ਕਰੋਨਾ ਸੰਕਟ ਵਿਚ ਬੇਸਹਾਰਾ ਜਾਨਵਰਾਂ ਦਾ ਵੀ ਸਹਾਰਾ ਬਣੇ ਪ੍ਰਸ਼ਾਸਨ ਤੇ ਸਮਾਜ ਸੇਵੀ
April 23rd, 2020 | Post by :- | 56 Views

ਬਠਿੰਡਾ, (ਬਾਲ ਕ੍ਰਿਸਨ ਸ਼ਰਮਾ): ਦਾਨਵੀਰਾਂ ਕਰਕੇ ਜਾਣੇ ਜਾਂਦੇ ਬਠਿੰਡਾਂ ਦੇ ਲੋਕ ਜਿੱਥੇ ਕੋਵਿਡ 19 ਸੰਕਟ ਵਿਚ ਆਪਣੇ ਲੋੜਵੰਦ ਭਰਾਵਾਂ ਦਾ ਖਿਆਲ ਰੱਖਣ ਵਿਚ ਪ੍ਰ਼ਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ ਉਥੇ ਹੀ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਪਸ਼਼ੂ ਪਾਲਣ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਬੇਜੁਬਾਨ ਜਾਨਵਰਾਂ ਦੀ ਖੁਰਾਕ ਦਾ ਵੀ ਪ੍ਰਬੰਧ ਕਰ ਰਹੀਆਂ ਹਨ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਕਾਰਜ ਵਿਚ ਲੱਗੇ ਸਮੂਹ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਸੇਵਾ ਦਾ ਸਮਾਂ ਹੈ ਅਤੇ ਹਰ ਇਕ ਨਾਗਰਿਕ ਨੂੰ ਆਪਣੇ ਵਿੱਤ ਅਨੁਸਾਰ ਮਦਦ ਕਰਨੀ ਚਾਹੀਦੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਰਹਿ ਰਹੇ ਬੇਸਹਾਰਾ ਜਾਨਵਰਾਂ ਨੂੰ ਕਰਫਿਊ ਤੋਂ ਪਹਿਲਾਂ ਹਰੇ ਚਾਰੇ ਦੀਆਂ ਟਾਲਾਂ ਤੋਂ ਲੈ ਕੇ ਲੋਕ ਪੱਠੇ ਪਾ ਦਿੰਦੇ ਸਨ ਪਰ ਹੁਣ ਸਭ ਕੁਝ ਬੰਦ ਹੋ ਜਾਣ ਤੋਂ ਬਾਅਦ ਇੰਨ੍ਹਾਂ ਦੀ ਖੁਰਾਕ ਦਾ ਸੰਕਟ ਆ ਗਿਆ ਸੀ। ਦੁਸਰਾ ਜਾਨਵਰ ਆਪਣੇ ਇਕ ਖਾਸ ਇਲਾਕੇ ਵਿਚ ਹੀ ਰਹਿੰਦੇ ਹਨ ਜਿਸ ਕਾਰਨ ਇੰਨ੍ਹਾਂ ਲਈ ਭੋਜਨ ਪ੍ਰਾਪਤ ਕਰਨਾ ਮੁਸਕਿਲ ਸੀ।ਇਸੇ ਤਰਾਂ ਕੁੱਤਿਆਂ ਅਤੇ ਉਨ੍ਹਾਂ ਦੇ ਕਤੂਰਿਆਂ ਲਈ ਵੀ ਭੋਜਨ ਨਾ ਮਿਲਣ ਦੀ ਨੌਬਤ ਆ ਗਈ ਸੀ ਕਿਉਂਕਿ ਹੁਣ ਜਦ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਤਾਂ ਇੰਨ੍ਹਾਂ ਨੂੰ ਖਾਣਾ ਕੌਣ ਪਾਵੇ ਅਤੇ ਦੂਸਰਾ ਲਾਕਡਾਉਨ ਕਾਰਨ ਹਰ ਘਰ ਵਿਚ ਜਰੂਰਤ ਜਿੰਨ੍ਹਾਂ ਹੀ ਪਕਾਇਆ ਜਾਂਦਾ ਹੈ। ਇਸੇ ਤਰਾਂ ਪੰਛੀਆਂ ਨੂੰ ਵੀ ਸ਼ਹਿਰ ਵਾਸੀ ਕੁਝ ਖਾਸ ਥਾਂਵਾਂ ਤੇ ਚੋਗਾ ਪਾਉਂਦੇ ਸਨ ਪਰ ਲਾਕਡਾਉਨ ਕਾਰਨ ਉਹ ਵੀ ਬੰਦ ਹੋ ਗਿਆ ਜਦ ਕਿ ਆਪਣੀ ਆਦਤ ਅਨੁਸਾਰ ਪੰਛੀ ਉਸੇ ਥਾਂ ਤੇ ਆਉਂਦੇ ਸਨ ਅਤੇ ਇਲਾਕਾ ਛੱਡ ਕੇ ਵੀ ਕਿੱਧਰ ਨਹੀਂ ਜਾਂਦੇ ਸਨ।ਇਸ ਲਈ ਇੰਨ੍ਹਾਂ ਸਭ ਦੀ ਮਦਦ ਲਈ ਜਿੱਥੇ ਉਨ੍ਹਾਂ ਦਾ ਵਿਭਾਗ ਉਪਰਾਲੇ ਕਰ ਰਿਹਾ ਹੈ ਉਥੇ ਸਮਾਜ ਸੇਵੀ ਸੰਸਥਾਵਾਂ ਵਿਚਕਾਰ ਤਾਲਮੇਲ ਕਰਕੇ ਇੰਨ੍ਹਾਂ ਬੇਸਹਾਰਾ ਜਾਨਵਰਾਂ ਲਈ ਹਰਾ ਚਾਰ, ਕੁਤਿਆਂ ਲਈ ਦੁੱਧ ਅਤੇ ਬਿਸਕੁਟ ਅਤੇ ਪੰਛੀਆਂ ਲਈ ਚੋਗੇ ਦਾ ਪ੍ਰਬੰਧ ਕਰ ਰਿਹਾ ਹੈ।

ਇਸ ਕੰਮ ਵਿਚ ਨੌਜਵਾਨ ਵੇਲਫੇਅਰ ਸੁਸਾਇਟੀ, ਇਨਵਾਇਰਨਮੈਂਟ ਲਵਰਜ ਕਲੱਬ, ਆਸਰਾ ਵੇਲਫੇਅਰ ਸੁਸਾਇਟੀ, ਗ੍ਰਾਹਕ ਜਾਗੋ ਸੰਸਥਾ, ਐਨੀਮਲ ਕੇਅਰ ਮਿਸ਼ਨ ਵੇਲਫੇਅਰ ਕਲੱਬ, ਤ੍ਰਿਲੋਕ ਸਿੰਘ ਪਿੰਡ ਦਾਨ ਸਿੰਘ ਵਾਲਾ, ਜ਼ਸਵੀਰ ਸਿੰਘ ਪਿੰਡ ਨਰੂਆਣਾਂ, ਟੇਲਰ ਵਰਕਰ ਯੁਨੀਅਰ ਆਦਿ ਵੱਲੋਂ ਵਿਭਾਗ ਦੇ ਤਾਲਮੇਲ ਨਾਲ ਬੇਹਾਰਾ ਜਾਨਵਰਾਂ ਦੀ ਸੇਵਾ ਕੀਤਾ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਨਗਰ ਨਿਗਮ ਬਠਿੰਡਾ ਵੀ ਸਹਿਯੋਗ ਕਰ ਰਿਹਾ ਹੈ। ਹੁਣ ਗਰਮੀ ਵੱਧ ਜਾਣ ਕਾਰਨ ਇੰਨ੍ਹਾਂ ਜਾਨਵਰਾਂ ਦੇ ਟਿਕਾਣਿਆਂ ਨੇੜੇ ਪੀਣ ਦੇ ਪਾਣੀ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।ਬੇਸ਼ਕ ਜਾਨਵਰ ਬੋਲ ਨਹੀਂ ਸਕਦੇ ਹਨ ਪਰ ਜਦ ਵਲੰਟੀਅਰ ਉਨ੍ਹਾਂ ਨੂੰ ਖੁਰਾਕ ਪਾਉਣ ਜਾਂਦੇ ਹਨ ਤਾਂ ਉਨ੍ਹਾਂ ਦਾ ਵਿਹਾਰ ਇੰਨ੍ਹਾਂ ਦਾਨਵੀਰਾਂ ਨੂੰ ਸ਼ਕਰੀਆ ਜਰੂਰ ਕਹਿ ਰਿਹਾ ਹੁੰਦਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।