ਬਠਿੰਡਾ ਮਾਲ ਵਿਭਾਗ ਦੇ ਸਟਾਫ ਨੇ ਨੌਜਵਾਨ ਵੇਲਫੇਅਰ ਸੁਸਾਇਟੀ ਨੂੰ ਦਿੱਤਾ 50 ਹਜਾਰ ਦਾ ਸਹਿਯੋਗ
April 22nd, 2020 | Post by :- | 63 Views

ਬਠਿੰਡਾ, 22 ਅਪ੍ਰੈਲ :(ਬਾਲ ਕ੍ਰਿਸ਼ਨ ਸ਼ਰਮਾ)ਬਠਿੰਡਾ ਉਪਮੰਡਲ ਦੀੇ ਰੈਵਿਨਿਊ ਪਟਵਾਰ ਐਸੋਸੀਏਸ਼ਨ ਅਤੇ ਦਫ਼ਤਰੀ ਸਟਾਫ ਤਹਿਸੀਲ ਬਠਿੰਡਾ ਨੇ 50 ਹਜਾਰ ਰੁਪਏ ਦੀ ਸਹਿਯੋਗ ਰਾਸ਼ੀ ਨੌਜਵਾਨ ਵੇਲਫੇਅਰ ਸੁਸਾਇਟੀ ਬਠਿੰਡਾਂ ਨੂੰ ਰਾਹਤ ਕਾਰਜਾਂ ਲਈ ਭੇਂਟ ਕੀਤੀ ਹੈ। ਇਹ ਰਕਮ ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ ਨੇ ਭੇਂਟ ਕੀਤੀ।

ਇਸ ਮੌਕੇ ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ ਨੇ ਸਮਾਜਿਕ ਸੰਸਥਾਵਾਂ ਖਾਸ ਕਰਕੇ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਸਹਿਯੋਗ ਦੀ ਸਲਾਘਾ ਕਰਦਿਆਂ ਕਿਹਾ ਕਿ ਸਮਾਜ ਲਈ ਇਸ ਮੁਸਕਿਲ ਦੌਰ ਵਿਚ ਜੋ ਲੋਕ ਮੁਹਰਲੀਆਂ ਕਤਾਰਾਂ ਵਿਚ ਕੰਮ ਕਰ ਰਹੇ ਹਨ, ਸਮਾਜ ਨੂੰ ਆਪਣੇ ਇੰਨਾਂ ਬਹਾਦੁਰ ਜੰਗਜੂਆਂ ਤੇ ਮਾਣ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਸਾਨੂੰ ਦਲੇਰੀ ਦੇ ਨਾਲ ਨਾਲ ਸਵੈ ਅਨੁਸ਼ਾਸਣ ਦਾ ਵੀ ਪਾਲਣ ਕਰਨਾ ਚਾਹੀਦਾ ਹੈ।

ਇਸ ਮੌਕੇ ਆਇਸੋਲੇਸ਼ਨ ਸੈਂਟਰ ਵਿਚ ਡਿਊਟੀ ਕਰਨ ਵਾਲੇ ਸਟਾਫ, ਸਮਾਜਿਕ ਸੰਸਥਾਵਾਂ ਅਤੇ ਨਗਰ ਨਿਗਮ ਦੇ ਸਟਾਫ ਨੂੰ ਪੀਪੀਈ ਕਿੱਟਾਂ ਨੂੰ ਕਿਵੇਂ ਵਰਤਣਾਂ ਹੈ, ਕਿੱਟ ਪਾਉਣ ਅਤੇ ਉਤਾਰਨ ਦਾ ਤਰੀਕਾ, ਰੋਜਮਰਾਂ ਦੇ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਹੱਥ ਅਤੇ ਕਪੜੇ ਧੋਣ ਦੀ ਵਿਧੀ ਆਦਿ ਸਬੰਧੀ ਸਿਖਲਾਈ ਵੀ ਦਿੱਤੀ ਗਈ।

ਇਸ ਮੌਕੇ ਜ਼ਿਲਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਵਿਕਾਸ ਛਾਬੜਾ ਨੇ ਕਿਹਾ ਆਈਐਮਏ ਸਿਹਤ ਵਿਭਾਗ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਕਿਸੇ ਵੀ ਅਪਾਤ ਸਥਿਤੀ ਵਿਚ ਆਈ.ਐਮ.ਏ. ਵਿਭਾਗ ਨੂੰ 8 ਵੈਂਟੀਲੇਟਰ ਉਪਲਬੱਧ ਕਰਵਾ ਦੇਵੇਗੀ।
ਡਾ: ਜੈਯੰਤ ਅਵਰਵਾਲ ਨੇ ਇਸ ਮੌਕੇ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਨੁੰਮਾਇੰਦਿਆਂ ਤੋਂ ਇਲਾਵਾ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ, ਨੌਜਵਾਨ ਵੇਲਫੇਅਰ ਸੁਸਾਇਟੀ ਤੋਂ ਸ੍ਰੀ ਸੋਨੂੰ ਮਹੇਸ਼ਵਹਰੀ, ਸ੍ਰੀ ਰੋਹਿਤ ਗਰਗ, ਸ੍ਰੀ ਗੌਤਮ ਸ਼ਰਮਾ, ਸ੍ਰੀ ਅਮਿਤ ਗਰਗ ਆਦਿ ਵੀ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।