ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਖੁਦ ਮੌਕੇ ਤੇ ਜਾ ਕੇ ਵਿਆਹੁਤਾ ਨੂੰ ਇਨਸਾਫ ਦਿਵਾਇਆ ।
April 18th, 2020 | Post by :- | 137 Views

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਖ਼ੁਦ ਮੌਕੇ ਉਤੇ ਜਾ ਕੇ ਦਿਵਾਇਆ ਵਿਆਹੁਤਾ ਨੂੰ ਇਨਸਾਫ

ਪੁਲਿਸ ਨੂੰ ਕੇਸ ਦੀ ਜਾਂਚ ਕਰਨ ਲਈ ਦਿੱਤਾ 5 ਦਿਨਾਂ ਦਾ ਸਮਾਂ

ਅੰਮ੍ਰਿਤਸਰ, 18 ਅਪ੍ਰੈਲ (ਕੁਲਜੀਤ ਸਿੰਘ  )-

ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੋਲੀਆ ਤੋਂ ਆਏ ਇਕ ਫੋਨ ਉਤੇ ਕੀਤੀ ਮਹਿਲਾ ਦੀ ਸ਼ਿਕਾਇਤ ਉਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਸ੍ਰੀਮਤੀ ਮਨੀਸ਼ਾ ਗੁਲਾਟੀ ਪੁਲਿਸ ਅਧਿਕਾਰੀਆਂ ਨਾਲ ਮੌਕੇ ਉਤੇ ਪੁੱਜੇ ਅਤੇ ਪੀੜਤ ਮਹਿਲਾ ਨੂੰ ਇਨਸਾਫ ਦਿਵਾਉਂਦੇ ਹੋਏ ਸੁਹਰੇ ਪਰਿਵਾਰ ਵੱਲੋਂ ਖੋਹੇ ਗਏ ਉਸਦੇ ਬੱਚੇ ਮਾਂ ਦੇ ਹਵਾਲੇ ਕਰਵਾਏ। ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਫੋਨ ਕਰਨ ਵਾਲੀ ਮਹਿਲਾ ਨੇ ਮੈਨੂੰ ਦੱਸਿਆ ਕਿ ਮੇਰੇ ਡੇਢ ਮਹੀਨੇ ਅਤੇ ਡੇਢ ਸਾਲ ਦੇ ਦੋ ਬੱਚੇ ਸੁਹਰੇ ਪਰਿਵਾਰ ਨੇ ਮੇਰੇ ਕੋਲੋਂ ਖੋਹ ਲਏ ਹਨ ਅਤੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ।

ਸ਼ਿਕਾਇਤ ਸੁਣਨ ਮਗਰੋਂ ਚੇਅਰਪਰਸਨ ਨੇ ਆਈ. ਜੀ. ਬਾਰਡਰ ਰੇਂਜ ਸ੍ਰੀ ਐਸ ਪੀ ਐਸ ਪਰਮਾਰ ਅਤੇ ਜਿਲ•ਾ ਪੁਲਿਸ ਮੁਖੀ ਸੀ ਵਿਕਰਮ ਦੁੱਗਲ ਨਾਲ ਫੋਨ ਉਤੇ ਗੱਲਬਾਤ ਕੀਤੀ। ਉਨਾਂ ਨੇ ਡੀ ਐਸ ਪੀ ਰੈਂਕ ਦੇ ਇਕ ਅਧਿਕਾਰੀ ਦੀ ਡਿਊਟੀ ਲਗਾਈ ਤੇ ਅੱਜ ਸਵੇਰੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਪੁਲਿਸ ਫੋਰਸ ਨਾਲ ਮੌਕੇ ਉਤੇ ਪੁੱਜੇ। ਉਥੇ ਜਾ ਕੇ ਉਨਾਂ ਪੀੜਤ ਅਤੇ ਉਸਦੇ ਸੁਹਰੇ ਪਰਿਵਾਰ ਤੇ ਗੁਆਂਢੀਆਂ ਤੋਂ ਬਿਆਨ ਸੁਣੇ, ਜਿਸ ਵਿਚ ਸੁਹਰੇ ਪਰਿਵਾਰ ਨੇ ਇਸ ਨੂੰ ਦਰਾਣੀ ਤੇ ਜਠਾਣੀ ਦਾ ਝਗੜਾ ਦੱਸਿਆ, ਪਰ ਗੁਆਂਢੀਆਂ ਨੇ ਮਹਿਲਾ ਨੂੰ ਕੁੱਟਣ ਦੇ ਦੋਸ਼ਾਂ ਨੂੰ ਸੱਚਾ ਦੱਸਿਆ। ਸ੍ਰੀਮਤੀ ਗੁਲਾਟੀ ਨੇ ਪੁਲਿਸ ਦੀ ਹਾਜ਼ਰੀ ਵਿਚ ਦੋਵੇਂ ਬੱਚੇ ਪੀੜਤ ਮਹਿਲਾ ਦੇ ਹਵਾਲੇ ਕਰਕੇ ਪੁਲਿਸ ਨੂੰ ਉਕਤ ਕੇਸ ਦੀ ਜਾਂਚ ਲਈ 5 ਦਿਨ ਦਾ ਸਮਾਂ ਦਿੰਦੇ ਹਦਾਇਤ ਕੀਤੀ ਕਿ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।