ਹੁਸ਼ਿਆਰਪੁਰ ਦੇ 65 ਸਾਲਾ ਨੇ ਜਿੱਤੀ ਕਰੋਨਾ ਵਿਰੁੱਧ ਜੰਗ ।
April 18th, 2020 | Post by :- | 76 Views

ਹੁਸ਼ਿਆਰਪੁਰ ਦੇ 65 ਸਾਲਾ ਹਰਜਿੰਦਰ ਸਿੰਘ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ

ਗੁਰੂ ਨਾਨਕ ਦੇਵ ਹਸਪਤਾਲ ਤੋਂ ਮਿਲੇ ਇਲਾਜ ਅਤੇ ਖੁਰਾਕ ਉਤੇ ਪ੍ਰਗਟਾਈ ਸੰਤਸ਼ੁਟੀ

ਓ ਪੀ ਸੋਨੀ ਨੇ ਵੀ ਫੋਨ ਕਰਕੇ ਦਿੱਤੀਆਂ ਸ਼ੁਭ ਕਾਮਨਾਵਾਂ

ਅੰਮ੍ਰਤਸਰ, 18 ਅਪ੍ਰੈਲ ( ਕੁਲਜੀਤ ਸਿੰਘ )-

ਹੁਸ਼ਿਆਰਪੁਰ ਦੇ ਪਿੰਡ ਪੈਂਥਰਾ ਦਾ ਵਾਸੀ ਹਰਜਿੰਦਰ ਸਿੰਘ, ਜਿੰਨਾ ਦੀ ਉਮਰ ਕਰੀਬ 65 ਸਾਲ ਹੈ, ਨੇ ਕੋਰੋਨਾ ਵੁਰੱਧ ਜੰਗ ਜਿੱਤ ਲਈ ਹੈ। ਲਗਭਗ 16 ਦਿਨਾਂ ਬਾਅਦ ਉਹ ਤੰਦਰੁਸਤ ਹੋ ਕੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਆਪਣੇ ਪਿੰਡ ਨੂੰ ਗਏ ਹਨ। ਇਸ ਮੌਕੇ ਖੁਸ਼ੀ ਵਿਚ ਖੀਵੇ ਹੋਏ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਮੋਰਾਂਵਾਲੀ ਪਿੰਡ ਦੇ ਕੋਰੋਨਾ ਪ੍ਰਭਵਿਤ ਮਰੀਜ਼ ਦੇ ਸੰਪਰਕ ਵਿਚ ਸੀ ਅਤੇ ਕੁੱਝ ਦਿਨਾਂ ਬਾਅਦ ਮੈਨੂੰ ਕੋਰੋਨਾ ਦੇ ਕੁੱਝ ਲੱਛਣ ਮਹਿਸੂਸ ਹੋਏ, ਜਿਸ ਉਤੇ ਮੈਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚ ਕੀਤੀ, ਜਿੰਨਾ ਨੇ ਮੇਰਾ ਟੈਸਟ ਕਰਕੇ ਮੈਨੂੰ ਕੋਰੋਨਾ ਤੋਂ ਪੀੜਤ ਦੱਸਿਆ ਅਤੇ 2 ਅਪ੍ਰੈਲ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ। ਉਨਾਂ ਕਿਹਾ ਕਿ ਇੱਥੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਅਤੇ ਖਾਣ ਲਈ ਚੰਗੀ ਖੁਰਾਕ ਵੀ ਦਿੱਤੀ। ਸ. ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਡਾਕਟਰਾਂ ਉਤੇ ਭਰੋਸਾ ਰੱਖਿਆ ਅਤੇ ਜਿੰਦਗੀ ਪ੍ਰਤੀ ਹੌਸਲਾ ਨਹੀਂ ਛੱਡਿਆ। ਉਨਾਂ ਕਿਹਾ ਕਿ ਇੱਥੇ ਪਹਿਲੇ 2 ਕੁ ਦਿਨ ਮੈਨੂੰ ਸਾਹ ਦੀ ਤਕਲੀਫ ਮਹਿਸੂਸ ਹੋਈ ਸੀ, ਪਰ ਡਾਕਟਰਾਂ ਵੱਲੋਂ ਕੀਤੇ ਇਲਾਜ ਸਦਕਾ ਮੈਂ ਸਿਹਤਯਾਬ ਹੋਇਆ ਹਾਂ। ਉਨਾਂ ਹਸਪਤਾਲ ਵਿਚ ਹੋਏ ਇਲਾਜ ਤੇ ਮਿਲੀ ਖੁਰਾਕ ਦਾ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦੇ ਕਿਹਾ ਕਿ ਇੰਨਾਂ ਸਾਰਿਆਂ ਦੀ ਬਦੌਲਤ ਹੀ ਮੈਂ ਮੁੜ ਘਰ ਨੂੰ ਚੱਲਿਆ ਹਾਂ। ਇਸੇ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਇਲਾਜ ਤੋਂ 15 ਦਿਨ ਬਾਅਦ 17 ਅਪ੍ਰੈਲ ਅਤੇ ਫਿਰ 18 ਅਪ੍ਰੈਲ ਨੂੰ ਇੰਨਾਂ ਦਾ ਮੈਡੀਕਲ ਟੈਸਟ ਕੀਤਾ ਗਿਆ, ਜੋ ਕਿ ਨੈਗੇਟਿਵ ਆਉਣ ਮਗਰੋਂ ਇੰਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਵੀ ਉਨਾਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਸਪਤਾਲ ਪ੍ਰਬੰਧਾਂ ਬਾਰੇ ਫੀਡ ਬੈਕ ਲਈ, ਜਿਸ ਦੇ ਉਤਰ ਵਿਚ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਇੱਥੇ ਕੋਈ ਸਮੱਸਿਆ ਨਹੀਂ ਆਈ ਅਤੇ ਘਰ ਨਾਲੋਂ ਵੀ ਵਧੀਆ ਖੁਰਾਕ ਮਿਲੀ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਡਾਕਟਰ ਸ੍ਰੀਮਤੀ ਵੀਨਾ ਚਤਰਥ ਅਤੇ ਹੋਰ ਹਾਜ਼ਰ ਸਨ। ਡਾਕਟਰਾਂ ਨੇ ਫੁੱਲਾਂ ਦਾ ਗੁਲਦਸਤਾ ਅਤੇ ਜਿਲ•ਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸੈਨੇਟਾਇਜ਼ਰ ਦਾ ਵੱਡਾ ਪੈਕ ਦੇ ਕੇ ਸ. ਹਰਜਿੰਦਰ ਸਿੰਘ ਨੂੰ ਰਵਾਨਾ ਕੀਤਾ ਗਿਆ, ਤਾਂ ਜੋ ਉਹ ਆਪਣੇ ਇਲਾਕੇ ਵਿਚ ਜਾ ਕੇ ਹੱਥ ਸਾਫ ਰੱਖਣ ਦਾ ਸੰਦੇਸ਼ ਅੱਗੇ ਵੀ ਦੇ ਸਕਣ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।