰਨ ਅਨਲੋਡਿੰਗ ਦੀ ਰਫਤਾਰ ਬਹੁਤ ਹੀ ਹੌਲੀ ਚੱਲ ਰਹੀ ਹੈ।ਇਸ ਮਾਮਲੇ ਵਿਚ ਫੂਡ ਸਪਲਾਈ ਵਿਭਾਗ ਦੇ ਏ ਐੱਫ ਐੱਸ ਓ ਅਰਸ਼ਦੀਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਵਾਰ ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।