ਨਵੇਂ ਦਾਖਲੇ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕੀਤਾ ਜਾਵੇ :ਮੈਡਮ ਕਮਲ ਚੋਪੜਾ ।
April 26th, 2020 | Post by :- | 60 Views
ਨੋਡਲ ਅਫਸਰ ਮੈਡਮ ਕੋਮਲ ਚੋਪੜਾ ਵੱਲੋਂ ਸਕੂਲ ਮੁੱਖੀਆਂ ਨਾਲ ਆਨ-ਲਾਈਨ ਮੀਟਿੰਗ ਕਰਕੇ ਨਵੇਂ ਦਾਖਲੇ ਸੰਬੰਧੀ ਜਾਇਜਾ ਲਿਆ
ਨਵੇਂ ਦਾਖਲੇ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕੀਤਾ ਜਾਵੇ : ਮੈਡਮ ਕੋਮਲ ਚੋਪੜਾ
ਗੁਰਦਾਸਪੁਰ 26 ਅਪ੍ਰੈਲ ( ਕੁਲਜੀਤ ਸਿੰਘ       )
ਕੋਵਿਡ 19 ਕਰੋਨਾ ਕਾਰਨ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ , ਜਿਸ ਦੇ ਚੱਲਦਿਆਂ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ 10 ਮਈ ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ। ਇਸ ਲਈ ਸਿੱਖਿਆ ਅਧਿਕਾਰੀਆਂ ਵੱਲੋਂ ਕੰਮ ਨੂੰ ਸੰਚਾਰੂ ਤਰੀਕੇ ਨਾਲ ਚਲਾਉਣ ਲਈ ਅਧਿਆਪਕਾਂ ਨਾਲ ਆਨ-ਲਾਈਨ ਵੀਡੀਓ ਕਾਨਫਰੰਸ ਕਰਕੇ ਰਾਬਤਾ ਕਾਇਮ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਦੱਸੀ ਨੋਡਲ ਅਫਸਰ ਮੈਡਮ ਕੋਮਲ ਚੋਪੜਾ ਵੱਲੋਂ ਅੱਜ ਪ੍ਰਿੰਸੀਪਲਾਂ , ਹੈੱਡਮਾਸਟਰਾਂ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ , ਬਲਾਕ ਧਾਰੀਵਾਲ 1, ਧਾਰੀਵਾਲ 2 , ਬਲਾਕ  ਡੇਰਾ ਬਾਬਾ ਨਾਨਕ 1,2 , ਬਲਾਕ ਦੋਰਾਗਲਾਂ  ਤੇ ਗੁਰਦਾਸਪੁਰ 2 ਦੇ ਸਮੂਹ ਸਕੂਲ ਮੁੱਖੀਆਂ ਨਾਲ ਅੱਜ ਵੀਡੀਓ ਕਾਨਫਰੰਸ ਕਰਕੇ ਨਵੇਂ ਦਾਖਲੇ ਸੰਬੰਧੀ ਜਾਇਜਾ ਲਿਆ। ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ  ਮੈਡਮ ਕੋਮਲ ਚੋਪੜਾ ਨੇ ਕਿਹਾ ਕਿ ਨਵੇਂ ਦਾਖਲੇ ਸੰਬੰਧੀ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕਰਦੇ ਹੋਏ ਸ਼ੋਸ਼ਲ ਮੀਡੀਆ ਦੇ ਸਹਿਯੋਗ ਨਾਲ ਬੱਚਿਆਂ ਤੱਕ ਅਤੇ ਉਨ੍ਹਾਂ ਦੇ ਮਾਤਾ ਪਿਤਾ ਤੱਕ ਪਹੁੰਚ ਕਰਕੇ ਸਰਕਾਰੀ ਸਹੂਲਤਾਂ ਸੰਬੰਧੀ ਵਿਸਥਾਰ ਸਾਹਿਤ ਗੱਲ-ਬਾਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਬੱਚਿਆ ਨੂੰ ਸ਼ੋਸ਼ਲ ਮੀਡੀਆ ਦੇ ਸਹਿਯੋਗ ਨਾਲ ਬੱਚਿਆਂ ਨੂੰ ਆਨ-ਲਾਈਨ ਸਿਲੇਬਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਕੀਤੇ ਪਾਠ ਟੀ.ਵੀ. ਚੈਨਲ , ਆਕਾਸ਼ਵਾਣੀ ਰੇਡੀਓ ਪਟਿਆਲਾ ਤੇ ਦੋਆਬਾ ਰੇਡੀਓ ਤੇ ਰੋਜ਼ਾਨਾ ਪ੍ਰਸਾਰਿਤ ਹੋ ਰਹੇ ਹਨ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਡੀ.ਈ.ਓ. ਸੈਕੰ: ਸ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਵੱਲੋਂ ਦਾਖਲੇ ਸੰਬੰਧੀ ਆਨ-ਲਾਈਨ ਲਿੰਕ ਤਿਆਰ ਕੀਤਾ ਗਿਆ ਹੈ ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਆਨ-ਲਾਈਨ ਲਿੰਕ ਕਲਿੱਕ ਕਰਕੇ ਦਾਖਲਾ ਪ੍ਰਾਪਤ ਕਰ ਰਹੇ ਹਨ। ਇਸ ਦੌਰਾਨ ਡਿਪਟੀ ਡੀ.ਈ.ਓ. ਸੈਕੰ : ਸ਼ੁਰੇਸ਼ ਸੈਣੀ ਵੱਲੋਂ ਵੀ ਦਾਖਲੇ ਸੰਬੰਧੀ  ਸਕੂਲ ਮੁੱਖੀਆਂ ਬਾਲ ਡਾਂਟੇ ਸਾਂਝੇ ਕੀਤੇ। ਇਸ ਦੌਰਾਨ ਡਿਪਟੀ ਡੀ. ਈ.ਓ. ਐਲੀ: ਨੇ ਸਿੱਖਿਆ ਵਿਭਾਗ ਵੱਲੋਂ ਆਨ-ਲਾਈਨ ਕਿਤਾਬਾਂ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਮੁਹੱਈਆ ਕਰਵਾਈਆ ਗਈਆ ਹਨ। ਜਿਨ੍ਹਾਂ ਦੀ ਅਧਿਆਪਕ ਪੀ.ਡੀ.ਐਫ. ਬਣਾ ਕੇ ਭੇਜ ਰਹੇ ਹਨ। ਇਸ ਦੇ ਨਾਲ ਵਿਦਿਆਰਥੀਆਂ ਦੇ ਸਿੱਖਣ ਪ੍ਰਕਿਰਿਆ ਵਿੱਚ ਵਾਧਾ ਕਰਨ ਲਈ ਆਨ-ਲਾਈਨ ਸਮਰ ਕੈਂਪ ਤੇ ਬਾਲ ਸਭਾ ਲਗਾਈ ਜਾ ਰਹੀ ਹੈ। ਇਸ ਨਾਲ ਅਧਿਆਪਕ ਵਿਦਿਆਰਥੀਆਂ ਨਾਲ ” ਘਰ ਬੈਠੇ ਸਿੱਖਿਆ “ ਦੇ ਰਹੇ ਹਨ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੋਧ ਰਾਜ , ਨੀਰਜ ਕੁਮਾਰ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਪਵਨ ਕੁਮਾਰ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਐਮ ਆਈ ਐਸ ਕੋਆਰਡੀਨੇਟਰ ਵਿਨੈ ਕੁਮਾਰ ਤੇ  ਸਕੂਲ ਮੁੱਖੀ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।