ਸੁਕਰੀਤੀ ਮਹਿਲਾ ਮੰਚ ਐਨਐਫਐਲ ਵੱਲੋਂ ਕੋਵਿਡ ਰਾਹਤ ਕਾਰਜਾਂ ਲਈ 1 ਲੱਖ ਰੁਪਏ ਦਾ ਸਹਿਯੋਗ
April 27th, 2020 | Post by :- | 78 Views

ਬਠਿੰਡਾ, ( ਬਾਲ ਕ੍ਰਿਸ਼ਨ ਸ਼ਰਮਾ) ਸੁਕਰੀਤੀ ਮਹਿਲਾ ਮੰਚ ਐਨਐਫਐਲ ਵੱਲੋਂ ਅੱਜ ‘ਬਠਿੰਡਾ ਕੋਵਿਡ ਰਲੀਡ ਫੰਡ’ ਵਿਚ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਮਹਿਲਾ ਮੰਚ ਦੀ ਪ੍ਰਧਾਨ ਸ੍ਰੀਮਤੀ ਉਪਾਸਨਾ ਜੈਨ ਅਤੇ ਸੱਕਤਰ ਸ੍ਰੀਮਤੀ ਸੰਗੀਤਾ ਨੇ ਇਕ ਲੱਖ ਰੁਪਏ ਦਾ ਇਹ ਚੈਕ ਅੱਜ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੂੰ ਸੌਂਪਿਆਂ। ਇਸ ਮੌਕੇ ਉਨਾਂ ਨੇ ਕਿਹਾ ਕਿ ਮਹਿਲਾ ਮੰਚ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਇਹ ਰਾਸ਼ੀ ਜ਼ਿਲਾ ਪ੍ਰਸ਼ਾਸਨ ਦੇ ਰਾਹਤ ਫੰਡ ਵਿਚ ਦਿੱਤੀ ਹੈ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਲਈ ਮਹਿਲਾ ਮੰਚ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੈਡ ਕ੍ਰਾਸ ਸ੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਿਨਾਂ ਸੀਨੀਅਰ ਸੀਟੀਜਨ ਕੌਂਸਲ ਬਠਿੰਡਾ ਨੇ ਵੀ 51500 ਰੁਪਏ ਦਾ ਸਹਿਯੋਗ ਜ਼ਿਲਾ ਪੱਧਰੀ ਰਾਹਤ ਫੰਡ ਲਈ ਦਿੱਤਾ ਹੈ। ਉਨਾਂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।