ਸੋਨੀ ਵੱਲੋਂ ਚੈਰੀਟੇਬਲ ਸੋਸਾਇਟੀ ਨੂੰ ਇੱਕ ਲੱਖ ਰੁਪਏ ਦਾ ਚੈਕ ਭੇਂਟ ।
April 27th, 2020 | Post by :- | 76 Views
ਸੋਨੀ ਵੱਲੋਂ ਚੈਰੀਟੇਬਲ ਸੁਸਾਇਟੀ ਨੂੰ ਇਕ ਲੱਖ ਰੁਪਏ ਦਾ ਚੈਕ ਭੇਟ
ਅੰਮ੍ਰਿਤਸਰ, 27 ਅਪ੍ਰੈਲ (ਕੁਲਜੀਤ ਸਿੰਘ    )-ਡਾਕਟਰੀ ਸਿੱਖਿਅ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਆਪਣੇ ਹਲਕੇ ਅੰਮ੍ਰਿਤਸਰ ਕੇਂਦਰੀ ਦੀ ਵਾਰਡ ਨੰਬਰ 69 ਦੀ ਫਤਿਹ ਸਿੰਘ ਕਾਲੋਨੀ ਦੇ ਪੰਡਿਤ ਤੇਜ ਭਾਨ ਚੈਰੀਟੇਬਿਲ ਸੁਸਾਇਟੀ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਇਕ ਲੱਖ ਰੁਪਏ ਦਾ ਚੈਕ ਭੇਟ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੀ ਸੇਵਾ ਕਰਨ ਵਾਲੀ ਹਰੇਕ  ਸੰਸਥਾ ਦੇ ਨਾਲ ਹੈ ਅਤੇ ਇਸ ਲਈ ਗੁਰੂ ਘਰ ਸਭ ਤੋਂ ਵਧੀਆ ਭੂਮਿਕਾ ਅਦਾ ਕਰ ਸਕਦੇ ਹਨ। ਉਨਾਂ ਕਿਹਾ ਕਿ ਅੱਜ ਕੋਵਿਡ 19 ਸੰਕਟ ਦੌਰਾਨ ਵੀ ਜਿਲੇ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਲੋੜਵੰਦ ਲੋਕਾਂ ਲਈ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਉਨਾਂ ਚੈਕ ਸੰਸਥਾ ਦੇ ਚੇਅਰਮਾਨ ਸ੍ਰੀ ਗੌਰੀ ਸ਼ੰਕਰ ਅਤੇ ਪ੍ਰਧਾਨ ਰਾਜੇਸ਼ ਸ਼ਰਮਾ ਨੂੰ ਸੌਪਿਆ। ਇਸ ਮੌਕੇ ਸ੍ਰੀ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।
ਕੈਪਸ਼ਨ:::-ਪੰਡਿਤ ਤੇਦ ਭਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਚੈਕ ਸੌਂਪਦੇ ਸ੍ਰੀ ਓ ਪੀ ਸੋਨੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।