ਖਾਲਸਾ ਕਾਲਜ ਵੱਲੋਂ 21 ਹਜ਼ਾਰ ਮਾਸਕ ਤੇ 21 ਹਜ਼ਾਰ ਸੈਨੇਟਾਈਜ਼ਰ ਜਿਲ੍ਹਾ ਪ੍ਰਸ਼ਾਸਨ ਨੂੰ ਭੇਂਟ ।
April 20th, 2020 | Post by :- | 68 Views
ਖਾਲਸਾ ਕਾਲਜ ਵੱਲੋਂ 21 ਹਜ਼ਾਰ ਮਾਸਕ ਤੇ 21 ਹਜ਼ਾਰ ਸੈਨੀਟਾਇਜ਼ਰ ਜਿਲਾ ਪ੍ਰਸ਼ਾਸਨ ਨੂੰ ਭੇਟ
ਕੁਦਰਤੀ ਆਫਤ ਵਿਚ ਹਰ ਤਰਾਂ ਨਾਲ ਸਾਥ ਦੇਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 20 ਅਪ੍ਰੈਲ ( ਕੁਲਜੀਤ ਸਿੰਘ     )-
ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਲੋਕਾਂ ਦੀ ਸੁਰੱਖਿਆ ਲਈ ਬੇਖੌਫ਼ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਮੰਡੀਆਂ ‘ਚ ਕਿਸਾਨਾਂ ਆਦਿ ਲਈ 21 ਹਜ਼ਾਰ ਮਾਸਕ ਅਤੇ 2100 ਸੇਨੇਟਾਈਜ਼ਰ  ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਡੀ. ਸੀ. ਪੀ. ਸ: ਜਗਮੋਹਨ ਸਿੰਘ ਦੇ ਸਪੁਰਦ ਕੀਤੇ। ਇਸ ਮੌਕੇ ਸ: ਛੀਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਮੈਨੇਜ਼ਮੈਂਟ ਅਤੇ ਸਮੂਹ ਪ੍ਰਿੰਸੀਪਲਜ਼ ਨੇ ਹਮਸਲਾਹ ਹੋ ਕੇ ‘ਪੀ. ਐਮ. ਕੇਅਰ ਵੰਡ’ ਲਈ 10 ਲੱਖ ਦੀ ਰਾਸ਼ੀ ਰਾਹਤ ਵਜੋਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ‘ਚ 1,25,245/‐ ਰੁਪਏ ਸੁਸਾਇਟੀ ਵੱਲੋਂ ਅਤੇ 8,74,755/‐ਰੁਪਏ ਸੁਸਾਇਟੀ ਅਧੀਨ ਆਉਂਦੇ 18 ਪ੍ਰਿੰਸੀਪਲਾਂ ਵੱਲੋਂ 15‐15 ਦਿਨਾਂ ਦੀ ਤਨਖਾਹ ਦੀ ਕਟੌਤੀ ਕਰਵਾਉਂਦੇ ਹੋਏ ਇਸ ਨਾਜ਼ੁਕ ਸਮੇਂ’ਚ ਸਮਾਜ ਸੇਵੀ ਕਾਰਜ ਲਈ ਯੋਗਦਾਨ ਪਾਇਆ ਗਿਆ ਹੈ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸੁਸਾਇਟੀ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਕਾਰਜਸ਼ੀਲ ਹੈ ਅਤੇ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ ਤੇ ਜੋ ਸੰਭਵ ਸਹਾਇਤਾ ਹੋਵੇਗੀ ਉਹ ਸੋਸਾਇਟੀ ਦੁਆਰਾ ਕੀਤੀ ਜਾਵੇਗੀ। ਉਨਾਂ¸ਨੇ ਦੱਸਿਆ ਕਿ ਇਸ ਮੌਕੇ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਫ਼ਾਰ ਵੂਮੈਨ ਖ਼ਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਚਵਿੰਡਾ ਦੇਵੀ, ਪਿੰਡ ਚਵਿੰਡਾ ਦੇਵੀ (ਅੰਮ੍ਰਿਤਸਰ)ਵੱਲੋਂ ਮਾਸਕ, ਜਦਕਿ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਅਤੇ ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਸੈਟੇਨਾਈਜ਼ਰ ਸਹਾਇਤਾ ਵਜੋਂ ਪ੍ਰਦਾਨ ਕੀਤੇ ਗਏ ਹਨ, ਜੋ ਕਿ ਉਕਤ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ। ਸ: ਛੀਨਾ ਨੇ ਸੋਸਾਇਟੀ ਦੇ ਸਹਿਯੋਗ ਨਾਲ ਲੋੜ ਅਨੁਸਾਰ ਭਵਿੱਖ’ਚ ਹੋਰ ਵੀ ਸੈਨੇਟਾਈਜ਼ਰ ਅਤੇ ਮਾਸਕ ਬਣਾਕੇ ਦੇਣ ਦਾ ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਭਰੋਸਾ ਦਿੱਤਾ। ਇਸ ਮੌਕੇ ਡੀ. ਸੀ. ਸ: ਢਿੱਲੋਂ ਨੇ ਉਕਤ ਸੋਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ‘ਚ ਇਹੋ ਜਿਹੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ, ਸਟਾਫ਼ ਤੋਂ ਇਲਾਵਾ ਮੰਡੀਆਂ ‘ਚ ਕਿਸਾਨਾਂ ਲਈ ਇਹ ਮਾਸਕ ਅਤੇ ਸੈਟੇਨਾਈਜ਼ਰ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ. ਕੇ. ਧਵਨ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।