ਪੱਟੀ ਜੇਲ ਨੂੰ ਕਵਾਰਨਟਾਈਨ ਜੇਲ੍ਹ ਬਣਾਉਣ ਦੀ ਤਜਵੀਜ਼ ਹੋਵੇ ਰੱਦ ,ਨਹੀਂ ਤਾਂ 21 ਅਪ੍ਰੈਲ ਨੂੰ ਦੇਣਗੇ ਧਰਨਾ :ਗਿੱਲ।
April 19th, 2020 | Post by :- | 116 Views

ਪੱਟੀ ਜੇਲ੍ਹ ਨੂੰ ਕਵਰੇਨਟਾਇਨ ਜੇਲ੍ਹ ਬਣਾਉਣ ਦੀ ਤਜਵੀਜ਼ ਹੋਵੇ ਰੱਦ ,ਨਹੀਂ ਤਾਂ 21 ਅਪ੍ਰੈਲ ਨੂੰ ਲਾਉਣਗੇ ਧਰਨਾ :ਗਿੱਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੱਟੀ ਹਲਕਾ ਐਮ ਐਲ ਏ ਹਰਮਿੰਦਰ ਸਿੰਘ ਗਿੱਲ ਨੇ ਪੱਟੀ ਜੇਲ੍ਹ ਨੂੰ ਕਵਰਨਟਾਈਨ ਜੇਲ੍ਹ ਬਣਾਉਣ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਆਖਿਆ ਕਿ ਪੱਟੀ ਜੇਲ ਨੂੰ ਕਵੈਰੇਨਟਾਇਨ ਜੇਲ ਬਣਾਕੇ ਹੁਣ ਤੱਕ ਕੋਰੋਨਾ ਤੋ ਬਚੇ ਤਰਨ ਤਾਰਨ ਜਿਲੇ ਨੂੰ ਕੋਰੋਨਾ ਪੀੜਤ ਕੀਤਾ ਜਾ ਸਕਦਾ ਹੈ,
ਮੈ ਇਸ ਵਰਤਾਰੇ ਨੂੰ ਰੋਕਣ ਵਾਸਤੇ ਸਾਰੇ ਸਬੰਧਿਤ ਆਗੂਆ ਤੇ ਅਫਸਰਾ ਤੱਕ ਪਹੁੰਚ ਕਰ ਚੁੱਕਾ ਹਾ ਪਰ ਪੰਜਾਬ ਭਰ ਵਿਚੋ ਨਵੇ ਬਿਮਾਰ ਹਵਾਲਾਤੀਆ ਨੂੰ ਧੜਾ ਧੜ ਪੱਟੀ ਜੇਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਪੱਟੀ ਜੇਲ ਸ਼ਹਿਰ ਦੇ ਵਿੱਚ ਹੋਣ ਕਰਕੇ ਜੇਲ ਦਾ ਸਟਾਫ ਅਤੇ ਸ਼ਹਿਰ ਦੇ ਲੋਕ ਬੁਰੀ ਤਰਾ ਭੈਭੀਤ ਹੋਏ ਪਏ ਹਨ,ਪੱਟੀ ਜੇਲ ਦੇ ਹਵਾਲਾਤੀਆ ਨੂੰ ਕੱਢਕੇ ਮੁਕਤਸਰ ਜੇਲ ਵਿੱਚ ਭੇਜਿਆ ਜਾ ਚੁਕਿਆ ਹੈ ।
ਮੇਰੀ ਸਿਆਸਤ ਬਾਅਦ ਵਿੱਚ ਪਹਿਲਾ ਮੈ ਪੱਟੀ ਵਾਲਿਆ ਨੂੰ ਜਵਾਬ ਦੇਹ ਹਾ,
ਪੱਟੀ ਜੇਲ ਵਿੱਚ ਬਾਹਰੋ ਨਵੇ ਹਵਾਲਾਤੀਆ ਦੀ ਆਮਦ ਬਰਦਾਸ਼ਤ ਤੋ ਬਾਹਰ ਹੈ, ਜੇਹੜੇ ਵੀ ਅਫਸਰਾ ਨੇ ਇਹ ਤਜਵੀਜ ਬਣਾਈ ਹੈ ਉਹ ਪੱਟੀ ਨਾਲ ਜਾ ਤਰਨ ਤਾਰਨ ਜਿਲੇ ਨਾਲ ਕੋਈ ਦੁਸ਼ਮਣੀ ਕੱਢਣਾ ਚਾਹੁੰਦਾ ਹਨ ,
ਮੈ ਇਹ ਸਪੱਸ਼ਟ ਕਰਣਾ ਚਾਹੁੰਦਾ ਹਾ ਕਿ ਪੱਟੀ ਜੇਲ ਨੂੰ ਕਵੈਰੇਨਟਾਇਨ ਜੇਲ ਬਨਾਉਣ ਦੀ ਤਜਵੀਜ ਤੁਰੰਤ ਰੱਦ ਕਰਕੇ ਇਸ ਜੇਲ ਦੇ ਪੁਰਾਨੇ ਹਵਾਲਾਤੀਆ ਨੂੰ ਮੁਕਤਸਰ ਜੇਲ ਤੋ ਵਾਪਿਸ ਪੱਟੀ ਜੇਲ ਭੇਜਿਆ ਜਾਵੇ, ਜੇ ਅਜੇਹਾ ਕੱਲ ਸ਼ਾਮ ਤੱਕ ਨਾ ਕੀਤਾ ਗਿਆ ਤਾ ਮੈ ਮਜਬੂਰ ਹੋ ਕੇ ਪਰਸੋ ਮੰਗਲਵਾਰ 21 ਅਪਰੈਲ ਸਵੇਰੇ 11 ਵਜੇ ਪੱਟੀ ਜੇਲ ਦੇ ਬਾਹਰ ਧਰਨਾ ਮਾਰਕੇ ਬੈਠ ਜਾਵਾਗਾ ।
ਪੱਟੀ ਜੇਲ ਪੰਜਾਬ ਦੀਆ ਬੇਹਤਰੀਨ ਜੇਲਾ ਵਿਚੋ ਇਕ ਹੈ ਜਿਥੇ ਹਵਾਲਾਤੀ ਨੂੰ ਵੀ ਡੋਪ ਟੈਸ਼ਟ ਕਰਕੇ ਅੰਦਰ ਕੀਤਾ ਜਾਦਾ ਹੈ, ਕਿਸੇ ਸਮੇ ਨਸ਼ੇੜੀਆ ਦਾ ਗੜ ਰਹੀ ਇਹ ਜੇਲ ਹੁਣ ਹਰ ਪਖੋ exemplary ਜੇਲ ਬਣ ਚੁਕੀ ਹੈ, ਜਿਥੇ ਸਾਫ ਸਫਾਈ, ਖਾਣਾ, ਅਨੁਸਾਸ਼ਨ ਵੇਖਣ ਵਾਲਾ ਹੈ ।
ਮੇਰੀ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਨਿਜੀ ਦਿਲਚਸਪੀ ਲੈ ਕੇ ਪੱਟੀ ਜੇਲ ਵਾਲੇ ਮਸਲੇ ਨੂੰ ਹੱਲ ਕਰਕੇ ਪੱਟੀ ਅਤੇ ਤਰਨ ਤਾਰਨ ਵਾਸੀਆ ਦੇ ਦਿਲਾ ਨੂੰ ਸ਼ਾਤ ਕਰਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।