ਅੰਮ੍ਰਿਤਸਰ ਕਾਰੋਬਾਰੀਆਂ ਦਾ ਵਫ਼ਦ ਮੌਜੂਦਾ ਹਾਲਾਤ ਤੇ ਮੱਦੇਨਜ਼ਰ ਸੋਨੀ ਨੂੰ ਮਿਲਿਆ ।
April 26th, 2020 | Post by :- | 91 Views
ਸੋਨੀ ਨੇ ਵਪਾਰੀਆਂ ਦੇ ਮੁੱਦੇ ਕੈਬਨਿਟ ਮੀਟਿੰਗ ਵਿਚ ਉਠਾਉਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ ਦੇ ਕਾਰੋਬਾਰੀਆਂ ਦਾ ਵਫਦ ਮੌਜੂਦਾ ਹਲਾਤ ਦੇ ਮੱਦੇਨਜ਼ਰ ਸ੍ਰੀ ਸੋਨੀ ਨੂੰ ਮਿਲਿਆ
ਅੰਮ੍ਰਿਤਸਰ, 26 ਅਪ੍ਰੈਲ ( ਕੁਲਜੀਤ ਸਿੰਘ    )-
‘ਪੰਜਾਬ ਸਰਕਾਰ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਹੈ, ਪਰ ਮੌਜੂਦਾ ਕੋਵਿਡ 19 ਤੋਂ ਪੰਜਾਬੀਆਂ ਦੀ ਜਾਨ ਦਾ ਬਚਾਅ  ਮੁੱਖ ਮੰਤਰੀ ਪੰਜਾਬ ਦੀ ਪਹਿਲੀ ਤਰਜੀਹ ਹੋਣ ਕਾਰਨ ਕਰਫਿਊ ਲਗਾਉਣ ਦੀ ਨੌਬਤ ਆਈ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਿਆਰੇ ਲਾਲ ਸੇਠ ਦੀ ਅਗਵਾਈ ਹੇਠ ਮਿਲਣ ਪਹੁੰਚੇ ਵਪਾਰੀਆਂ ਦੇ ਵਫਦ ਨਾਲ ਗੱਲਬਾਤ ਕਰਦੇ ਉਨਾਂ ਨੂੰ ਭਰੋਸਾ ਦਿੱਤਾ ਕਿ ਮੈਂ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਤੁਹਾਡੀਆਂ ਸਮੱਸਿਆਵਾਂ ਦਾ ਮੁੱਦਾ ਉਠਾਵਾਗਾਂ ਤਾਂ ਜੋ ਹਰ ਸੰਭਵ ਹੱਲ ਨਿਕਲ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਖੇਤੀ, ਸਨਅਤ ਅਤੇ ਵਪਾਰ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਮੌਜੂਦਾ ਸੰਕਟ ਨੇ ਸਾਰਾ ਧਿਆਨ ਮਨੁੱਖੀ ਜਾਨਾਂ ਬਚਾਉਣ ਵੱਲ ਖਿਚ ਲਿਆ ਹੈ, ਜੋ ਕਿ ਜਰੂਰੀ ਵੀ ਹੈ। ਉਨਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਤੁਹਾਡੇ ਮਸਲੇ ਹੱਲ ਕਰਵਾ ਲਏ ਜਾਣਗੇ।
ਇਸ ਮੌਕੇ ਵਫਦ ਵਿਚ ਆਏ ਸ੍ਰੀ ਸਮੀਰ ਜੈਨ, ਸ੍ਰੀ ਅਲਿ ਕਪੂਰ, ਸ੍ਰੀ ਰਾਕੇਸ਼ ਠੁਕਰਾਲ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦਿਵਾਉਂਦੇ ਗਰੀਨ ਜੋਨ ਵਿਚਲੀਆਂ ਸਨਅਤਾਂ ਖੋਲਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਅਚਾਰ, ਮੁਰੱਬੇ, ਸ਼ਰਬਤ ਆਦਿ ਦਾ ਕੱਚਾ ਮਾਲ ਕਾਰਖਾਨਿਆਂ ਵਿਚ ਖਰਾਬ ਹੋ ਰਿਹਾ ਹੈ ਅਤੇ ਤਿਆਰ ਮਾਲ ਦੁਕਾਨਾਂ ਨਾ ਖੁੱਲਣ ਕਾਰਨ ਆਪਣਾ ਸਮਾਂ ਲੰਘਾ ਰਿਹਾ ਹੈ। ਇਸ ਦੇ ਨਾਲ ਹੀ ਇਸ ਕੰਮ ਦਾ ਸੀਜ਼ਨ ਵੀ ਲੰਘ ਰਿਹਾ ਹੈ। ਉਨਾਂ ਕਿਹਾ ਕਿ ਪੱਖੇ, ਕੂਲਰ, ਏ ਸੀ ਅਤੇ ਸਟੇਸ਼ਨਰੀ ਦਾ ਸੀਜ਼ਨ ਵੀ ਚਰਮ ਸੀਮਾ ਉਤੇ ਹੈ, ਪਰ ਦੁਕਾਨਾਂ ਬੰਦ ਹੋਣ ਕਾਰਨ ਵਿਕਰੀ ਨਹੀਂ ਹੋ ਰਹੀ। ਨਿਰਯਾਤ ਦੇ ਸਾਰੇ ਆਰਡਰ ਵੀ ਰੱਦ ਹੋ ਰਹੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।