ਕਰੋਨਾ ਵਾਇਰਸ ਦੇ ਚੱਲਦਿਆਂ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਆਉਣ :ਡੈਨੀ ।
March 24th, 2020 | Post by :- | 169 Views

ਕਰੋਨਾ ਵਾਇਰਸ ਦੇ ਚਲਦਿਆਂ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਆਉਣ:ਵਿਧਾਇਕ ਡੈਨੀ
ਸ਼ਹਿਰ ‘ਚ ਸਪਰੇ ਅਤੇ ਫੌਗਿੰਗ ਕਰਵਾਈ
ਜੰਡਿਆਲਾ ਗੁਰੁ, ੨੪ ਮਾਰਚ (ਕੁਲਜੀਤ ਸਿੰਘ)
ਸਥਾਨਕ ਸ਼ਹਿਰ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਨਗਰ ਕੌਂਸਲ ਵੱਲੋਂ ਸੈਨੇਟਾਈਜ਼ੇਸ਼ਨ ਅਤੇ ਫੌਗਿੰਗ ਕਰਵਾਈ ਜਾ ਰਹੀ।ਇਸ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਇਸ ਵੇਲੇ ਪੂਰੀ ਦੁਨੀਆ ਕਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ।ਉਨ੍ਹਾਂ ਕਿਹਾ ਇਸ ਲਈ ਜੰਡਿਆਲਾ ਗੁਰੁ ਵਾਸੀਆਂ ਦੀ ਸਰੱਖਿਆ ਲਈ ਇੱਥੋਂ ਦੀਆਂ ਗਲੀਆਂ, ਮੁਹੱਲਿਆਂ ਅਤੇ ਬਜ਼ਾਰਾਂ ਨੂੰ ਕਰੋਨਾ ਤੋਂ ਕਿਟਾਣੂ ਮੁਕਤ ਕਰਨ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਦੀ ਨਿਗਰਾਨੀ ਹੇਠ ਸੋਡੀਅਮ ਹਾਈਪੋ ਕਲੋਰਾਈਡ ਦਾ ਸਪਰੇਅ ਅਤੇ ਫੌਗਿੰਗ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਰੋਨਾ ਵਾਇਰਸ ਦੇ ਸਬੰਧੀ ਨਗਰ ਕੌਂਸਲ ਵੱਲੋਂ ਘਰ-ਘਰ ਇਸ਼ਤਿਹਾਰ ਵੀ ਵੰਡੇ ਜਾ ਰਹੇ ਹਨ।ਵਿਧਾਇਕ ਨੇ ਦੱਸਿਆ ਸ਼ਹਿਰ ਨੂੰ ਕਿਟਾਣ ਮੁਕਤ ਕਰਨ ਲਈ ਖੇਤੀ ਬਾੜੀ ਵਿਭਾਗ ਦੀ ਸਹਾਇਤਾ ਨਾਲ ਦੋ ਟਰੈਕਟਰ ਅਤੇ ਸਪਰੇਅ ਪੰਪਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੱਥਾਂ ਵਾਲੀਆਂ ਮਸ਼ੀਨਾਂ ਨਾਲ ਵੀ ਨਗਰ ਕੌਂਸਲ ਦੇ ਕਰਮਚਾਰੀ ਛੋਟੀਆਂ ਅਤੈ ਭੀੜੀਆਂ ਗਲੀਆਂ ਵਿੱਚ ਵੀ ਘਰ-ਘਰ ਜਾ ਕੇ ਸਪਰੇਅ ਕਰ ਰਹੇ ਹਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ।ਵਿਧਾਇਕ ਡੈਨੀ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਹਿੱਤ ‘ਚ ਲਏ ਕਰਫਿਊ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਆਪਣੇ ਹਲਕਾ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ।ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਮੁੱਖ ਮੰਤਰੀ ਨੇ ਕਰਫਿਊ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਘਰ-ਘਰ ਦੁਧ ਅਤੇ ਸਬਜੀਆਂ ਪਹੁੰਚਾਉਣ, ਕਰਿਆਨੇ ਅਤੇ ਦਵਾਈਆਂ ਦੀਆਂ ਦੁਕਾਨਾਂ ਵਾਰੀ ਸਿਰ ਖੋਲਣ ਦੀ ਹਦਾਇਤ ਜਾਰੀ ਕੀਤੀ ਹੈ।ਉਨ੍ਹਾਂ ਕਿਹਾ ਜੋ ਕੋਈ ਵੀ ਕਰਫਿਊ ਦੀ ਉਲੰਗਣਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸੱਖਤ ਕਾਨੂੰਨੀ ਕਾਰਵਾਈ ਹੋਵੇਗੀ।ਵਿਧਾਇਕ ਨੇ ਕਿਹਾ ਸਰਕਾਰ ਇਹ ਫੈਸਲੇ ਲੋਕਾਂ ਦੀ ਸਰੱਖਿਆ ਲਈ ਹਨ ਅਤੇ ਜਨਤਾ ਵੀ ਇਸ ਦਾ ਸਾਥ ਦਵੇ।
ਕੈਪਸ਼ਨ:- ਨਗਰ ਕੌਂਸਲ ਦੇ ਕਰਮਚਾਰੀ ਸ਼ਹਿਰ ‘ਚ ਸਪਰੇਅ ਕਰਦੇ ਹੋਏ।-ਫੋਟੋ:ਬੇਦੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।