ਪਾਠੀ ਤੇ ਗ੍ਰੰਥੀ ਸਿੰਘ ਦੇ ਰੁਜ਼ਗਾਰ ਦੀ ਗਰੰਟੀ ਨੂੰ ਸਰਕਾਰ ਬਣਾਵੇ ਯਕੀਨੀ :ਗਿੱਲ ।
April 26th, 2020 | Post by :- | 130 Views

 

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਗੁਰੁ ਦੇ ਵਜ਼ੀਰਾਂ ਦੇ ਹੱਕ ਦਿੱਤਾ ਫਤਵਾ
ਮਾਮਲਾ : ਗੁਰੁ ਘਰ ਦੇ ਵਜ਼ੀਰਾਂ ਨੂੰ ‘ਗਜਾ ਪ੍ਰਥਾ’ ਤੋਂ ਮੁਕਤ ਕਰਾਉਂਣ ਦਾ
ਸਰਕਾਰ ‘ਚ  ਧਾਰਮਿਕ ਵਿਭਾਗ ਸਥਾਪਿਤ ਕਰਨ ਦੀ ਉਠੀ ਮੰਗ
ਪਾਠੀ ਤੇ ਗ੍ਰੰਥੀ ਸਿੰਘ ਦੇ ਰੁਜ਼ਗਾਰ ਦੀ ਗਰੰਟੀ ਨੂੰ ਸਰਕਾਰ ਯਕੀਨੀ ਬਣਾਏ : ਗਿੱਲ
ਅੰਮ੍ਰਿਤਸਰ, 27 , ਅਪ੍ਰੈਲ ( ਕੁਲਜੀਤ ਸਿੰਘ )  ਸਿੱਖ ਹਲਕਿਆ ‘ਚ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ‘ਗਜਾ-ਪ੍ਰਥਾ’ ਤੋਂ ਮੁਕਤ ਕਰਾਉਂਣ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਬੀੜਾ ਚੁੱਕ ਲਿਆ ਹੈ।  ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸ ਸਤਨਾਮ ਸਿਂੰਘ ਗਿੱਲ ਨੇ ਦੱਸਿਆ ਕਿ ਗੁਰੂ ਘਰ ਦੇ ਵਜ਼ੀਰਾਂ ਦੀਆਂ ਰਵਾਇਤੀ ਸੇਵਾਵਾਂ ਨੂੰ ਨੀਤੀਗਤ ਤਰੀਕੇ ਨਾਲ ਸਰਕਾਰ ‘ਚ ਨਿਯਮਤ ਕਰਨ ਲਈ ਸਰਕਾਰ ‘ਚ ਧਾਰਮਿਕ ਮਹਿਕਮਾ ਸਥਾਪਿਤ ਕਰਨ ਲਈ  ਗੱਲਬਾਤ ਦਾ ਪਹਿਲਾ ਪੜਾਅ ਸੂਰੂ ਕੀਤਾ ਜਾ ਰਿਹਾ ਹੈ।  ਉਨ੍ਹਾਂ ਨੇ ਦੱਸਿਆ ਕਿ  ਸਿਰਕਾਰ ‘ਚ ਧਾਰਮਿਕ ਵਿਭਾਗ ਦੀ ਸਥਾਪਨਾ ਕਰਵਾਈ ਜਾਵੇਗੀ ਤਾਂ ਕਿ ਗੁਰੁ ਘਰ ਦੇ ਵਜ਼ੀਰਾਂ ਦਾ ਜੀਵਨ ਪੱਧਰ ਉਚਾ ਚੁੱਕਿਆ ਜਾ ਸਕੇ ਤੇ ਇਸ ਭਾਈਚਾਰੇ ਨੂੰ ਰੁਜ਼ਗਾਰ ਦੀ ਗਰੰਟੀ ਮਿਲ ਸਕੇ। ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਗ੍ਰੰਥੀ ਤੇ ਪਾਠੀ, ਕਵੀਸ਼ਰੀ, ਰਾਗੀ, ਢਾਡੀ ਜਥਿਆਂ ਦੀਆਂ ਰਿਵਾਇਤੀ ਸੇਵਾਵਾਂ ਨੂੰ ਕਨੂੰਨ ਅਨੁਸਾਰ ਨਿਯਮਤ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾ ਨੇ ਦੱਸਿਆ ਕਿ ਹੈਰਾਨੀਜਨਕ ਗੱਲ ਹੈ ਕਿ ਸਿੱਖ ਇਤਿਹਾਸ ‘ਚ ਗੁਰੂ ਘਰ ਦੇ ਵਜ਼ੀਰਾਂ ਦਾ ਰੁਤਬਾ ਦੁਨੀਆਂ ਦੇ ਵਜੀਰਾਂ ਨਾਲੋਂ ਕਿਤੇ ਉੱਚਾਂ ਤਸਲੀਮ ਕੀਤਾ ਗਿਆ ਹੈ, ਪਰ ਅਸਲੀਅਤ ਇਹ ਹੈ ਕਿ ਸਰਕਾਰਾਂ ਦੇ ਵਜ਼ੀਰਾਂ ਦੇ ਮੁਕਾਬਲੇ ਗੁਰੂ ਦੇ ਵਜ਼ੀਰਾਂ ਦਾ ਜੀਵਨ ਪੱਧਰ  ਦਿਨੋਂ ਦਿਨ ਨਿਘਾਰ ਵੱਲ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਨੂੰ ਧਿਆਨ ‘ਚ ਰੱਖਦੇ ਹੋਏ,  ਸਰਕਾਰ ਦੀ ਨਿਗਰਾਨੀ ਹੇਠਲੀਆਂ ਵਿਦਿਅਕ ਸੰਸਥਾਵਾਂ ‘ਚ ਧਾਰਮਿਕ ਸਲੇਬਸ ਨੂੰ ਮਾਨਤਾ ਦਿੱਤੀ ਗਈ ਹੈ, ਪਰ ਧਾਰਮਿਕ ਰਿਵਾਇਤਾਂ ਅਤੇ ਸਿਧਾਤਕ ਪੈੜਾ ਤੇ ਚੱਲਦੇ ਹੋਏ ਗੁਰੁ ਘਰ ਦੀ ਸੇਵਾ ਸੰਭਾਲ ਨੂੰ ਸਮਰਪਿਤ ਰਹਿਣ ਵਾਲੇ ਗ੍ਰੰਥੀ ਤੇ ਪਾਠੀ ਸਿੰਘਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੇ ਗ੍ਰੰਥੀ ਤੇ ਪਾਠੀ ਸਿੰਘ ਨੂੰ ਸਰਕਾਰੀ ਹਲਕਿਆਂ ‘ਚ ਕੋਈ ਮਾਨਤਾ ਨਹੀ ਦਿੱਤੀ ਹੈ। ਘੱਟ ਗਿਣਤੀਆਂ ਫਿਰਕਿਆਂ ਦੀ ਨੁਮਈਂਦਗੀ ਕਰਦੇ ਆ ਰਹੇ ਸ੍ਰ: ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਸਤਿਕਾਰ ਵਜੋ ਗੁਰੁ ਘਰ ਦੇ ਵਜ਼ੀਰਾਂ ਵਲੋਂ ਨਿੜਾਈਆਂ ਜਾ ਰਹੀਆਂ ਰਿਵਾਇਤੀ ਤੇ  ਪ੍ਰੰਪਰਾਗਤ ਸੇਵਾਵਾਂ ਨੂੰ ਕਨੂੰਨ ਅਨੁਸਾਰ ਸਰਕਾਰੀ ਵਿਭਾਗ ‘ਚ ਨਿਯਮਤ ਕਰਾਉਂਣ ਲਈ ਸੰਸਥਾ ਹਰ ਹੀਲਾ ਕਰੇਗੀ। ਉਨ੍ਹਾ ਨੇ ਕਿਹਾ ਕਿ ਪੁਰਾਤਨ ਵੇਲੇ ਤੋਂ ਚੱਲੀ ਆ ਰਹੀ ‘ਗਜਾ ਪ੍ਰਥਾ’ ਨੂੰ ਖਤਮ ਕਰਾ ਸਰਕਾਰ ‘ਚ ਧਾਰਮਿਕ ਵਿਭਾਗ ਸਥਾਪਿਤ ਕਰਵਾ, ਸਾਰੇ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਮੁਲਾਜ਼ਮ ਕੋਡ ਜਾਰੀ ਕਰਵਾ ਕੇ ਦੇਣ ਲਈ ‘ਸੰਸਥਾ’ ਹਰ ਪੱਧਰ ਤੇ ਚਾਰਾਜੋਈ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਕੇਂਦਰ ‘ਚ ਧਾਰਮਿਕ ਮੰਤਰਾਲਾ ਅਤੇ ਸੂਬੇ ‘ਚ ਧਾਰਮਿਕ ਵਿਭਾਗ ਸਥਾਪਿਤ ਕਰਕੇ ਗ੍ਰੰਥੀ/ਪਾਠੀ ਸਿੰਘਾਂ ਦੀਆਂ ਰਵਾਇਤੀ ਸੇਵਾਂਵਾਂ ਨੂੰ ਨਿਯਮਤ ਕਰਾਉਂਣ ਲਈ ਕੌਂਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਵਾਈਸ ਚੇਅਰਮੈਨ ਸ੍ਰ ਮਨਜੀਤ ਸਿੰਘ ਰਾਏ, ਗ੍ਰਹਿ ਮੰਤਰੀ ਭਾਰਤ ਸਰਕਾਰ ਅਤੇ  ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਵਿਭਾਗ ਦੀ ਸਥਾਪਨਾ ਨੂੰ ਯਕੀਨੀ ਬਣਾਉਂਣ ਲਈ ਪਾਰਲੀਮੈਂਟ ਦੇ ਦੋਵੇ ਸਦਨਾ ਅਤੇ ਵਿਧਾਨ ਸਭਾ ‘ਚ ਬਿੱਲ ਲਿਆਉਂਣ ਲਈ ਸੰਸਦੀ ਮੈਂਬਰਾਂ ਅਤੇ ਵਿਧਾਨਕਾਰਾਂ ਨੂੰ ਮਿਲਕੇ ‘ਗਜਾ ਪ੍ਰਥਾ’ ਨੂੰ ਠੱਲ੍ਹਣ ਲਈ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕਰੇਗੀ।ਉਨ੍ਹਾਂ ਨੇ ਕਿਹਾ ਕਿ ਅਸੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਮੁੱਖੀ ਨੂੰ ਮਿਲਕੇ ਗ੍ਰੰਥੀ ਅਤੇ ਪਾਠੀ ਸਿੰਘਾਂ ਦਾ ਮੁੱਦਾ ਉਨ੍ਹਾਂ ਕੋਲ ਵੀ ਉਠਾਵਾਂਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।