ਵਾਰਡ ਨੰਬਰ 10 ਵਿੱਚ ਤਜਿੰਦਰ ਸਿੰਘ ਚੰਦੀ ਨੇ ਵੰਡੇ ਦੁੱਧ ਦੇ ਪੈਕੇਟ ।
April 16th, 2020 | Post by :- | 230 Views

ਵਾਰਡ ਨੰਬਰ 10 ਵਿੱਚ ਚੰਦੀ ਨੇ ਜਰੂਰਤਮੰਦਾਂ ਨੂੰ ਵੰਡੇ ਦੁੱਧ ਦੇ ਪੈਕੇਟ ।
ਜੰਡਿਆਲਾ ਗੁਰੂ ਕੁਲਜੀਤ ਸਿੰਘ ਅੱਜ ਵਾਰਡ ਨੰਬਰ 10 ਵਿੱਚ ਸਮਾਜਸੇਵੀ ਤਜਿੰਦਰ ਸਿੰਘ ਚੰਦੀ ਨੇ ਜਰੂਰਤਮੰਦ ਲੋਕਾਂ ਨੂੰ ਦੁੱਧ ਦੇ 100 ਪੈਕੇਟ ਵੰਡੇ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਸਮੇ ਪੂਰੇ ਵਿਸ਼ਵ ਵਿੱਚ ਕਰੋਨਾ ਮਹਾਂਮਾਰੀ ਦਾ ਕਹਿਰ ਚੱਲ ਰਿਹਾ ।ਇਸਦਾ ਸੱਭ ਤੋਂ ਜਿਆਦਾ ਅਸਰ ਦਿਹਾੜੀਦਾਰ ਵਰਗ ਤੇ ਆਰਥਿਕ ਪ੍ਰਭਾਵ ਪਿਆ ਹੈ ।ਉਹਨਾਂ ਕਿਹਾ ਉਹ ਪਹਿਲਾਂ ਵੀ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਹੈ ।ਹੁਣ ਵੀ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਮਦਦ ਲੋੜ ਹੈ ਤੋਂ ਸੇਵਾ ਲਈ ਹਾਜਿਰ ਹਨ ।ਇਸ ਮੌਕੇ ਉਹਨਾਂ ਨਾਲ ਲਖਵਿੰਦਰ ਸਿੰਘ ਲੱਖਾ ,ਬਲਵਿੰਦਰ ਸਿੰਘ ਰਾਜਾ ,ਗਗਨ ,ਸੋਨੂੰ ,ਦੀਪ ,ਕੇਵਲ ,ਵਰਿੰਦਰ ,ਲੱਕੀ ,ਪ੍ਰਿੰਸ ,ਸੇਠੀ ,ਜੋਬਨ ,ਅਮਿਤ ਅਤੇ ਜੈ ਭੰਡਾਰੀ ਹਾਜ਼ਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।