ਫਰੀਦਕੋਟ ਦਾ ਪਹਿਲਾ ਕਰੋਨਾ ਪਾਜ਼ਿਟਿਵ ਮਰੀਜ਼ ਤੰਦਰੁਸਤ ਹੋ ਕੇ ਘਰ ਵਾਪਿਸ ਪਰਤਿਆ ।
April 18th, 2020 | Post by :- | 90 Views
ਫ਼ਰੀਦਕੋਟ ਦਾ ਪਹਿਲਾਂ ਕਰੋਨਾ ਪਾਜ਼ਿਟਿਵ   ਤੰਦਰੁਸਤ ਹੋ ਕੇ ਘਰ ਪਰਤਿਆ
ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਕੀਤਾ ਧੰਨਵਾਦ
ਫਰੀਦਕੋਟ  18 ਅਪ੍ਰੈਲ ( ਕੁਲਜੀਤ ਸਿੰਘ   )     ਫ਼ਰੀਦਕੋਟ ਦੇ ਪਹਿਲੇ ਕਰੋਨਾ ਪਾਜ਼ੇਟਿਵ ਮਰੀਜ਼ ਇਥੋਂ ਦੇ ਹਰਿੰਦਰਾ ਨਗਰ ਨਿਵਾਸੀ ਆਨੰਦ ਗੋਇਲ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਵਿਸ਼ੇਸ਼ ਕਰੋਨਾ ਵਾਰਡ ਵਿੱਚੋਂ ਇਲਾਜ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ । 2 ਅਪਰੈਲ ਨੂੰ ਆਨੰਦ ਗੋਇਲ ਦੇ ਕਰੋਨਾ ਪਾਜ਼ਟਿਵ ਹੋਣ ਬਾਰੇ ਪਤਾ ਚੱਲਿਆ ਸੀ ।ਜਿਸ ਨੂੰ ਤੁਰੰਤ ਹੀ ਸਿਹਤ ਵਿਭਾਗ ਦੀ ਆਰ ਆਰ ਟੀ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ ।ਜਿੱਥੇ ਕਾਲਜ ਦੇ ਡਾਕਟਰਾਂ  ਵੱਲੋਂ ਉਸ ਦੀ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਉਸ ਦਾ ਇਲਾਜ ਕੀਤਾ ਗਿਆ ।।ਇਲਾਜ ਉਪਰੰਤ ਸਿਹਤ ਵਿਭਾਗ ਵੱਲੋਂ ਉਸ ਦੇ ਦੋ ਟੈਸਟ ਕਰਵਾਏ ਗਏ ਅਤੇ ਦੋਵੇਂ ਹੀ ਟੈਸਟ ਨੈਗੇਟਿਵ ਪਾਏ ਗਏ ਜਿਸ ਉਪਰੰਤ ਉਸ ਦੀ ਸਿਹਤ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਸਿਹਤ ਵਿਭਾਗ ਵੱਲੋਂ ਚੈਕਿੰਗ ਉਪਰੰਤ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ।
ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵੀਸੀ ਡਾ ਰਾਜ ਬਹਾਦੁਰ ਅਤੇ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ ਅਤੇ ਮੈਡੀਕਲ ਕਾਲਜ ਦਾ ਸਟਾਫ, ਸਿਹਤ ਕਰਮੀ ਵੀ ਹਾਜ਼ਰ ਸਨ।
ਆਨੰਦ ਗੋਇਲ ਨੇ ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸਨ .ਸਿਹਤ ਵਿਭਾਗ , ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।