ਸਟੇਟ ਬੈਂਕ ਆਫ ਇੰਡੀਆ ਦੇ ਨਵੇਂ ਗ੍ਰਾਹਕ ਸੇਵਾ ਕੇਂਦਰ ਦੀ ਹੋਈ ਸ਼ੁਰੂਆਤ ।
February 26th, 2020 | Post by :- | 235 Views

 

ਸਟੇਟ ਬੈਂਕ ਆਫ ਇੰਡੀਆ ਦੇ ਨਵੇਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਹੋਈ
ਜੰਡਿਆਲਾ ਗੁਰੁ, ੨੬ ਫਰਵਰੀ ਕੁਲਜੀਤ ਸਿੰਘ
ਸਥਾਨਕ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਸੌਖੀਆਂ ਸਹੂਲਤਾਂ ਦੇਣ ਲਈ ਆਪਣੇ ਇੱਕ ਨਵੇਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਕੀਤੀ।ਇਸ ਬਾਰੇ ਜਾਣਕਾਰੀ ਦਿੰਦਿਅ ਜੋਯਤੀ ਗੁਪਤਾ ਚੀਫ ਮੈਨੇਜ਼ਰ ਡਿੱਸਟ੍ਰਿਕ ਸੇਲ ਹੈੱਡ ਨੇ ਦੱਸਿਆ ਜੰਡਿਆਲਾ ਗੁਰੂ ਵਿੱਚ ਬਹੁਤ ਸਾਰੇ ਬੈਕਿੰਗ ਅਦਾਰਿਆਂ ਦੀਆਂ ਬ੍ਰਾਚਾਂ ਹਨ, ਜੋ ਸਵੇਰੇ ਦੱਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਆਪਣੇ ਗ੍ਰਾਹਕਾਂ ਨੂੰ ਸੇਵਾਵਾਂ ਦਿੰਦੀਆਂ ਹਨ।ਉਨ੍ਹਾਂ ਕਿਹਾ ਪਰ ਬੈਂਕ ਦੇ ਇਸ ਸਮੇਂ ਦੌਰਾਨ ਨੌਕਰੀ ਪੇਸ਼ਾ ਅਤੇ ਹੋਰ ਕੰਮ-ਧੰਦਿਆਂ ਵਿੱਚ ਰੁਝੇ ਗ੍ਰਾਹਕ ਬੈਂਕ ਦੇ ਜਰੂਰੀ ਕੰਮਾਂ ਤੋਂ ਵਾਂਝੇ ਰਹਿ ਜਾਂਦੇ ਹਨ।ਮੈਨੇਜਰ ਨੇ ਕਿਹਾ ਜੰਡਿਆਲਾ ਗੁਰੂ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਪਹਿਲਾਂ ਤੋਂ ਹੀ ਮੌਜੂਦ ਬ੍ਰਾਂਚ ਤੋਂ ਇਲਾਵਾ ਇਕ ਹੋਰ ਨਵਾਂ ਗ੍ਰਾਹਕ ਸੇਵਾ ਕੇਂਦਰ ਬਲਾਕ ਦਫਤਰ ਦੇ ਬਿਲਕੁਲ ਨਾਲ ਅਤੇ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਸ਼ੁਰੂ ਕੀਤਾ ਹੈ।ਜੋ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਗਾਹਕਾਂ ਨੂੰ ਸੇਵਾਵਾਂ ਦੇਵੇਗਾ।ਉਨ੍ਹਾਂ ਕਿਹਾ ਇਸ ਸੇਵਾ ਕੇਂਦਰ ਦੀ ਇਹ ਖਾਸੀਅਤ ਹੋਵੇਗੀ ਕਿ ਇਸ ਵਿੱਚ ਕਿਸੇ ਵੀ ਬੈਂਕ ਦੇ ਪੈਸੇ ਕਢਵਾਏ ਤੇ ਜਮਾਂ ਕਰਵਾਏ ਜਾ ਸਕਦੇ ਹਨ।ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਇਹ ਗ੍ਰਾਹਕ ਸੇਵਾ ਕੇਂਦਰ ਭੂਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਖੋਲਿਆ ਗਿਆ ਹੈ ਅਤੇ ਇਸ ਸੇਵਾ ਕੇਂਦਰ ਵਿੱਚ ਬਾਰਾਂ ਘੰਟੇ ਕੰਮ ਤੋਂ ਇਲਾਵਾ ਰੋਜ਼ਾਨਾ ਵੀਹ ਹਜ਼ਾਰ ਰੁਪਏ ਕਢਵਾਏ ਅਤੇ ਜਮਾਂ੍ਹ ਵੀ ਕਰਵਾਏ ਜਾ ਸਕਦੇ ਹਨ ਅਤੇ ਸਾਲ ਦਾ ਲਗਭੱਗ ਕੋਈ ਦੋ ਲੱਖ ਦਾ ਲੈਣ ਦੇਣ ਵੀ ਕੀਤਾ ਜਾ ਸਕਦਾ ਹੈ।ਅੱਜ ਸਥਾਨਕ ਬੈਂਕ ਮੈਨੇਜ਼ਰ ਰਮੇਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਰਿੱਬਨ ਕੱਟ ਕੇ ਇਸ ਨਵੀ ਬ੍ਰਾਂਚ ਦਾ ਉੇਦਘਾਟਨ ਕੀਤਾ।ਇਸ ਮੌਕੇ ਬ੍ਰਾਂਚ ਦੇ ਮਾਲਕ ਭੂਪਿੰਦਰ ਸਿੰਘ ਸਿੱਧੂ ਨੇ ਕਿਹਾ ਸਾਡੀ ਹਰ ਸਮੇਂ ਕੋਸ਼ਿਸ਼ ਹੋਵੇਗੀ ਕਿ ਅਸੀਂ ਆਪਣੇ ਗਾਹਕਾਂ ਨੂੰ ਵਧੀਆ ਸੇਵਾਵਾਂ ਦੇਈਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਅਤ ਸਿੰਘ, ਰਣਜੀਤ ਸਿੰਘ ਜੋਸਨ, ਗੁਰਦੀਪ ਸਿੰਘ ਨਾਗੀ, ਗੁਰਦਿਆਲ ਸਿੰਘ, ਬਿਕਰਮ ਮੈਡੀਕਲ ਸਟੋਰ, ਸਾਵਣ ਖੇਤੀ ਸਟੋਰ, ਜਗਜੀਤ ਸਿੰਘ, ਪਰਮਜੀਤ ਸਿੰਘ, ਬਲਬੀਰ ਸਿੰਘ, ਜਸਵੰਤ ਸਿੰਘ ਮਾਂਗਟ, ਸੁਖਰਾਜ ਸਿੰਘ ਗਦਲੀ, ਸ਼ਿੰਦਾ ਲਹੌਰੀਆ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਆਦਿ ਤੋਂ ਇਲਾਵਾ ਜੰਡਿਆਲਾ ਗੁਰੂ ਸ਼ਹਿਰ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
ਕੈਪਸ਼ਨ:-ਸਟੇਟ ਬੈਂਕ ਦੇ ਨਵੇਂ ਸੇਵਾ ਕੇਂਦਰ ਦੀ ਸ਼ੁਰੂਆਤ ਕਰਦੇ ਹੋਏ ਮੈਨੇਜਰ ਅਤੇ ਭੁਪਿੰਦਰ ਸਿੰਘ ਸਿੱਧੂ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।