ਸੰਤ ਸਿੰਘ ਸੁੱਖਾ ਸਿੰਘ ਸੰਸਥਾ ਵੱਲੋਂ ਰੈਡ ਕਰਾਸ ਫ਼ੰਡ ਲਈ 1 ਲੱਖ ਰੁਪਏ ਦਾਨ
April 23rd, 2020 | Post by :- | 89 Views
ਸੰਤ ਸਿੰਘ ਸੁੱਖਾ ਸਿੰਘ ਸੰਸਥਾ ਵੱਲੋਂ ਰੈਡ ਕਰਾਸ ਫੰਡ ਲਈ ਇਕ ਲੱਖ ਰੁਪਏ ਦਾ ਯੋਗਦਾਨ
ਡਾਇਰੈਕਟਰ ਜਗਦੀਸ਼ ਸਿੰਘ ਨੇ ਸੌਂਪਿਆ ਵਧੀਕ ਡਿਪਟੀ ਕਮਿਸ਼ਨਰ ਨੂੰ ਚੈਕ
ਅੰਮ੍ਰਿਤਸਰ, 23 ਅਪ੍ਰੈਲ ( ਕੁਲਜੀਤ ਸਿੰਘ    )-
ਕੋਵਿਡ 19 ਦੌਰਾਨ ਪੈਦਾ ਹੋਈ ਸਥਿਤੀ ਵਿਚ ਜਿਲਾ ਪ੍ਰਸ਼ਾਸ਼ਨ ਵੱਲੋਂ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਨਿਰੰਤਰ ਮਦਦ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਦੀ ਨਾਮਵਾਰ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਸਿੱਖਿਆ ਸੰਸਥਾਵਾਂ ਨੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਅਧੀਨ ਕਾਇਮ ਕੀਤੇ ‘ਕੋਵਿਡ 19 ਰਿਲੀਫ ਫੰਡ’ ਲਈ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਸੰਸਥਾ ਦੇ ਡਾਇਰੈਕਟਰ ਸ. ਜਗਦੀਸ਼ ਸਿੰਘ ਨੇ ਰੈਡ ਕਰਾਸ ਭਵਨ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਹ ਚੈਕ ਸੌਂਪਦੇ ਹੋਏ ਕਿਹਾ ਕਿ ਕਰਫਿਊ ਦੌਰਾਨ ਕਿਰਤ ਕਰਨ ਵਾਲੇ ਲੋਕਾਂ ਨੂੰ ਘਰਾਂ ਵਿਚ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਉਨਾਂ ਦੀ ਕੀਤੀ ਜਾ ਰਹੀ ਮਦਦ ਇਕ ਸਾਲੁਹਣਯੋਗ ਕਾਰਜ ਹੈ।
ਉਨਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ, ਜਿੱਥੇ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਸਦਕਾ ਕੋਈ ਵਿਅਕਤੀ ਭੁੱਖਾ ਨਹੀਂ ਰਹਿ ਸਕਦਾ, ਦੀ ਕੀਤੀ ਜਾ ਰਹੀ ਸੇਵਾ ਵਿਚ ਅਸੀਂ ਵੀ ਆਪਣੀ ਸੰਸਥਾ ਵੱਲੋਂ ਯੋਗਦਾਨ ਪਾ ਰਹੇ ਹਾਂ।  ਡਾ. ਹਿਮਾਂਸ਼ੂ ਨੇ ਇਸ ਸਹਾਇਤਾ ਲਈ ਧੰਨਵਾਦ ਕਰਦੇ ਸ਼ਹਿਰ ਦੇ ਕਾਰੋਬਾਰੀਆਂ, ਰਾਜਸੀ ਵਿਅਕਤੀਆਂ, ਸਨਅਤਕਾਰਾਂ ਅਤੇ ਆਰਥਿਕ ਤੌਰ ਉਤੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਲੋਕਾਂ ਤੱਕ ਨਿਤ ਵਰਤੋਂ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਆਪਣਾ ਯੋਗਦਾਨ ਪਾਉਣ। ਉਨਾਂ ਦੱਸਿਆ ਕਿ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ – ਕੋਵਿਡ 19 ਰਿਲੀਫ ਫੰਡ ਦੇ ਨਾਮ ਦਾ ਇਹ ਖਾਤਾ ਐਚ.ਡੀ.ਐਫ. ਸੀ ਬੈਂਕ ਵਿਚ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰਬਰ 50100348358119 ਅਤੇ ਆਈ. ਐਫ. ਸੀ. ਕੋਡ ਐਚ ਡੀ ਐਫ ਸੀ 0001359, ਸਵਿਫਟ ਕੋਡ ਐਚ ਡੀ ਐਫ ਸੀ ਸੀ ਆਈ ਐਨ ਬੀ ਬੀ ਹੈ।
ਕੈਪਸ਼ਨ
ਸੰਤ ਸਿੰਘ ਸੁੱਖਾ ਸਿੰਘ ਸਿੱਖਿਆ ਸੰਸਥਾਵਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਦੇ ਡਾਇਰੈਕਟਰ ਜਗਦੀਸ਼ ਸਿੰਘ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।