ਇਸ ਜਨਤਾ ਕਰਫਿਊ ਮੌਕੇ ਲੋੜਵੰਦਾਂ ਦੀ ਮਦਦ ਕਰੀਏ :ਸੋਹਲ

ਇਸ ਜਨਤਾ ਕਰਫਿਊ ਮੋਕੇ ਲੋੜਵੰਦਾਂ ਦੀ ਮਦਦ ਕਰੀਏ : ਸੋਹਲ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਪ੍ਰਸ਼ਾਸ਼ਨ ਵਲੋ ਕਰੋਨਾ ਵਾਇਰਸ ਤੋ ਬਚਾਅ ਹਿੱਤ ਲਗਾਏ ਗਏ ਕਰਫਿਊ ਦੋਰਾਨ ਜਿੱਥੇ ਹਰੇਕ ਇਨਸਾਨ ਆਪਣੇ ਘਰ ਚ ਬੈਠਾ ਹੈ ਉਥੇ ਬਹੁਤ ਲੋੜਵੰਦ ਗਰੀਬ ਝੁਗੀਆ ਝੌਂਪੜੀਆਂ ਵਾਲੇ ਜੋ ਉਹੀ ਕਮਾਉਂਦੇ ਉਹੀ ਸਾਮ ਨੂੰ ਸੋਦਾ
ਰਾਸ਼ਨ ਲਿਆ ਕੇ ਉਹੀ ਖਾ ਕੇ ਸੌਂਦੇ ਸਨ ਪਰ ਹੁਣ ਕਰਫਿਊ ਲੱਗਣ ਕਰਕੇ ਬੁਹਤ ਬੁਰੇ ਹਲਾਤਾਂ ਚੋ ਗੁਜਰ ਰਹੇ ਸਨ ਇਹਨਾ ਦੀ ਮਦਦ ਕਰਨ ਵਾਸਤੇ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਜੋ ਕਿ ਪਿਛਲੇ 10 ਸਾਲ ਤੋ ਵੱਖ ਵੱਖ ਖੇਤਰਾਂ ਚ ਸਮਾਜ ਭਲਾਈ ਦੇ ਕੰਮਾ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਉਹਨਾ ਇਸ ਕਰਫਿਊ ਮੋਕੇ ਆਪਣੀ ਭੈਣ ਡਾਕਟਰ ਮਨਦੀਪ ਕੋਰ ਜੋ ਇੰਗਲੈਂਡ ਵਿਖੇ ਇਸ ਮੋਕੇ ਵੀ ਹਸਪਤਾਲ ਵਿਖੇ ਲਗਾਤਾਰ ਡਿਉਟੀ ਕਰ ਰਹੇ ਨੇ ਉਹਨਾ ਦੀ ਪੂਰਨ ਸਹਿਯੋਗ ਨਾਲ 100 ਤੋ ਵੱਧ ਲੋੜਵੰਦ ਘਰਾਂ ਚ ਰੋਜ਼ਾਨਾ ਵਰਤੋ ਵਾਲਾ ਰਾਸ਼ਨ ਦਿਤਾ ਇਸ ਮੋਕੇ ਸਮਾਜ ਸੇਵਕ ਵਿਸ਼ਾਲ ਦੇਸਰਾਜ ਸਮੇਤ ਟੀਮ ਵਲੋ ਸਹਿਯੋਗ ਕੀਤਾ ਗਿਆ ਇਸ ਮੋਕੇ ਉਹਨਾ ਹੋਰਨਾ ਨੂੰ ਵੀ ਅਪੀਲ ਕੀਤੀ ਕਿ ਜੋ ਵੀ ਆਪਣੇ ਆਪਣੇ ਇਲਾਕੇ ਚ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ ਉਹ ਜਿਨੀ ਵੀ ਹੋ ਸਕੇ ਮਦਦ ਕਰੇ ਤਾ ਜੋ ਲੋੜਵੰਦ ਲੋਕਾਂ ਦੀ ਮਦਦ ਹੋ ਸਕੇ ਇਸ ਮੋਕੇ ਚੇਅਰਮੈਨ ਸੋਹਲ ਨੇ ਨੇ ਅਮ੍ਰਿਤਸਰ ਤੇ ਮਾਣਯੋਗ ਡੀ ਸੀ ਸਾਬ ਨੂੰ ਅਪੀਲ ਕੀਤੀ ਇਹਨਾ ਹਲਾਤਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਰੱਖ ਕੇ ਵੱਖ ਵੱਖ ਜਿੰਮੇਵਾਰੀ ਦੇ ਕੇ ਸਹਿਯੋਗ ਲਿਆ ਜਾਵੇ ਤਾ ਜੋ ਲੋੜਵੰਦ ਲੋਕਾਂ ਦੇ ਘਰ ਤੱਕ ਸਮਾਨ ਪਹੁੰਚਦਿਆਂ ਜਾਵੇ ਤਾ ਜੋ ਕੋਈ ਵੀ ਰੋਟੀ ਅਤੇ ਦਵਾਈ ਤੋ ਵਾਂਝਾ ਨਾ ਰਹਿ ਸਕੇ ਇਸ ਮੋਕੇ ਵੇਰਕਾ ਥਾਣਾ ਦੇ ਐਚ ਐਚ ਉ ਸਰਦਾਰ ਨਿਸ਼ਾਨ ਸਿੰਘ ਸੰਧੂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਜਰਮਨਜੀਤ ਸਿੰਘ ਸੁਲਤਾਨਵਿੰਡ ,ਐਡੀਸੀਨਲ ਐਚ ਉ ਸਰਦਾਰ ਜਸਬੀਰ ਸਿੰਘ ਏ ਐਸ ਆਈ ਬਲਵਿੰਦਰ ਸਿੰਘ , ਏ ਐਸ ਆਈ ਕੁਲਦੀਪ ਸਿੰਘ ਤੇ ਹੋਰ ਹਾਜਰ ਸਨ

ਨੋਟ ਲੋੜਵੰਦਾਂ ਦੀ ਮਦਦ ਕਰਕੇ ਮਨ ਨੂੰ ਸਕੂਨ ਮਿਲਦਾ ਹੈ :ਸੋਹਲ

ਫੋਟੋ ਕੈਪਸ਼ਨ: ਕਰਫਿਊ ਦੋਰਾਨ ਲੋੜਵੰਦਾਂ ਨੂੰ ਰਾਸ਼ਨ ਦਿੰਦੇ ਹੋਏ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਤੇ ਐਸ ਐਚ ਉ ਨਿਸ਼ਾਨ ਸਿੰਘ ਸੰਧੂ ਥਾਣਾ ਵੇਰਕਾ ਮੈਨੇਜਰ ਸਰਦਾਰ ਜਰਮਨਜੀਤ ਸਿੰਘ ਸੁਲਤਾਨਵਿੰਡ ,ਤੇ ਹੋਰ ਸਟਾਫ