41 ਪਾਕਿਸਤਾਨੀ ਅਤੇ 41 ਜੰਮੂ ਕਸ਼ਮੀਰ ਦੇ ਵਿਦਿਆਰਥੀ ਆਪਣੇ ਘਰਾਂ ਨੂੰ ਗਏ ।
April 17th, 2020 | Post by :- | 96 Views
41 ਪਾਕਿਸਤਾਨੀ ਅਤੇ ਜੰਮੂ-ਕਸ਼ਮੀਰ ਦੇ 14 ਵਿਦਿਆਰਥੀ ਆਪਣੇ ਘਰਾਂ ਨੂੰ ਗਏ
ਜਿਲ•ਾ ਪ੍ਰਸ਼ਾਸ਼ਨ ਵੱਲੋਂ ਕੀਤੀ ਪਹਿਲਕਦਮੀ ਕਾਰਨ ਹੋਇਆ ਸੰਭਵ
ਅੰਮ੍ਰਿਤਸਰ, 16 ਅਪ੍ਰੈਲ (   ਕੁਲਜੀਤ ਸਿੰਘ    )-ਕੋਵਿਡ 19 ਕਾਰਨ ਦੇਸ਼ ਭਰ ਵਿਚ ਲਾਕ ਡਾਊਨ ਅਤੇ ਸਾਰੇ ਦੇਸ਼ਾਂ ਤੇ ਰਾਜਾਂ ਵੱਲੋਂ ਆਪਣੀਆਂ ਸਰਹੱਦਾਂ ਸੀਲ ਕਰ ਦੇਣ ਕਾਰਨ ਅੰਮ੍ਰਿਤਸਰ ਵਿਚ ਫਸੇ ਜੰਮੂ-ਕਸ਼ਮੀਰ ਦੇ 14 ਵਿਦਿਆਰਥੀ ਅੱਜ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਘਰਾਂ ਨੂੰ ਪਰਤੇ। ਇਸਦੇ ਨਾਲ ਹੀ 41 ਪਾਕਿਸਤਾਨੀ ਜੋ ਕਿ ਅੰਮ੍ਰਿਤਸਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਫਸੇ ਸਨ, ਨੂੰ ਵੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਿਲੀ ਆਗਿਆ ਸਦਕਾ ਆਪਣੇ ਘਰ ਜਾਣਾ ਨਸੀਬ ਹੋਇਆ। ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਇਹ 14 ਵਿਦਿਆਰਥੀ ਪਿਛਲੇ 28 ਦਿਨਾਂ ਤੋਂ ਅੰਮ੍ਰਿਤਸਰ ਵਿਚ ਰਹਿ ਰਹੇ ਸਨ ਅਤੇ ਜੰਮੂ-ਕਸ਼ਮੀਰ ਦੀ ਹੱਦ ਸੀਲ ਹੋਣ ਕਾਰਨ ਆਪਣੇ ਘਰ ਨਹੀਂ ਜਾ ਸਕੇ। ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਦੀਆਂ ਵਿਸ਼ੇਸ਼ ਹਦਾਇਤਾਂ ਉਤੇ ਨੇ ਇੰਨਾਂ ਬੱਚਿਆਂ ਨੂੰ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਦਿੱਤੀ ਹੋਈ ਸੀ, ਪਰ ਉਨਾਂ ਵੱਲੋਂ ਘਰ ਜਾਣ ਦੀ ਕੀਤੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਰਾਜ ਸਰਕਾਰ ਰਾਹੀਂ ਜੰਮੂ-ਕਸ਼ਮੀਰ ਸਰਕਾਰ ਨਾਲ ਰਾਬਤਾ ਬਣਾਇਆ ਅਤੇ ਉਨਾਂ ਨੇ ਸਾਰੇ ਬੱਚਿਆਂ ਦਾ ਕੋਵਿਡ ਟੈਸਟ ਕਰਵਾਉਣ ਦੀ ਮੰਗ ਰੱਖੀ। ਸਾਰੇ ਵਿਦਿਆਰਥੀਆਂ ਦਾ ਟੈਸਟ ਕੀਤਾ ਗਿਆ, ਜੋ ਕਿ ਆਸ ਦੀ ਤਰਾਂ ਨੈਗੇਟਿਵ ਹੀ ਆਇਆ, ਜਿਸ ਸਦਕਾ ਉਹ ਇੰਨਾਂ ਬੱਚਿਆਂ ਨੂੰ ਲੈਣ ਲਈ ਰਾਜ਼ੀ  ਹੋਏ। ਅੱਜ ਪੰਜਾਬ ਰੋਡਵੇਜ਼ ਦੀ ਵਿਸ਼ੇਸ਼ ਬੱਸ ਭੇਜ ਕੇ ਇੰਨਾ ਵਿਦਿਆਰਥੀਆਂ ਨੂੰ ਲਖਨਪੁਰ ਸਰਹੱਦ ਤੱਕ ਛੱਡਿਆ ਗਿਆ, ਜਿਥੋਂ ਜੰਮੂ-ਕਸ਼ਮੀਰ ਸਰਕਾਰ ਨੇ ਬੱਸ ਭੇਜ ਕੇ ਇੰਨਾਂ ਬੱਚਿਆਂ ਨੂੰ ਉਨਾਂ ਦੇ ਘਰਾਂ ਤੱਕ ਭੇਜਣ ਦਾ ਬੰਦੋਬਸਤ ਕੀਤਾ। ਇੰਨਾਂ ਵਾਪਸ ਗਏ ਬੱਚਿਆਂ ਨੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਅਤੇ ਘਰ ਵਾਪਸੀ ਲਈ ਚੁੱਕੇ ਕਦਮਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇੰਨਾ ਸਦਕਾ ਹੀ ਸਾਨੂੰ ਘਰ ਜਾਣਾ ਨਸੀਬ ਹੋਇਆ ਹੈ।
  ਉਨਾਂ ਦੱਸਿਆ ਕਿ ਇਸੇ ਤਰਾਂ ਪਾਕਿਸਤਾਨ ਵੱਲੋਂ ਹੱਦ ਸੀਲ ਕੀਤੀ ਹੋਣ ਕਾਰਨ 41 ਪਾਕਿਸਤਾਨੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਸਨ, ਨੂੰ ਅੱਜ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਹਿਮਤੀ ਦਿੱਤੇ ਜਾਣ ਕਾਰਨ ਸਰਹੱਦੀ ਗੇਟ ਖੋਲ• ਕੇ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਨਾਂ ਪਾਕਿਸਤਾਨੀ ਨਾਗਰਿਕਾਂ ਨੇ ਵੀ ਪੰਜਾਬ ਸਰਕਾਰ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀ ਇਸ ਪਹਿਲ ਕਦਮੀ ਦੀ ਰੱਜਵੀਂ ਤਾਰੀਫ਼ ਕੀਤੀ, ਜਿੰਨਾ ਸਦਕਾ ਉਹ ਆਪਣੇ ਘਰ ਪਹੁੰਚ ਸਕਣਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।