ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਤੇ ਹੋਏ ਹਮਲੇ ਤੇ ਪੁਲਿਸ ਪ੍ਰਸ਼ਾਸਨ ਨੇ ਵੱਟੀ ਚੁੱਪ ।
September 2nd, 2019 | Post by :- | 261 Views

 

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਤੇ ਹੋਏ ਹਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਵੱਟੀ ਦੜ੍ਹ !

ਸੁਰੱਖਿਆ ਨੂੰ ਲੈ ਕੇ ਪੁਲੀਸ ਤੇ ਫਿਰ ਉਠੀ ਉਂਗਲ ?

ਐਸਐਸਪੀ ਕੋਲ ਨਹੀਂ ਹੈ ਮੀਡੀਆ ਕਰਮੀਆਂ ਨੂੰ ਮਿਲਣ ਦਾ ਸਮਾ

ਜੰਡਿਆਲਾ ਗੁਰੂ ਕੁਲਜੀਤ ਸਿੰਘ :  ਰੋਜ਼ਾਨਾ ਚੜ੍ਹਦੀ ਕਲਾ ਦੇ ਸਾਬਕਾ ਸੰਪਾਦਕ ਅਤੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ (ਗਿੱਲ) ਜੋਧਾ ਤੇ ਜਾਨ ਲੇਵਾ ਹਮਲਾ ਹੋਏ ਨੂੰ 3 ਦਿਨ ਬੀਤ ਗਏ ਹਨ, ਪਰ ਅੰਮਿ੍ਰਤਸਰ ਦਿਹਾਤੀ ਦੇ ਐਸਐਸਪੀ ਸ੍ਰੀ ਵਿਕਰਮਜੀਤ ਦੁੱਗਲ ਕੋਲ ਮੀਡੀਆ ਕਰਮੀਆਂ ਦੀ ਗੱਲ ਸੁਣਨ ਲਈ ਸਮਾ ਨਹੀਂ ਹੈ।

ਹਮਲੇ ਤੋਂ ਪੀੜਤ ਅਤੇ ‘ਸੰਸਥਾ’ ਦੇ ਸੁਪਰੀਮੋਂ ਸਤਨਾਮ ਸਿੰਘ (ਗਿੱਲ) ਜੋਧਾ ਨੇ ਪੱਤਰਕਾਰ ਸੰਮੇਲਨ ’ਚ ਦੱਸਿਆ ਕਿ 31 ਅਗਸਤ 2019 ਦੀ ਸ਼ਾਮ ਨੂੰ ਮੇਰੇ ਅਤੇ ਮੇਰੇ ਸਾਥੀ ਤੇ ਸੰਸਥਾ ਦੇ ਸੂਬਾ ਸਕੱਤਰ ਮੰਗਾ ਸਿੰਘ ਮਾਹਲਾ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਵੇਲੇ ਜਾਨ ਲੇਵਾ ਹਮਲਾ ਕੀਤਾ, ਜਦੋਂ ਅਸੀ ਇੰਡੀਕਾ ਕਾਰ ’ਚ ਸਵਾਰ ਹੋ ਕੇ ਖਾਨਪੁਰ ’ਚ ਦਾਖਲ ਹੋਏ ਸੀ।

ਉਨ੍ਹਾਂ ਨੇ ਦੱਸਿਆ ਕਿ ਮੀਡੀਆ ਕਰਮੀ ਤੇ ਹੋਏ ਹਮਲੇ ਦੀਆਂ ਖਬਰਾਂ  ਅਖ਼ਬਾਂਰਾਂ ’ਚ ਨਸ਼ਰ ਹੋਣ ਤੋਂ ਬਾਅਦ ਵੀ ਪੁਲੀਸ ਪ੍ਰਸ਼ਾਸਨ ਤੇ ਸਰਕਾਰ ਨੇ ਇਸ ਮਾਮਲੇ ਦਾ ਸੂ ਮੋਟੋ ਨਹੀਂ ਲਿਆ ਹੈ।

ਪੁੱਛਣ ਤੇ ਸ੍ਰੀ ਜੋਧਾ ਅਤੇ ਮੰਗਾ ਸਿੰਘ ਮਾਹਲਾ ਨੇ ਦੱਸਿਆ ਕਿ ਅਸੀ ਸ਼ਿਕਾਇਤ ਬਕਾਇਦਾ ਪੁਲੀਸ ਵਿਭਾਗ ਦੀ ਆਫੀਸ਼ਲ ਈ ਮੇਲ ਆਈ ਤੇ ਪਾ ਦਿੱਤੀਆਂ ਸਨ, ਅਤੇ ਐਸਐਚਓ ਬਿਆਸ ਦੇ ਕਹਿਣ ਤੇ ਸ਼ਿਕਾਇਤ ਦੀ ਕਾਪੀ ਪੁਲੀਸ ਚੌਂਕੀ ਸਠਿਆਲਾ ਵਿਖੇ ਤਾਇਨਾਤ ਏਐਸਆਈ ਕੁਲਬੀਰ ਸਿੰਘ ਨੂੰ ਹੱਥ ਦਸਤੀ ਵੀ ਸੌਂਪ ਕੇ ਆਏ ਹਾਂ, ਫਿਰ ਵੀ ਪੁਲੀਸ ਨੇ ਨਾਂ ਹੀ ਅਜੇ ਤੱਕ ਹਮਲਾਵਾਂਰਾਂ ਖਿਲਾਫ ਐਫਆਈਆਰ ਹੀ ਦਰਜ ਕੀਤੀ ਹੈ ਅਤੇ ਨਾਂ ਹੀ ਮੇਰੀ ਸੁਰੱਖਿਆ ਲਈ ਕੋਈ ਫਿਕਰਮੰਦੀ ਕਰਦੇ ਹੇਏ, ਮੇਰੀ ਸਰੁੱਖਿਆ ਨੂੰ ਯਕੀਨੀ ਹੀ ਬਣਾਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਮੈਂ ਡੀਜੀਪੀ ਅਤੇ ਐਸਐਸਪੀ ਅੰਮਿ੍ਰਤਸਰ ਦਿਹਾਤੀ ਨੂੰ ਵੱਟਸਅੱਪ ਅਤੇ ਟੈਕਸ ਮੈਸਜ਼ ਰਾਹੀ ਸਾਰੀ ਜਾਣਕਾਰੀ ਦਿੰਦੇ ਹੋਏ, ਮੁਲਾਕਾਤ ਲਈ ਸਮਾ ਮੰਗਿਆ ਹੈ, ਪਰ ਪੁਲੀਸ ਅਧਿਕਾਰੀ ਇਸ ਮਾਮਲੇ ਨੂੰ ਨਜ਼ਰ ਅੰਦਾਜ ਕਰਦੇ ਨਜਰ ਆ ਰਹੇ ਹਨ।

ਉਨ੍ਹਾਂ ਨੇਕਿਹਾ ਕਿ ਜੇਕਰ 10 ਤਰੀਕ ਤੱਕ ਪੁਲੀਸ ਪ੍ਰਸ਼ਾਸਨ ਨੇ ਮੇਰੇ ਹਿੱਤ ’ਚ ਕੋਈ ਠੋਸ ਫੈਸਲਾਂ ਨਾ ਲਿਆ ਤਾਂ ਫਿਰ, ਮੈਂ ਸੁਰੱਖਿਆ ਦੀ ਮੰਗ ਅਤੇ ਪੁਲੀਸ ਦੇ ਇੱਕ ਪਾਸੜ ਵਰਤੀਰੇ ਦੇ ਮੁੱਦੇ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ’ਚ ਉਠਾਂਵਾਂਗਾ।

 

ਉਨ੍ਹਾਂ ਨੇ ਦੱਸਿਆ ਕਿ ਸਾਨੂੰ ਖਦਸਾ ਹੈ ਕਿ ਸਾਡੀ ਕਾਰ ਤੇ ਹੋਇਆ ਹਮਲਾ ਗਿੱਣੀ ਮਿੱਥੀ ਸਾਜਿਸ਼ ਤਹਿਤ ਹੋਇਆ ਹੈ।  ਪੱਤਰਕਾਰ ਅਤੇ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ (ਗਿੱਲ) ਜੋਧਾ ਨੇ ਪ੍ਰੈਸ ਮਿਲਣੀ ’ਚ ਦੱਸਿਆ ਕਿ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਬੈਨਰ ਹੇਠ ਅਸੀ ਪੰਜਾਬ ਦੇ ਕਰੋੜਾਂ ਬੇਜ਼ਮੀਨੇ ਲੋਕਾਂ ਨੂੰ ਰਿਹਾਈਸ਼ੀ ਥਾਂਵਾਂ ਦੇ ਮਾਲਕੀ ਹੱਕ ਦਵਾਉਂਣ ਦੀ ਵਿਆਪਕ ਪੱਧਰ ਤੇ ਲੜਾਈ ਵਿੱਢੀ੍ਹ ਹੋਈ ਹੈ।

ਜਿਸ ਕਰਕੇ ਭੂੰ ਮਾਫੀਆ ਵੀ ਸਾਨੂੰ ਬਰਦਾਸ਼ਤ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ

ਸੰਸਥਾ ਪੰਜਾਬ ਦੀਆਂ ਜੇਲ੍ਹਾਂ ’ਚ ਜੇਲ੍ਹ ਪ੍ਰਸਾਸ਼ਨ ਵਲੋਂ ਮਾਂਵਾਂ ਦੇ ਨਾਲ ਨਿਰਦੋਸ਼ ਅਤੇ ਨਬਾਲਿਗ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਦੇ ਸੰਗੀਨ ਮਾਮਲੇ ’ਚ ਜੇਲ੍ਹ ਅਧਿਕਾਰੀਆਂ ਖਿਲਾਫ ਵੀ ਘੇਰਾਬੰਦੀ ਕੀਤੀ ਹੋਈ ਹੈ। ਕਿਉਂਕਿ ਜੇਲ੍ਹ ਪ੍ਰਸ਼ਾਸਨ

ਬੇਦੋਸ਼ ਬੱਚਿਆਂ ਨੂੰ ਜੇਲ੍ਹਾਂ ’ਚ ਤੂੜ ਕੇ ਮਨੁੱਖੀ ਅਧਿਕਾਂਰਾਂ ਦੀ ਘੋਰ੍ਹ ਉਲੰਘਣਾ ਕਰਨ ਦਾ ਅਪਰਾਧ ਕਰਦਾ ਆ ਰਿਹਾ ਹੈ। ਜਿਸ ਨੂੰ ਰੋਕਣ ਲਈ ਸੰਸਥਾ ਨੇ ਜੇਲ੍ਹਾਂ ’ਚ ਨਿਰਦੋਸ਼ ਬੱਚਿਆਂ ਦੀ ਬੰਦੀ ਨੂੰ ਸਥਾਈ ਤੌਰ ’ਤੇ ਰੋਕਣ ਲਈ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਪਬਲਿਕ ਇਨਟਰੈਸਟ ਲਿਟੀਗੇਸ਼ਨ ਦਾਇਰ ਕਰਨ ਜਾ  ਰਹੀ ਹੈ।

ਉਨ੍ਹਾਂ ਨੇ ਕਿਹਾ ਕਿ 9 ਮਹੀਨੇ ਪਹਿਲਾਂ ਮੈਂ ਦਫਤਰ ਮੁੱਖ ਮੰਤਰੀ ਪੰਜਾਬ ਤੇ ਸਕੱਤਰ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਆਪਣੀ ‘ਸੁਰੱਖਿਆ’ ਨੂੰ ਯਕੀਨੀ ਬਣਾਉਂਣ ਲਈ ਚਾਰਾਜੋਈ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਦਫਤਰ ਦੇ ਦਖਲ ਦੇ ਬਾਵਜੂਦ ਵੀ ਪੁਲੀਸ ਵਿਭਾਗ ਨੇ ‘ਖੁਫੀਆਂ’ ਏਜੰਸੀਆਂ ਦੀ ਰਿਪੋਰਟ ਨੂੰ ਨਜ਼ਰ ਅੰਦਾਜ ਕਰ ਮੇਰਾ ਪੱਤਰ ਦੱਬ ਰੱਖਿਆ ਹੈ ਅਤੇ ਜਿਸ ਗੱਲ ਦਾ ਮੈਂਨੂੰ ਖਦਸਾ ਸੀ, ਉਹ ਹੀ ਹੋਇਆ। ਉਸ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਮੈਂ ਪੁਲੀਸ ਨੂੰ ਲਿਖਤੀ ਕਿਹਾ ਕਿ ਮੈਂਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਪਰ ਜਿਲ੍ਹੇ ਦੇ ਪ੍ਰਸ਼ਾਸਨ ਨੇ ਇਸ ਗੱਲ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਹੈ।

ਫੋਟੋ ਕੈਪਸ਼ਨ : (ਫੋਟੋ ਨੰ -1)  ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਦੇ ਸੁਪਰੀਮੋਂ  ਸਤਨਾਮ ਸਿੰਘ ਜੋਧਾ, ਮੰਗਾ ਸਿੰਘ ਮਾਹਲਾ ਅਤੇ ਪ੍ਰਗਟ ਸਿੰਘ ਖਾਲਸਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।