ਸਰਬੱਤ ਦਾ ਭਲਾ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਲੋੜਵੰਦ ਧੀ ਦਾ ਵਿਆਹ ਕੀਤਾ ਗਿਆ ।
April 26th, 2020 | Post by :- | 260 Views
ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਵਲੋ ਲੋੜਵੰਦ ਧੀ ਦਾ ਵਿਆਹ  ਕੀਤਾ ਗਿਆ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਭਾਰਤ ਵਿੱਚ ਕਰੋਨਾਾ ਵਾਇਰਸ ਕਰਕੇ ਜਨਤਾ  ਕਰਫਿਊ ਦੋਰਾਨ ਜਿਥੇ ਪ੍ਰਸ਼ਾਸ਼ਨ ਵਲੋ ਲੋਕਾ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤਾਂ ਜਾਰੀ ਕੀਤੀ  ਗਈਆਂ ਹਨ ਉਥੇ ਵਿਆਹ ਮੋਕੇ ਦੋਹਾਂ ਪਾਸਿਆਂ ਵਲੋ ਪੰਜ ਪੰਜ ਲੋਕਾਂ ਸਮੇਤ ਅਨੰਦ ਕਾਰਜ ਕਰਨ ਦੀਆਂ ਹਦਾਇਤਾਂ ਜਾਰੀ ਹੋਈਆ ਹਨ ਇਸ ਸਮੇ ਦੋਰਾਨ ਜਿਥੇ ਲੋੜਵੰਦ ਲੋਕ ਆਪਣੀ ਰੋਜ਼ਾਨਾ ਵਾਲੀ ਜਿੰਦਗੀ ਦੀਆਂ ਜ਼ਰੂਰਤਾਂ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਲੋਕਾਂ ਕੋਲੋਂ ਪੂਰੀਆਂ ਕਰ ਰਹੇ ਹਨ ਉਥੇ ਹੀ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵਲੋ ਸੁਲਤਾਨਵਿੰਡ ਦੇ ਵਾਸੀ ਜਸਪਾਲ ਸਿੰਘ ਦੀ ਧੀ ਦਾ ਵਿਆਹ ਕੀਤਾ ਗਿਆ ਇਸ ਮੋਕੇ ਵਿਆਹ ਦੀ ਸਾਰੀ ਜਿੰਮੇਵਾਰੀ ਚੁਕੀ ਗਈ           ਇਸ ਮੋਕੇ ਚੇਅਰਮੈਨ ਸੋਹਲ ਨੇ ਦੱਸਿਆ ਕਿ ਜਿੱਥੇ ਅਸੀ ਪਿਛਲੇ ਇਕ ਮਹੀਨੇ ਤੋ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਾਂ ਉਥੇ ਹੀ ਲੜਕੀ ਦੇ ਪਿਤਾ ਵਲੋ ਸਾਡੇ ਨਾਲ ਸੰਪਰਕ ਕੀਤਾ ਗਿਆ ਲੜਕੀ ਦੇ ਵਿਆਹ ਦੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਅਤੇ ਅਸੀ ਫਿਰ ਵਿਆਹ ਦਾ ਸਾਰਾ ਖਰਚਾ ਕੀਤਾ ਅਤੇ ਲੜਕੀ ਲੜਕਾ ਅਤੇ ਪਰਿਵਾਰ ਨੂੰ ਆਪਣੇ ਕੋਲੋ ਕੱਪੜੇ ਅਤੇ ਘੜੀਆਂ ਅਤੇ ਸ਼ਗਨ ਦਿਤਾ ਗਿਆ , ਸੋਹਲ ਨੇ ਆਖਿਆ ਕਿ ਜਿੱਥੇ ਕਰੋਨਾ ਬੀਮਾਰੀ ਦੇ ਕਰਕੇ ਲੋਕਾ ਵਿੱਚ ਡਰ ਦਾ ਮਹੌਲ ਬਣਿਆ ਹੋਇਆ ਹੈ ਉਥੇ ਹੁਣ ਲੋਕ ਸਾਦੇ ਢੰਗ ਨਾਲ ਹਰ ਕਾਰਜ ਕਰ ਰਹੇ ਹਨ ਜੋ ਕਿ ਸਲਾਘਾਯੋਗ ਹਨ ਅਤੇ ਇਹ ਹਮੇਸ਼ਾ ਜਿੰਦਾ ਰਹਿਣੇ ਚਾਹੀਦੇ ਹਨ ਤਾ ਜੋ ਬਿਨਾ ਕਿਸੇ ਬੋਝ ਅਤੇ ਚਿੰਤਾ ਤੋ ਹਰ ਕਾਰਜ ਹੋ ਸਕੇ ਇਸ ਮੋਕੇ ਵਿਆਹ ਵਾਲੀ ਜੋੜੀ ਨੂੰ ਆਸ਼ੀਰਵਾਦ ਦਿੰਦਿਆ ਚੇਅਰਮੈਨ ਸੋਹਲ ਨੇ ਆਖਿਆ ਕਿ ਬਾਕੀ ਲੋਕਾ ਨੂੰ ਆਪਣੇ ਰੁਝੇਵਿਆਂ ਦੇ ਨਾਲ ਨਾਲ   ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਤਾ ਜੋ ਸਮਾਜ ਵਿੱਚ ਲੋੜਵੰਦ ਲੋਕਾਂ ਦੀ ਮਦਦ ਹੋ ਸਕੇ ਇਸ ਮੋਕੇ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਦੇ ਮੈਨੇਜਰ ਜਰਮਨਜੀਤ ਸਿੰਘ ਸੁਲਤਾਨਵਿੰਡ, ਥਾਣਾ ਸੁਲਤਾਨਵਿੰਡ ਤੋ ਐਸ ਆਈ ਕਰਨੈਲ ਸਿੰਘ, ਏ ਐਸ ਆਈ ਜੀਵਨ ਸਿੰਘ , ਅੰਗਰੇਜ ਸਿੰਘ , ਹਰਿੰਦਰ ਸਿੰਘ ਵੱਲਾ ਹਾਜਰ ਸਨ
ਫੋਟੋ ਕੈਪਸ਼ਨ: ਵਿਆਹ ਵਾਲੀ ਜੋੜੀ ਨੂੰ ਆਸ਼ੀਰਵਾਦ ਦੇਣ ਮੋਕੇ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ , ਮੈਨੇਜਰ ਸਰਦਾਰ ਜਰਮਨਜੀਤ ਸਿੰਘ ਸੁਲਤਾਨਵਿੰਡ ਤੇ ਐਸ ਆਈ ਕਰਨੈਲ ਸਿੰਘ ,ਏ ਐਸ ਆਈ ਜੀਵਨ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।