ਮੋਬਾਇਲ ਨੰਬਰ 70091 83954 ਨੂੰ ਫੋਨ ਵਿੱਚ ਸੇਵ ਕਰਨਾ ਤੇ ਵੱਟਸਐਪ ਦੀ ਸੁਵਿਧਾ ਹੋ ਜਾਵੇਗੀ ਸੁਰੂ
April 19th, 2020 | Post by :- | 120 Views

ਡੋਰ ਟੂ ਡੋਰ ਕਰਿਆਨਾ , ਦਵਾਈ ਆਦਿ ਦੀ ਸੇਵਾਵਾਂ ਦੇਣ ਲਈ ਜਿਲ•ਾ ਪ੍ਰਸਾਸਨ ਵੱਲੋਂ ਵੱਟਸਐਪ ਸੇਵਾ ਸੁਰੂ
—ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤੀ ਵੱਟਸਐਪ ਸੇਵਾਂ ਦਾ ਸੁਭਅਰੰਭ

ਕੋਵਿਡ-19 (ਕਰੋਨਾ ਵਾਇਰਸ) ਦੇ ਕਾਰਨ ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਹੀ ਕਰਫਿਓ ਲਾਗੂ ਕੀਤਾ ਹੋਇਆ ਹੈ। ਕਰਫਿਓ ਦੋਰਾਨ ਲੋਕਾਂ ਨੂੰ ਜਰੂਰੀ ਸਾਮਾਨ ਜਿਸ ਤਰ•ਾਂ ਕਰਿਆਨਾ, ਦਵਾਈਆਂ ਆਦਿ ਲਈ ਡੋਰ ਟੂ ਡੋਰ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਅਧੀਨ ਅੱਜ ਜਿਲ•ਾ ਪਠਾਨਕੋਟ ਵਿੱਚ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਆਨ ਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵੱਟਸਐਪ ਪ੍ਰਣਾਲੀ ਦਾ ਅਰੰਭ ਕੀਤਾ

ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਇਸ ਸੁਵਿਧਾ ਦਾ ਅਰੰਭ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਸੁਵਿਧਾ ਲਈ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਵੱਲੋਂ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਜੋਂ ਲੋਕਾਂ ਲਈ ਡੋਰ ਟੂ ਡੋਰ ਸੁਰੂ ਕੀਤੀ ਸੁਵਿਧਾ ਨੂੰ ਹੋਰ ਵੀ ਆਸਾਨ ਬਣਾਏਗਾ।

ਜਾਣਕਾਰੀ ਦਿੰਦਿਆਂ ਸ਼ੀ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਨੇ ਦੱਸਿਆ ਕਿ ਇਹ ਸੁਵਿਧਾ ਵੱਟਸਅੱਪ ਵਰਗੀ ਹੀ ਹੈ। ਉਨ•ਾਂ ਕਿਹਾ ਕਿ ਇੱਕ ਵਾਰ ਇਹ ਮੋਬਾਇਲ ਨੰਬਰ 70091 83954 ਨੂੰ ਫੋਨ ਵਿੱਚ ਸੇਵ ਕਰਨਾ ਹੈ ਅਤੇ ਇਸ ਤੇ ਵੱਟਸਐਪ ਦੀ ਸੁਵਿਧਾ ਸੁਰੂ ਹੋ ਜਾਵੇਗੀ , ਲੋਕਾਂ ਵੱਲੋਂ ਲਿਸਟ ਬਣਾ ਕੇ ਇਸ ਨੰਬਰ ਤੇ ਪਾਉਂਣੀ ਹੈ ਜੋ ਆਪਣੇ ਆਪ ਤਿੰਨ ਜਾਂ ਚਾਰ ਵੈਂਡਰ ਆਦਿ ਕੋਲ ਪਹੁੰਚ ਜਾਵੇਗੀ ਅਤੇ ਜੋ ਨਜਦੀਕ ਦਾ ਵੈਂਡਰ ਹੋਵੇਗਾ ਉਹ ਇਸ ਸਮਾਨ ਨੂੰ ਜਿਸ ਵਿਅਕਤੀ ਵੱਲੋਂ ਆਡਰ ਕੀਤਾ ਜਾਂਦਾ ਹੈ ਉਸ ਨੂੰ ਡੋਰ ਟੂ ਡੋਰ ਉਪਲੱਬਦ ਕਰਵਾਏਗਾ।

 

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।