ਬੈਂਕ ਆਫ ਇੰਡੀਆ ਨੇ ਲੋੜਵੰਦਾਂ ਦੀ ਕੀਤੀ ਸਹਾਇਤਾ ।
April 18th, 2020 | Post by :- | 74 Views

ਬੈਂਕ ਆਫ ਇੰਡੀਆ ਨੇ ਕੀਤੀ ਲੋੜਵੰਦਾਂ ਦੀ ਸਹਾਇਤਾ

ਅੰਮ੍ਰਿਤਸਰ, 18 ਅਪ੍ਰੈਲ ( ਕੁਲਜੀਤ ਸਿੰਘ )-

ਕੋਵਿਡ 19 ਤੋਂ ਬਚਾਅ ਲਈ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਲੋੜਵੰਦਾਂ ਦੀ ਬਾਂਹ ਫੜਨ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੋਈ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਕਾਰਪੋਰੇਟ ਅਦਾਰੀ ਵੀ ਆ ਰਹੇ ਹਨ। ਅੱਜ ਬੈਂਕ ਆਫ ਇੰਡੀਆ ਦੇ ਜੋਨਲ ਦਫਤਰ ਨੇ 50 ਲੋੜਵੰਦ ਪਰਿਵਾਰਾਂ ਨੂੰ ਆਪਣੇ ਵੱਲੋਂ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ। ਮੈਨੇਜਰ ਰਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਅੱਜ 50 ਕਿੱਟ, ਜਿਸ ਵਿਚ ਆਟਾ , ਚੌਲ, ਖੰਡ, ਸਰੋਂ ਦਾ ਤੇਲ, ਚਾਹ ਪੱਤੀ, ਲੂਣ, ਬਿਸਕੁਟ ਅਤੇ ਸਾਬਣ ਸ਼ਾਮਿਲ ਸੀ, ਤਹਿਸੀਲਦਾਰ ਸ੍ਰੀ ਪ੍ਰਵੀਨ ਛਿੱਬਰ ਨੂੰ ਦਿੱਤੀਆਂ ਗਈਆਂ, ਜੋ ਕਿ ਇਨਾਂ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣਗੇ। ਇਸ ਮੌਕੇ ਜੋਨਲ ਮੈਨੇਜਰ ਸ੍ਰੀ ਵਾਸੂਦੇਵ, ਡਿਪਟੀ ਜੋਨਲ ਮੈਨੇਜਰ ਸ੍ਰੀ ਕੇਵਲ ਗਰਗ ਅਤੇ ਮੈਨੇਜਰ ਭਾਸ਼ਾ ਵਿਭਾਗ ਸ੍ਰੀ ਮੁਕੇਸ਼ ਕੁਮਾਰ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।