ਹੌਟ ਸਪਾਟ ਇਲਾਕਿਆਂ ਵਿੱਚ ਡੈਂਟਲ ਡਾਕਟਰ ਲੈ ਰਹੇ ਹਨ ਸ਼ੱਕੀ ਮਰੀਜਾਂ ਦੇ ਨਮੂਨੇ ।
April 24th, 2020 | Post by :- | 80 Views
‘ਹੌਟ ਸਪਾਟ’ ਇਲਾਕਿਆਂ ਵਿਚ ਡੈਂਟਲ ਡਾਕਟਰ ਲੈ ਰਹੇ ਹਨ ਸ਼ੱਕੀ ਮਰੀਜ਼ਾਂ ਦੇ ਨਮੂਨੇ
ਜਿਲੇ ਭਰ ਵਿਚ 25 ਡਾਕਟਰ ਕੋਰੋਨਾ ਵਿਰੁੱਧ ਮੋਰਚੇ ਉਤੇ ਡਟੇ
ਅੰਮ੍ਰਿਤਸਰ, 24 ਅਪ੍ਰੈਲ (ਕੁਲਜੀਤ ਸਿੰਘ      )-
ਦੰਦਾਂ ਦੇ ਡਾਕਟਰ ਜਿਲੇ ਭਰ ਵਿਚ ਕੋਵਿਡ 19 ਵਿਰੁੱਧ ਲੜੀ ਜਾ ਰਹੀ ਜੰਗ ਵਿਚ ਪਹਿਲੇ ਮੋਰਚੇ ਉਤੇ ਡਟੇ ਹੋਏ ਹਨ ਅਤੇ ਉਨਾਂ ਵੱਲੋਂ ਕੀਤੇ ਗਏ ਕੰਮ ਤੋਂ ਹੀ ਇਸ ਬਿਮਾਰੀ ਦਾ ਇਲਾਜ ਸ਼ੁਰੂ ਹੁੰਦਾ ਹੈ, ਕਿਉਂਕਿ ਪਹਿਲਾਂ ਟੈਸਟ ਜੋ ਕਿ ਸ਼ੱਕੀ ਮਰੀਜ਼ ਦੇ ਗਲੇ ਜਾਂ ਨੱਕ ਵਿਚੋਂ ਲਿਆ ਜਾਂਦਾ ਹੈ, ਇਨਾਂ ਡਾਕਟਰਾਂ ਵੱਲੋਂ ਹੀ ਲਿਆ ਜਾਂਦਾ ਹੈ। ਇਹ ਪ੍ਰਗਟਾਵਾ ਕਰਦੇ ਡਿਪਟੀ ਡਾਇਰੈਕਟਰ ਡੈਂਟਰ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਾਰੇ ਜਿਲੇ ਵਿਚ ਉਨਾਂ ਦੇ ਵਿਭਾਗ ਦੇ 25 ਡਾਕਟਰ ਤੇ ਪੈਰਾ ਮੈਡੀਕਲ ਸਟਾਫ ਕੋਵਿਡ 19 ਟੈਸਟ ਲਈ ਨਮੂਨੇ ਲੈਣ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਸ ਵੀ ਇਲਾਕੇ ਵਿਚ ਕੋਵਿਡ 19 ਦਾ ਮਰੀਜ਼ ਮਿਲਦਾ ਹੈ, ਉਥੇ ਵੀ ਸਾਡੀ ਟੀਮ ਜਾ ਕੇ ਇਲਾਕਾ ਵਾਸੀਆਂ ਦੇ ਨਮੂਨੇ ਲੈਂਦੀ ਹੈ, ਜੋ ਕਿ ਕਠਿਨ ਮਿਹਨਤ ਤੇ ਜੋਖਮ ਵਾਲਾ ਕੰਮ ਹੈ। ਉਨਾਂ ਦੱਸਿਆ ਕਿ ਕੱਲ ਕ੍ਰਿਸ਼ਨਾ ਨਗਰ ਦੇ ਇਲਾਕੇ, ਜਿੱਥੇ ਕਿ 2 ਮਰੀਜ਼ ਮਿਲੇ ਸਨ, ਵਿਚ ਮੈਂ ਆਪਣੇ ਦੋ ਡਾਕਟਰਾਂ ਡਾ. ਸ਼ੌਰਭ ਜੌਲੀ ਅਤੇ ਡਾ. ਸਿਮਰਨਜੀਤ ਸਿੰਘ ਨਾਲ ਮੌਕੇ ਉਤੇ ਜਾ ਕੇ ਇਕ ਪਾਰਕ ਵਿਚ ਸਾਰੇ ਲੋਕਾਂ ਨੂੰ ਬੁਲਾ ਕੇ ਸਾਢੇ ਤਿੰਨ ਘੰਟਿਆਂ ਵਿਚ 236 ਨਮੂਨੇ ਲਏ। ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਅਜਿਹੇ ਥਾਵਾਂ ਉਤੇ ਹਲਾਤ ਇਹ ਹੁੰਦੇ ਹਨ ਕਿ ਨਾ ਤਾਂ ਬੈਠਣ ਨੂੰ ਕੋਈ ਕੁਰਸੀ ਹੁੰਦੀ ਹੈ ਅਤੇ ਨਾ ਹੀ ਪੱਖਾ। ਉਨਾਂ ਦੱਸਿਆ ਕਿ ਭਰ ਗਰਮੀ ਵਿਚ ਸਾਡੀ ਟੀਮ ਨੇ ਪੀ. ਪੀ. ਈ. ਕਿੱਟਾਂ ਪਾ ਕੇ ਲਗਾਤਾਰ ਕੰਮ ਕਰਕੇ ਲੋਕਾਂ ਨੂੰ ਇਕ ਪਾਰਕ ਵਿਚ ਸੱਦ ਕੇ ਇਹ ਨਮੂਨੇ ਲਏ, ਜੋ ਕਿ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ ਇਸ ਰਿਪੋਰਟ ਤੋਂ ਬਾਅਦ ਹੀ ਇਲਾਜ ਲਈ ਗੱਲ ਚੱਲਣੀ ਹੈ।
         ਇਸ ਮੌਕੇ ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ ਡਾ. ਜੀਵਨ ਲਤਾ ਨੇ ਦੱਸਿਆ ਕਿ ਦੰਦਾਂ ਦਾ ਇਲਾਜ ਮੂੰਹ ਖੋਲ ਕੇ ਹੀ ਕੀਤਾ ਜਾ ਸਕਦਾ ਹੈ, ਜੋ ਕਿ ਇੰਨਾਂ ਹਲਾਤਾਂ ਵਿਚ ਸੰਭਵ ਨਹੀਂ, ਸੋ ਸਾਡੇ ਸਾਰੇ ਡਾਕਟਰ ਕੋਵਿਡ 19 ਵਿਰੁੱਧ ਨਮੂਨੇ ਲੈਣ ਤੋਂ ਲੈ ਕੇ ਆਈਸੋਲੇਸ਼ਨ ਵਾਰਡ ਤੱਕ ਸਾਡੇ ਡਾਕਟਰ ਕੰਮ ਕਰ ਰਹੇ ਹਨ। ਵਿਭਾਗ ਦੇ ਐਸੋਸੀਏਸਟ ਪ੍ਰੋਫੈਸਰ ਡਾ. ਨਿਤਿਨ ਵਰਮਾ ਨੇ ਵੀ ਦੰਦਾਂ ਦੇ ਸਰਜਨ ਅਤੇ ਡਾਕਟਰਾਂ ਵੱਲੋਂ ਇਸ ਮੌਕੇ ਦੇਸ਼ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਭਾਗ ਦੇ ਡਾਕਟਰ ਕੋਵਿਡ 19 ਵਿਰੁੱਧ ਮੈਦਾਨ ਵਿਚ ਹਨ।
ਕੈਪਸ਼ਨ- ਕ੍ਰਿਸ਼ਨਾ ਨਗਰ ਵਿਚ ਦੰਦਾਂ ਦੇ ਡਾਕਟਰਾਂ ਨਾਲ ਲੋਕਾਂ ਦੇ ਨਮੂਨੇ ਲੈਂਦੇ ਡਾ. ਸ਼ਰਨਜੀਤ ਕੌਰ ਡਿਪਟੀ ਡਾਇਰੈਕਟਰ ਡੈਂਟਲ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।