ਸਰਕਾਰ ਪੰਜਾਬ ਵਿੱਚ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜੇ :ਕਿਸਾਨ ਆਗੂ ।
August 31st, 2019 | Post by :- | 205 Views
ਸਰਕਾਰ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜੇ-ਕਿਸਾਨ ਆਗੂ
ਜੰਡਿਆਲਾ ਗੁਰੂ, 31ਅਗਸਤ  ਕੁਲਜੀਤ ਸਿੰਘ
ਅੱਜ ਸਥਾਨਕ ਬਲਾਕ ਦੇ ਨਵਾਂ ਪਿੰਡ ਵਿਖੇ ਸਬਜੀ ਉਤਪਾਦਕ ਕਿਸਾਨ ਸੰਗਠਨ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਸ਼ਾਮਲ ਹੋਏ ਕਿਸਾਨ ਆਗੂ ਸ਼ਾਮਲ ਹੋਏ।ਇਸ ਮੌਕੇ ਜਥੇਬੰਦੀ ਦੇ ਕੰਨਵੀਨਰ ਕਾਮਰੇਡ ਲੱਖਬੀਰ ਸਿੰਘ ਨਿਜਾਮਪੁਰ ਅਤੇ ਹੋਰ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਲਾਕੇ ਅੰਦਰ ਨਸ਼ਿਆਂ ਦਾ ਭਾਰੀ ਬੋਲਬਾਲਾ ਹੈ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਸਮਾਜ ਵਿਰੋਧੀ ਅਨਸਰਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ।ਪਿੰਡਾਂ ਅੰਦਰ ਕਿਸਾਨਾਂ  ਦੇ ਟਿਊਬਵੈਲ  ਤੇ ਲੱਗੇ ਟਰਾਂਸਫਾਰਮਰ ਅਤੇ ਟਰਾਸਫਾਰਮਰਾਂ ਵਿੱਚੋਂ ਤੇਲ ਚੋਰੀ ਹੋ ਰਿਹਾ ਹੈ। ਕਿਸਾਨ ਅਤੇ ਇਲਾਕੇ ਵਾਸੀ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੋਂ ਭਾਰੀ ਪ੍ਰੇਸ਼ਾਨ ਹਨ। ਅੱਜ ਦੀ ਮੀਟਿੰਗ ਅੰਦਰ ਫੈਸਲਾ ਕੀਤਾ ਗਿਆ ਝੋਨੇ ਦੀ ਫਸਲ ਮੰਡੀਆਂ ਅੰਦਰ ਆਉਣ ਦੀ ਤਿਆਰੀ  ਵਿੱਚ ਹੈ।  ਸਰਕਾਰ ਕੋਲੋਂ ਮੰਡੀਆਂ ਅੰਦਰ ਝੋਨੇ ਦੀ ਫਸਲ ਦਾ ਠੀਕ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ।ਮੀਟਿੰਗ ਅੰਦਰ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਆਏ ਹੜਾਂ ਵਿੱਚ ਹੋਏ ਨੁਕਸਾਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਫੌਰੀ ਤੌਰ ਤੇ ਲੋਕਾ ਦੀ ਬਾਂਹ ਫੜੇ, ਤਾਂ ਜੋ ਲੋਕ ਆਪਣਾ ਜੀਵਨ ਨਿਰਬਾਹ ਸਹੀ ਤਰੀਕੇ ਨਾਲ ਕਰ ਸਕਣ। ਇਸ ਮੌਕੇ  ਨਵਾਂ ਪਿੰਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਨ ਨੂੰ ਸਮਰਪਿਤ ਕਿਸਾਨ ਕੰਨਵੈਨਸ਼ਨ  ਕਰਵਾਉਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਨੂੰ ਪ੍ਰਤਾਪ ਸਿੰਘ ਛੀਨਾ, ਤਰਸੇਮ ਸਿੰਘ ਨੰਗਲ, ਜਗਤਾਰ ਸਿੰਘ ਛਾਪਾ , ਕਰਨੈਲ ਸਿੰਘ, ਸੁਰਿੰਦਰ ਸਿੰਘ ਨਵਾਂ ਪਿੰਡ, ਬਲਵੰਤ ਸਿੰਘ ਤੀਰਥਪੁਰਾ, ਧਰਮਿੰਦਰ ਸਿੰਘ ਕਿਲਾ, ਸੰਤੋਖ ਸਿੰਘ ਜੰਡ,ਗੂਰਬਿੰਦਰ ਸਿੰਘ,ਲੱਖਬੀਰ ਸਿੰਘ ਮਿਉਕਾ,ਜਸਵਿੰਦਰ ਸਿੰਘ ਅਤੇ ਜਸਪਾਲ ਸਿੰਘ ਨਬੀਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾ ਤੋ ਇਲਾਵਾ ਬਲਦੇਵ ਸਿੰਘ, ਹਰਪ੍ਰੀਤ ਸਿੰਘ ,ਹਰਜੀਤ ਸਿੰਘ ਨਿਜਾਮਪੁਰ ਆਦਿ ਹਾਜਰ ਸਨ।
ਕੈਪਸ਼ਨ:-  ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ ਆਪਣੇ ਸਾਥੀ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ।-ਫੋਟੋ:ਬੇਦੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।