ਵਿਧਾਇਕ ਆਂਵਲਾ ਨੇ ਆਪਣੀ ਨੇਕ ਕਮਾਈ ਵਿੱਚੋ ਲੱਖਾਂ ਰੁਪਏ ਖਰਚ ਕੇ ਦੋ ਵੈਂਟੀਲੇਟਰ ਮਸ਼ੀਨਾਂ ਕੀਤੀਆਂ ਭੇਂਟ ।

ਵਿਧਾਇਕ ਆਂਵਲਾ ਨੇ ਆਪਣੀ ਨੇਕ ਕਮਾਈ ਵਿੱਚੋਂ ਲੱਖਾਂ ਰੁਪਏ ਦੀ
ਕੀਮਤ ਵਾਲੀਆ 2 ਵੈਟੀਲੇਟਰ ਮਸ਼ੀਨਾ ਭੇਂਟ ਕੀਤੀਆ
*ਲੋਕਾਂ ਦੀ ਸਿਹਤ ਸੁਵਿਧਾਵਾਂ ਲਈ ਦੋ ਹੋਰ ਮਸ਼ੀਨਾਂ ਜਲਦ ਮੁਹੱਈਆ ਕਰਵਾਉਣ ਦਾ ਭਰੋਸਾ
*ਕਰੋਨਾ ਵਾਈਰਸ ਦੇ ਸੰਕਟ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ-ਰਮਿੰਦਰ ਆਂਵਲਾ
*ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀ ਸਿਹਤ ਸੇਵਾਵਾਂ ਲਈ ਅਤਿ ਲੋੜੀਂਦੀਆਂ
ਮਸ਼ੀਨਾਂ ਮੁਹੱਈਆ ਕਰਵਾਉਣ ਤੇ ਵਿਧਾਇਕ ਦਾ ਕੀਤਾ ਧੰਨਵਾਦ
ਫਾਜ਼ਿਲਕਾ, 27 ਮਾਰਚ:ਕੁਲਜੀਤ ਸਿੰਘ
ਕੋਵਿਡ 19 ਦੇ ਤਹਿਤ ਜਨਹਿੱਤ ਦੀ ਭਲਾਈ ਲਈ ਆਪਣੀ ਨੇਕ ਕਮਾਈ ਵਿੱਚੋਂ ਵੱਡਾ ਯੋਗਦਾਨ ਪਾਉਂਦਿਆ ਵਿਧਾਇਕ ਜਲਾਲਾਬਾਦ ਸ੍ਰੀ ਰਮਿੰਦਰ ਆਂਵਲਾ ਨੇ ਜ਼ਿਲ੍ਹੇ ਦੀ ਸਿਹਤ ਸੇਵਾਵਾਂ ਲਈ ਅਤਿ ਲੋੜੀਂਦੀਆਂ ਲੱਖਾਂ ਰੁਪਏ ਦੀ ਕੀਮਤ ਵਾਲੀਆ ਵੈਟੀਲੇਟਰ ਸੀ.ਪੈਪ (ਕੰਟੀਨਿਊਸ ਪੋਸਟਿਵ ਏਅਰ ਪ੍ਰੈਸਰ ਮਸ਼ੀਨਾਂ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੁਹੱਈਆ ਕਰਵਾਈਆ।
ਵਿਧਾਇਕ ਆਂਵਲਾ ਨੇ ਕਿਹਾ ਕਿ ਅਜਿਹੀਆਂ ਹੀ ਦੋ ਹੋਰ ਮਸ਼ੀਨਾਂ ਲਈ ਆਰਡਰ ਦਿੱਤਾ ਹੋਇਆ ਹੈ, ਜੋ ਜਲਦ ਪਹੁੰਚ ਜਾਣਗੀਆਂ ਅਤੇ ਸਿਹਤ ਵਿਭਾਗ ਨੂੰ ਮੁਹੱਈਆ ਕਰਵਾ ਦਿੱਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਅੰਦਰ ਹੋਰ ਜਰੂਰੀ ਲੋੜੀਂਦੇ ਸਾਧਨਾਂ ਨੂੰ ਪਹਿਲਕਦਮੀ ਨਾਲ ਹਲ ਕੀਤਾ ਜਾਵੇਗਾ, ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਸੇਵਾਵਾਂ ਅੰਦਰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਸ਼ਹਿਰ ਨੂੰ ਪੂਰੀ ਤਰ੍ਹਾਂ ਹਰੇਕ ਵਾਰਡ ਪੱਧਰ ’ਤੇ ਸੈਨੀਟਾਈਜ਼ ਕਰਵਾਇਆ ਗਿਆ ਹੈ, ਰਾਜ ਸਰਕਾਰ ਵੱਲੋਂ ਲੋੜੀਂਦੀ ਦਵਾਈ ਪ੍ਰਾਪਤ ਹੋ ਚੁੱਕੀ ਹੈ ਜਿਸਦੇ ਨਾਲ ਹਲਕੇ ਦੇ ਹਰੇਕ ਪਿੰਡ ਤੱਕ ਪਹੁੰਚ ਕਰਕੇ ਸੈਨੀਟਾਈਜ਼ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਰੋਨਾ ਵਾਈਰਸ ਦੇ ਇਸ ਸੰਕਟ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਪੂਰੀ ਮਨੁੱਖਤਾ ਤੇ ਆਏ ਇਸ ਸੰਕਟ ਨੂੰ ਅਸੀ ਸਭ ਨੇ ਮਿਲ ਕੇ ਰੋਕਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਮਾਹਿਰਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨ ਕੇ ਕਰਫਿਊ ਦੀ ਪਾਲਣਾ ਕਰਨ ਅਤੇ ਆਪਸੀ ਸੰਪਰਕ ਤੋਂ ਗੁਰੇਜ਼ ਕਰਨ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਵਿਧਾਇਕ ਰਮਿੰਦਰ ਆਂਵਲਾ ਵੱਲੋਂ ਲੋਕ ਭਲਾਈ ਦੇ ਇਸ ਕਾਰਜ਼ ਅੰਦਰ ਪਾਏ ਯੋਗਦਾਨ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨ੍ਹਾਂ ਕੋਵਿਡ 19 ਦੇ ਮੱਦੇਨਜ਼ਰ ਲੋਕ ਹਿੱਤ ਲਈ ਲਗਾਏ ਕਰਫਿਊ ਦੌਰਾਨ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਆਰ.ਪੀ. ਸਿੰਘ, ਸਹਾਇਕ ਕਮਿਸ਼ਨਰ ਪੂਨਮ ਸਿੰਘ, ਸੀਨੀਅਰ ਕਾਂਗਰਸੀ ਆਗੂ ਰੰਜ਼ਮ ਕਾਮਰਾ, ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੋਜੂਦ ਸਨ।